
ਤਰਨ ਤਾਰਨ, 26 ਨਵੰਬਰ (ਹਿੰ. ਸ.)।
ਗਰੁਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਸਕੱਤਰ ਜਿਲ੍ਹਾ ਸੈਨਿਕ ਬੋਰਡ, ਤਰਨ ਤਾਰਨ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਮੀਟਿੰਗ ਹਾਲ ਵਿਖੇ ਜਿਲ੍ਹਾ ਸੈਨਿਕ ਬੋਰਡ ਤਰਨ ਤਾਰਨ ਦੀ ਤਿਮਾਹੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮੂਹ ਵਿਭਾਗਾਂ, ਸਟੇਸ਼ਨ ਹੈਡਕੁਆਰਟਰ ਨਿਊ ਮਿਲਟਰੀ ਸਟੇਸ਼ਨ (ਖਾਸਾ), ਅੰਮ੍ਰਿਤਸਰ ਅਤੇ ਐਕਸ-ਸਰਵਿਸਮੈਨ ਲੀਗਜ਼ ਦੇ ਪ੍ਰਧਾਨਾਂ ਵੱਲੋਂ ਸਿਰਕਤ ਕੀਤੀ ਗਈ।
ਗਰੁਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਸਕੱਤਰ ਜਿਲ੍ਹਾ ਸੈਨਿਕ ਬੋਰਡ, ਤਰਨ ਤਾਰਨ ਵੱਲੋਂ ਮੀਟਿੰਗ ਸਬੰਧੀ ਬਰੀਫ ਦੱਸਦੇ ਹੋਏ ਕਿਹਾ ਗਿਆ ਕਿ ਇਹ ਦਫਤਰ ਸਾਬਕਾ ਸੈਨਿਕਾਂ/ਉਹਨਾਂ ਦੀਆਂ ਵਿਧਾਵਾਂ ਅਤੇ ਆਸ਼ਰਿਤਾਂ ਦੀ ਭਲਾਈ ਲਈ ਕੰਮ ਕਰਦਾ ਹੈ। ਭਲਾਈ ਕਾਰਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਬਕਾ ਸੈਨਿਕਾਂ ਨੂੰ ਮੁੜ ਤੋਂ ਰੁਜ਼ਗਾਰ ਦੁਆਉਣ ਦੇ ਮੰਤਵ ਵਜੋਂ ਉਹਨਾਂ ਦਾ ਨਾਮ ਰਜਿਸਟਰਡ ਕਰਨਾ ਅਤੇ ਵੱਖ-ਵੱਖ ਅਦਾਰਿਆਂ ਵਿੱਚ ਉਹਨਾਂ ਦੀ ਮੰਗ ਅਨੁਸਾਰ ਨਾਮ ਭੇਜਣਾ ਸ਼ਾਮਿਲ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਸਿੱਧੀ ਭਰਤੀ ਵਿੱਚ ਸਾਬਕਾ ਸੈਨਿਕਾਂ ਦੇ ਬਣਦੇ 13% ਦੇ ਰਾਖਵੇਂਕਰਨ ਨੂੰ ਸੁਨਿਸ਼ਚਿਤ ਕਰਨਾ ਵੀ ਸ਼ਾਮਿਲ ਹੈ। ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਆਸ਼ਰਿਤਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਸ਼ਹੀਦਾਂ ਦੇ ਕੇਸ ਵਿੱਚ ਐਕਸ ਗ੍ਰੇਸ਼ੀਆ ਗਰਾਂਟ, ਜ਼ਮੀਨ/ਪਲਾਟ ਬਦਲੇ ਨਕਦ ਰਾਸ਼ੀ, ਪਰਿਵਾਰਕ ਮੈਂਬਰ ਨੂੰ ਨੌਕਰੀ, ਇੰਨਸੈਨਟਿਵ ਗਰਾਂਟ, ਪੁਰਕਸਕਾਰ ਵਿਜੇਤਾਵਾਂ ਨੂੰ ਐਨੂਅਟੀ, 65 ਸਾਲ ਤੋਂ ਵੱਧ ਉਮਰ ਦੇ ਨਾਨ ਪੈਨਸ਼ਨਰ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਮਾਲੀ ਸਹਾਇਤਾ, ਵਾਰ ਜਗੀਰ ਅਤੇ ਅਤੇ ਕੇਂਦਰੀ ਸੈਨਿਕ ਬੋਰਡ ਨਵੀਂ ਦਿੱਲੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਸ਼ਾਦੀ ਗਰਾਂਟ, ਚਿਲਡਰਨ ਐਜੂਕੇਸ਼ਨ ਗਰਾਂਟ, ਪੈਨਰੀ ਗਰਾਂਟ, ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਲੜਕੀਆਂ ਨੂੰ ਆਰਮਡ ਫੋਰਸਜ਼ ਦੀ ਪਰਿਵਾਰਕ ਪੈਨਸ਼ਨ ਲਗਵਾਉਣਾ ਆਦਿ ਦਾ ਕੰਮ-ਕਾਜ ਨੂੰ ਵੇਖਿਆ ਜਾਂਦਾ ਹੈ। ਜਿਲ੍ਹਾ ਸੈਨਿਕ ਬੋਰਡ, ਤਰਨ ਤਾਰਨ ਵੱਲੋਂ ਅਪ੍ਰੈਲ 2025 ਤੋਂ ਸਤੰਬਰ 2025 ਤੱਕ ਵੱਖ-ਵੱਖ ਸਕੀਮਾਂ ਅਧੀਨ 37,49,608/- ਰੁਪਏ ਦੀਆਂ ਗਰਾਂਟਾਂ ਅਤੇ ਮਾਲੀ ਸਹਾਇਤਾ ਵੰਡਣ ਸਬੰਧੀ ਮੀਟਿੰਗ ਵਿਚ ਜਾਣੂ ਕਰਵਾਇਆ ਗਿਆ।
ਜਿਲ੍ਹਾ ਸੈਨਿਕ ਬੋਰਡ, ਤਰਨ ਤਾਰਨ ਵਿਖੇ ਚੱਲ ਰਹੀ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸਬੰਧੀ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਆਰਮਡ ਫੋਰਸਜ਼ ਵਿਚ ਭਰਤੀ ਹੋਣ ਲਈ ਇਸ ਸੈਂਟਰ ਵਿੱਚ ਬਹੁੱਤ ਵੱਧੀਆ ਤਿਆਰੀ ਕਰਵਾਈ ਜਾਂਦੀ ਹੈ, ਇਸ ਟ੍ਰੇਨਿੰਗ ਸੈਂਟਰ ਵਿੱਚ ਇਸ ਸਾਲ ਦੌਰਾਨ ਹਾਲੇ ਤੱਕ 50 ਤੋਂ ਵੱਧ ਬੱਚੇ ਤਿਆਰੀ ਕਰਕੇ ਆਰਮਡ ਫੋਰਸਜ਼ ਵਿੱਚ ਭਰਤੀ ਹੋ ਚੁੱਕੇ ਹਨ। ਇਸ ਲਈ ਟ੍ਰੇਨਿੰਗ ਸੈਂਟਰ ਵਿੱਚ ਨੌਜਵਾਨਾਂ ਨੂੰ ਆਰਮਡ ਫੋਰਸਜ਼ ਵਿੱਚ ਭਰਤੀ ਹੋਣ ਲਈ ਵੱਧ ਤੋਂ ਵੱਧ ਲਾਭ ਲੈਣ ਹਿੱਤ ਸਮੂਹ ਵਿਭਾਗਾਂ ਤੋਂ ਵੀ ਪ੍ਰਚਾਰ ਕਰਨ ਲਈ ਕਿਹਾ ਗਿਆ।
ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦਫਤਰ ਵਿੱਖੇ ਲੀਗਲ ਏਡ ਕਲੀਨਿਕ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੀਗਲ ਅਥਾਰਟੀ ਦੇ ਪੈਰਾ ਵਲੰਟੀਅਰ ਅਤੇ ਐਡਵੋਕੇਟ ਹਾਜ਼ਰ ਹੁੰਦੇ ਹਨ। ਲੀਗਲ ਏਡ ਵੱਲੋਂ ਸਾਬਕਾ ਸੈਨਿਕਾਂ ਨੂੰ ਕਾਨੂੰਨੀ ਸਲਾਹ ਮੁਫਤ ਦਿੱਤੀ ਜਾਂਦੀ ਹੈ। ਸਕੱਤਰ ਜਿਲ੍ਹਾ ਸੈਨਿਕ ਬੋਰਡ, ਤਰਨ ਤਾਰਨ ਵੱਲੋਂ ਮੀਟਿੰਗ ਵਿੱਚ ਆਏ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਝੰਡਾ ਦਿਵਸ ਫੰਡ ਸਬੰਧੀ ਮਹੱਤਤਾ ਬਾਰੇ ਦੱਸਦੇ ਹੋਏ 07 ਦਸੰਬਰ 2025 ਝੰਡ ਦਿਵਸ ਫੰਡ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ। ਅੰਤ ਵਿੱਚ ਗਰੁਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਸਕੱਤਰ ਜਿਲ੍ਹਾ ਸੈਨਿਕ ਬੋਰਡ, ਤਰਨ ਤਾਰਨ ਜੀਆਂ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਅਧਿਅਕਾਰੀਆਂ ਦਾ ਧੰਨਵਾਦ ਕਰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀ ਗਈ।
----------------
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ