ਬਰਨਾਲਾ ਵਿਖੇ ਪੈਨਸ਼ਨਰ ਸੇਵਾ ਮੇਲਾ ਸਫਲਤਾਪੂਰਵਕ ਸਮਾਪਤ
ਬਰਨਾਲਾ, 16 ਨਵੰਬਰ (ਹਿੰ. ਸ.)। ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦਿਸ਼ਾਂ ਨਿਰਦੇਸ਼ਾਂ ‘ਤੇ 1 ਨਵੰਬਰ 2025 ਤੋ ਸ਼ੁਰੂ ਕੀਤੇ ਸਰਕਾਰੀ ਪੈਨਸ਼ਨਰ ਸੇਵਾ ਮੇਲੇ ਤਹਿਤ ਆਖਰੀ ਦਿਨ ਜ਼ਿਲ੍ਹੇ ਭਰ ਦੇ ਪੈਨਸ਼ਨਰਾ ਨੇ ਆਪਣੀ ਈ-ਕੇ.ਵਾਈ.ਸੀ. ਪੋਰਟਲ ਤੇ ਕਰਵਾਈ ਅਤੇ ਆਪਣੇ ਲਾਈਫ ਸਰਟੀਫਿਕੇਟ ਆਨ ਲਾਈਨ ਕਰਵਾਏ। ਮੇਲ
ਬਰਨਾਲਾ ਵਿਖੇ ਲਗਾਏ ਗਏ ਪੈਨਸ਼ਨਰ ਸੇਵਾ ਮੇਲ ਦਾ ਦ੍ਰਿ਼ਸ਼।


ਬਰਨਾਲਾ, 16 ਨਵੰਬਰ (ਹਿੰ. ਸ.)। ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦਿਸ਼ਾਂ ਨਿਰਦੇਸ਼ਾਂ ‘ਤੇ 1 ਨਵੰਬਰ 2025 ਤੋ ਸ਼ੁਰੂ ਕੀਤੇ ਸਰਕਾਰੀ ਪੈਨਸ਼ਨਰ ਸੇਵਾ ਮੇਲੇ ਤਹਿਤ ਆਖਰੀ ਦਿਨ ਜ਼ਿਲ੍ਹੇ ਭਰ ਦੇ ਪੈਨਸ਼ਨਰਾ ਨੇ ਆਪਣੀ ਈ-ਕੇ.ਵਾਈ.ਸੀ. ਪੋਰਟਲ ਤੇ ਕਰਵਾਈ ਅਤੇ ਆਪਣੇ ਲਾਈਫ ਸਰਟੀਫਿਕੇਟ ਆਨ ਲਾਈਨ ਕਰਵਾਏ। ਮੇਲੇ ਦੇ ਸਮਾਪਤੀ ਸਮਾਗਮ ‘ਤੇ ਜ਼ਿਲ੍ਹਾ ਪੈਨਸ਼ਨਰ ਐਸ਼ੋਸਿਏਸ਼ਨ ਦੇ ਆਗੂ ਮਾਸਟਰ ਮਨੋਹਰ ਲਾਲ ਨੇ ਜ਼ਿਲ੍ਹਾ ਖਜਾਨਾ ਦਫਤਰ ਦੇ ਮੁਲਾਜਮਾਂ ਅਤੇ ਬੈਂਕ ਮੁਲਾਜਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਖਜਾਨਾ ਦਫਤਰ ਵੱਲੋਂ ਕੀਤੇ ਚਾਹ ਪਾਣੀ ਅਤੇ ਬੈਠਣ ਦੇ ਕੀਤੇ ਢੁਕਵੇ ਪ੍ਰਬੰਧਾ ਦੀ ਵੀ ਸ਼ਲਾਘਾ ਕੀਤੀ। ਵੱਡੀ ਉਮਰ ਦੇ ਆਏ ਸੇਵਾ ਮੁਕਤ ਕਰਚਰੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਅਤੇ ਸਰਕਾਰ ਦੇ ਇਸ ਪੈਨਸ਼ਨ ਸੇਵਾ ਪੋਰਟਲ ਦੀ ਸ਼ਲਾਘਾ ਕੀਤੀ ਕਿ ਭਵਿੱਖ ਵਿਚ ਬੈਂਕ ਅਤੇ ਖਜਾਨਾ ਦਫਤਰਾ ਦੇ ਬੇਫਜੂਲ ਚੱਕਰਾਂ ਤੋਂ ਰਾਹਤ ਮਿਲੇਗੀ।

ਇਸ ਮੌਕੇ ਜ਼ਿਲ੍ਹਾ ਖਜਾਨਾ ਅਫਸਰ ਬਲਵੰਤ ਸਿੰਘ ਨੇ ਆਏ ਸਾਰੇ ਪੈਨਸ਼ਨਰਾਂ ਦਾ ਲਾਭ ਲੈਣ ਲਈ ਧੰਨਵਾਦ ਕੀਤਾ। ਓਹਨਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਉਟਿੰਗ, ਈ-ਪੀ.ਪੀ.ਓ./ਪੈਨਸ਼ਨ ਡਾਟਾ/ਸ਼ਿਕਾਇਤ ਨਿਵਾਰਨ/ਸਕਸੈਸ਼ਨ ਮੋਡਿਉਲ ਆਦਿ ਦੀ ਵਿਵਸਥਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਰਾਂ ਦੀ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ।ਜ਼ਿਲ੍ਹਾ ਖਜਾਨਾ ਅਫਸਰ ਨੇ ਦੱਸਿਆ ਕੇ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ/ਫੈਮਲੀ ਪੈਨਸ਼ਨਰ ਦਾ ਈ-ਕੇ ਵਾਈ ਸੀ ਕਰਵਾਇਆ ਜਾਣਾ ਲਾਜਮੀ ਹੈ । ਭਵਿੱਖ ਵਿਚ ਪੰਜਾਬ ਸਰਕਾਰ ਅਤੇ ਮਾਨਯੋਗ ਵਿੱਤ ਮੰਤਰੀ ਦੇ ਹੁਕਮਾਂ ਤੇ ਪੈਨਸ਼ਨ ਸੇਵਾ ਪੋਰਟਲ ‘ਤੇ ਰਹਿ ਗਏ ਪੈਨਸ਼ਨਰਾਂ ਦਾ ਡਾਟਾ ਭਵਿੱਖ ਵਿਚ ਅਗਲੇ ਹੁਕਮਾਂ ਤੱਕ ਚਾਲੂ ਰਹੇਗਾ । ਕੋਈ ਵੀ ਪੈਨਸ਼ਨਰ ਕਿਸੇ ਵੀ ਕੰਮ ਵਾਲੇ ਦਿਨ ਸਬੰਧਤ ਬੈਂਕਾ ਅਤੇ ਜ਼ਿਲ੍ਹਾ ਖਜਾਨਾ ਦਫਤਰ ਵਿਚ ਤਾਲਮੇਲ ਕਰ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande