ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਪਵਿੱਤ ਪਾਲਕੀ ਸੇਵਾ
ਚੰਡੀਗੜ੍ਹ, 25 ਨਵੰਬਰ (ਹਿੰ. ਸ.)। ਕੁਰੂਕਸ਼ੇਤਰ ਦੀ ਪਾਵਨ ਧਰਤੀ ''ਤੇ ਮੰਗਲਵਾਰ ਨੂੰ ਆਯੋਜਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਇੱਕ ਇਤਿਹਾਸਕ ਅਤੇ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਸ੍ਰੀ ਗੁ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿਭਾਈ ਪਵਿੱਤ ਪਾਲਕੀ ਸੇਵਾ


ਚੰਡੀਗੜ੍ਹ, 25 ਨਵੰਬਰ (ਹਿੰ. ਸ.)। ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਮੰਗਲਵਾਰ ਨੂੰ ਆਯੋਜਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਇੱਕ ਇਤਿਹਾਸਕ ਅਤੇ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ 'ਤੇ ਚੁੱਕ ਕੇ ਮੁੱਖ ਮੰਚ ਤੱਕ ਲੈ ਜਾਣ ਦੀ ਪਵਿੱਤਰ ਪਾਲਕੀ ਸੇਵਾ ਨਿਭਾਈ।

ਪਜ ਪਿਆਰਿਆਂ ਦੀ ਅਗਵਾਈ ਹੇਠ 'ਜੋ ਬੋਲੇ ਸੌ ਨਿਹਾਲ, ਸਤਿ ਸ਼੍ਰੀ ਅਕਾਲ' ਦੀ ਗੂੰਜ ਦੇ ਵਿੱਚ ਸੰਗਤ ਨੇ ਨਿਮਰਤਾ ਅਤੇ ਭਗਤੀ ਨਾਲ ਭਰੇ ਇਸ ਲੰਮ੍ਹੇ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਵੱਲੋਂ ਨਿਭਾਈ ਗਈ ਇਹ ਸੇਵਾ ਸਿੱਖ ਪਰੰਪਰਾ ਵਿੱਚ ਬਹੁਤ ਸਨਮਾਨ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਗਤ ਦੀ ਮੌਜੂਦਗੀ ਵਿੱਚ ਸ੍ਰੀ ਗੁਰੂੰ ਗ੍ਰੰਥ ਸਾਹਿਬ ਜੀ ਨੂੰ ਸਨਮਾਨਪੂਰਵਕ ਦਰਬਾਰ ਹਾਲ ਵਿੱਚ ਲਿਆਇਆ ਗਿਆ ਅਤੇ ਅਰਦਾਸ ਕਰ ਦੇ ਵਿਧੀਵਤ ਪ੍ਰਕਾਸ਼ ਕੀਤਾ। ਪੂਰੇ ਪਰਿਸਰ ਵਿੱਚ ਸ਼ਰਧਾ, ਭਗਤੀ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ।

ਸ਼ਹੀਦੀ ਦਿਵਸ ਦੇ ਮੁੱਖ ਪ੍ਰੋਗਰਾਮ ਵਿੱਚ ਕੀਰਤਨ, ਗੁਰਬਾਣੀ ਪਾਠ, ਸਮਾਗਮ ਅਤੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ 'ਤੇ ਅਧਾਰਿਤ ਵਿਸ਼ੇਸ਼ ਪੇਸ਼ਗੀਆਂ ਵੀ ਸ਼ਾਮਿਲ ਰਹੀਆਂ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande