
ਹੁਸ਼ਿਆਰਪੁਰ, 7 ਨਵੰਬਰ (ਹਿੰ. ਸ.)। ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਨੰਗਲ ਆਵਣਾ ਵਿਖੇ ਸੋਰਵ ਮਿਨਹਾਸ ਕਿਸਾਨ ਆਗੂ ਤੇ ਸਾਬਕਾ ਸਰਪੰਚ ’ਤੇ ਵੀਰਵਾਰ ਦੇਰ ਸ਼ਾਮ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ’ਤੇ ਚਾਕੂ ਨਾਲ 7 ਤੋਂ 8 ਵਾਰ ਹਮਲਾ ਕੀਤਾ ਗਿਆ। ਉਹ ਆਪਣੇ ਪਿੰਡ ਦੀ ਗਲੀ ਵਿਚ ਖੜਾ ਸੀ।ਪਿੰਡ ਦੇ ਹੀ ਕਿਸੇ ਵਿਅਕਤੀ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਬਾਅਦ 'ਚ ਲੋਕਾਂ ਵਲੋਂ ਉਸ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵਲੋਂ ਸੋਰਵ ਮਿਨਹਾਸ ਬਿੱਲਾ ਦੀ ਸਿਹਤ ਨਾਜ਼ੁਕ ਦੇਖਦਿਆਂ ਜਲੰਧਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਇਥੇ ਇਲਾਜ ਦੌਰਾਨ ਡਾਕਟਰਾਂ ਵਲੋਂ ਸੋਰਵ ਮਿਨਹਾਸ ਬਿੱਲਾ ਨੂੰ ਸ਼ੁੱਕਰਵਾਰ ਨੂੰ ਤੜਕਸਾਰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ