ਮੋਹਾਲੀ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਮੁਕੱਦਮੇ 'ਚ ਭਗੋੜਾ ਦੋਸ਼ੀ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਨਵੰਬਰ (ਹਿੰ. ਸ.)। ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ, ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਉਹਨਾਂ ਵੱਲੋਂ ਭੈੜੇ ਅਨਸਰਾਂ ਅਤੇ ਅਪਰਾਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਭਗੌੜੇ ਅਪਰਾਧੀਆਂ (ਪੀ.ਓਜ਼) ਨੂੰ ਗ੍ਰਿਫਤਾਰ ਕਰਕੇ ਨਿਆਂ ਦੇ ਕਟਹਿਰ
ਮੋਹਾਲੀ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਮੁਕੱਦਮੇ 'ਚ ਭਗੋੜਾ ਦੋਸ਼ੀ ਗ੍ਰਿਫਤਾਰ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਨਵੰਬਰ (ਹਿੰ. ਸ.)। ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ, ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਉਹਨਾਂ ਵੱਲੋਂ ਭੈੜੇ ਅਨਸਰਾਂ ਅਤੇ ਅਪਰਾਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਭਗੌੜੇ ਅਪਰਾਧੀਆਂ (ਪੀ.ਓਜ਼) ਨੂੰ ਗ੍ਰਿਫਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਪੀ.ਓ ਸਟਾਫ ਬਣਾ ਕੇ ਸਪੈਸ਼ਲ ਭਗੋੜਿਆ ਨੂੰ ਫੜਨ ਦਾ ਟਾਸਕ ਦਿੱਤਾ ਗਿਆ।

ਇਨ੍ਹਾਂ ਯਤਨਾਂ ਤਹਿਤ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਨਵੀਨਪਾਲ ਸਿੰਘ ਲਹਿਲ ਪੀ.ਪੀ.ਐੱਸ ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ) ਜ਼ਿਲ੍ਹਾ ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਮੁੱਕਦਮਾ ਨੰਬਰ 199 ਮਿਤੀ 18.09.2019 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਫੇਸ-1 ਮੋਹਾਲੀ, ਜਿਸ ਵਿੱਚ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਸੀ, ਵਿੱਚ ਦੋਸ਼ੀ ਹਰਮਨਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਸੋਹਾਲੀ ਤਹਿਸੀਲ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ, ਲੰਬੇ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਉਸ ਨੂੰ ਮੁੱਖ ਅਫਸਰ ਥਾਣਾ ਫੇਸ-1 ਮੋਹਾਲੀ ਅਤੇ ਉਹਨ੍ਹਾਂ ਦੀ ਟੀਮ ਵੱਲੋਂ ਮਿਤੀ 24.11.25 ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਭਗੌੜੇ ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜਿਆ ਗਿਆ। ਹਰਮਨਦੀਪ ਸਿੰਘ ਹਾਂਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸਾਂ ਹੇਠ ਅਗੇ ਤੋਂ ਵੀ ਪੀ.ਓਜ ਨੂੰ ਗ੍ਰਿਫਤਾਰ/ਟਰੇਸ ਕਰਨ ਦੀ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਸਾਰੇ ਅਪਰਾਧੀਆਂ ਨਾਲ ਕਾਨੂੰਨ ਅਨੁਸਾਰ ਸਖਤੀ ਨਾਲ ਨਜਿੱਠਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande