ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ ਰਾਜਾ ਵੜਿੰਗ
ਮੋਹਾਲੀ, 24 ਨਵੰਬਰ (ਹਿੰ. ਸ.)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਫੇਜ਼ 3B2, ਮੋਹਾਲੀ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ। ਡਿਪਟੀ ਮੇਅਰ ਨੇ ਉਹਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਅਤੇ ਮੋਹਾਲੀ ਹਲਕੇ ਨਾਲ ਜੁੜੇ ਮੱਦੇ ਤੇ ਵਿਚਾਰ-ਵਟਾਂਦਰਾ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਘਰ ਪਹੁੰਚੇ ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ।


ਮੋਹਾਲੀ, 24 ਨਵੰਬਰ (ਹਿੰ. ਸ.)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਫੇਜ਼ 3B2, ਮੋਹਾਲੀ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ। ਡਿਪਟੀ ਮੇਅਰ ਨੇ ਉਹਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਅਤੇ ਮੋਹਾਲੀ ਹਲਕੇ ਨਾਲ ਜੁੜੇ ਮੱਦੇ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਕਮਲ ਸ਼ਰਮਾ ਵੀ ਹਾਜ਼ਰ ਸਨ। ਬੇਦੀ ਵੱਲੋਂ ਰਾਜਾ ਵੜਿੰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਉਹ ਅਨੰਦਪੁਰ ਸਾਹਿਬ ਤੋਂ ਸਿੱਧਾ ਡਿਪਟੀ ਮੇਅਰ ਬੇਦੀ ਨੂੰ ਮਿਲਣ ਆਏ ਹਨ ਅਤੇ ਮੋਹਾਲੀ ਦੇ ਲੋਕੀ ਮੁੱਦਿਆਂ ਬਾਰੇ ਜ਼ਮੀਨੀ ਫੀਡਬੈਕ ਇਕੱਠਾ ਕਰ ਰਹੇ ਹਨ।

ਵੜਿੰਗ ਨੇ ਚੰਡੀਗੜ੍ਹ ਅਧਿਕਾਰਾਂ ਨੂੰ ਲੈ ਕੇ ਕੇਂਦਰ 'ਤੇ ਸਧੇ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ “ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੀ ਤੇ ਹੈ। ਹੁਣ ਕੇਂਦਰ ਆਰਟੀਕਲ 25 ਦੇ ਸਹਾਰੇ ਨਵਾਂ ਸੰਸ਼ੋਧਨ ਲਿਆ ਕੇ 240 ਦਾ ਹਵਾਲਾ ਦੇ ਰਿਹਾ। ਇਹ ਸਭ ਸੰਸਦ ਟੀਵੀ ਰਾਹੀਂ ਪਤਾ ਲੱਗਿਆ। ਇਹ ਪੰਜਾਬ ਦੇ ਹੱਕਾਂ ਨੂੰ ਕੱਟਣ ਦੀ ਕੋਸ਼ਿਸ਼ ਹੈ।”

ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਨਾਲ ਬਣਿਆ ਹੈ ਅਤੇ ਰਾਜ ਦੇ ਅਧਿਕਾਰਾਂ 'ਤੇ ਕਤਲੇਆਮ ਨਹੀਂ ਹੋਣ ਦਿੱਤਾ ਜਾਵੇਗਾ।

ਮੋਹਾਲੀ ਵਿਚ ਗੈਂਗਸਟਰਵਾਦ 'ਤੇ ਵੜਿੰਗ ਖਾਸੇ ਗੰਭੀਰ ਦਿੱਖੇ। ਉਹਨਾਂ ਕਿਹਾ ਕਿ ਮੋਹਾਲੀ ਗੈਂਗਸਟਰਾਂ ਦੀ ਹੱਬ ਬਣ ਗਿਆ। ਹਰ ਚੌਥੇ ਘਰ ਨੂੰ ਫਰੌਤੀ ਦੀ ਕਾਲ ਆਉਂਦੀ ਹੈ। ਸੋ ਵਿੱਚੋਂ ਇੱਕ ਵਿਅਕਤੀ ਪੁਲਿਸ ਨੂੰ ਦੱਸਦਾ ਹੈ ਬਾਕੀ ਫਿਰੌਤੀ ਦੇ ਕੇ ਚੁੱਪ ਕਰ ਜਾਂਦੇ ਹਨ। ਲੋਕ ਕਹਿੰਦੇ ਨੇ ਪੁਲਿਸ ਦਾ ਕੋਈ ਡਰ ਨਹੀਂ। ਸਰਕਾਰ ਨੂੰ ਸਵਾ ਚਾਰ ਸਾਲ ਹੋ ਗਏ… ਹੁਣ ਹੋਰ ਪਿਛਲੀ ਸਰਕਾਰਾਂ ਨੂੰ ਦੋਸ਼ ਦੇਣ ਦਾ ਕੋਈ ਤੁਕ਼ ਨਹੀਂ। ਉਹਨਾਂ ਸਪੱਸ਼ਟ ਕਿਹਾ ਕਿ ਲਾਅ ਐਂਡ ਆਰਡਰ ਦੀ ਹਾਲਤ ਬਦ ਤੋਂ ਬਦਤਰ ਹੈ।

ਵੜਿੰਗ ਨੇ ਦਾਅਵਾ ਕੀਤਾ ਕਿ ਕੇਂਦਰ ਜਾਣ-ਬੁੱਝ ਕੇ ਪੰਜਾਬ ਨਾਲ “ਛੋਟੀ-ਛੋਟੀ ਚੁੰਨੀ ਖਿੱਚ” ਵਾਲੀ ਰਾਜਨੀਤੀ ਕਰ ਰਿਹਾ ਹੈ। “ਯੂਨੀਵਰਸਿਟੀ ਚੋਣਾਂ ਨੂੰ ਰੋਕਣਾ, ਬੀਬੀਐਮਬੀ ਵਿੱਚ ਤਬਦੀਲੀਆਂ ਕਰਨਾ, ਐਸ ਵਾਈ ਐਲ ਦਾ ਮੁੱਦਾ, ਇਹ ਸਾਰੀਆਂ ਹਰਕਤਾਂ ਪੰਜਾਬ ਦੀ ਪਛਾਣ ਨੂੰ ਘਟਾਉਣ ਲਈ ਹਨ।

ਮਹਾਲੀ ਵਿੱਚ ਡਿਪਟੀ ਮੇਅਰ ਬੇਦੀ ਨਾਲ ਪੰਜਾਬ ਕਾਂਗਰਸ ਦੀ ਰੈਲੀ ਦੌਰਾਨ ਜੁੜੇ ਪਿਛਲੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਖੁਲ੍ਹ ਕੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਹੋਰ ਨੂੰ ਅਪਮਾਨਿਤ ਕਰਨ ਦਾ ਹੱਕ ਨਹੀਂ। ਕਈ ਵਾਰੀ ਗੱਲ ਫਿਸਲ ਜਾਂਦੀ ਹੈ, ਅਸੀਂ ਮਾਫ਼ੀ ਮੰਗ ਲੈਂਦੇ ਹਾਂ ਪਰ ਅਜਿਹਾ ਹੋਣਾ ਹੀ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਬੇਦੀ ਸਾਹਿਬ ਸਾਡੇ ਸੀਨੀਅਰ ਨੇਤਾ ਨੇ — ਚਾਰ ਵਾਰ ਕੌਂਸਲਰ ਜਿੱਤ ਕੇ ਕਾਂਗਰਸ ਨੂੰ ਮਜ਼ਬੂਤੀ ਦਿੱਤੀ। ਅਜਿਹੇ ਲੋਕਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਜਮੀਨੀ ਸਤਰ ਤੇ ਮਜਬੂਤ ਹੈ

ਵੜਿੰਗ ਨੇ ਸਾਫ਼ ਬੋਲਿਆ ਕਿ 2027 ਵਿੱਚ ਕਾਂਗਰਸ ਪੂਰੀ ਮਜਬੂਤ। ਮੁੱਖ ਟੱਕਰ ਕਾਂਗਰਸ ਅਤੇ ਆਪ ਵਿਚਕਾਰ ਰਹੇਗੀ। ਉਹਨਾਂ ਕਿਹਾ ਕਿ “ਬਾਏ-ਇਲੈਕਸ਼ਨਾਂ ਤੋਂ ਕਦੇ ਵੀ ਵੱਡੇ ਨਤੀਜੇ ਨਹੀਂ ਨਿਕਲਦੇ। ਪਰ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਕਾਂਗਰਸ ਨੇ ਜਿੱਤੀਆਂ — ਲੋਕਾਂ ਦਾ ਮੰਡੇਟ ਸਾਡੇ ਨਾਲ ਹੈ।

ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੇ ਮੁੱਖ ਮੰਤਰੀ ਕੌਣ ਬਾਰੇ ਸਵਾਲ ‘ਤੇ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਦਾ ਅਹੁਦੇ ਦੇ ਦਾਅਵੇਦਾਰ ਨਹੀਂ ਹਨ ਪਰ ਮੁੱਖ ਮੰਤਰੀ ਦਾ ਉਮੀਦਵਾਰ ਕੌਣ — ਇਹ ਫੈਸਲਾ ਖਰਗੇ, ਰਾਹੁਲ ਗਾਂਧੀ ਅਤੇ ਹਾਈ ਕਮਾਂਡ ਦਾ ਹੁੰਦਾ ਹੈ। ਸਾਡਾ ਟੀਚਾ ਪਹਿਲਾਂ ਸਰਕਾਰ ਬਣਾਉਣ ਦਾ ਹੈ।

ਵੜਿੰਗ ਨੇ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਲੋਕਾਂ ਤੋਂ ਰਾਏ ਇਕੱਠੀ ਕਰ ਰਹੇ ਹਨ ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਰਣਨੀਤੀਆਂ ਮਜ਼ਬੂਤ ਬਣਾਈਆਂ ਜਾ ਸਕਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande