ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਵਿਖੇ ਲਗਾਇਆ ਪੈਨਸ਼ਨ ਸੇਵਾ ਮੇਲਾ
ਬਰਨਾਲਾ, 13 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖਜ਼ਾਨਾ ਤੇ ਲੇਖਾ ਸ਼ਾਖਾ ਅਰਵਿੰਦ ਕੁਮਾਰ ਐੱਮ.ਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲਾ ਦੇ ਦੂਸਰੇ ਪੜਾਅ ਵਿੱਚ ਪੈਨਸ਼ਨਰ ਯੂਨੀਅਨ ਮਹਿਲ ਕਲਾਂ ਦੇ ਸਹਿਯੋਗ ਦੇ ਨਾਲ ਬਲਾਕ ਮਹਿਲ ਕਲਾਂ ਸਥਾਨ ਬੀ.ਡੀ.ਪੀ.ਓ ਦਫ਼ਤਰ, ਮਹਿਲ ਕਲਾਂ ਵਿ
ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਵਿਖੇ ਲਗਾਏ ਪੈਨਸ਼ਨ ਸੇਵਾ ਮੇਲੇ ਦਾ ਦ੍ਰਿਸ਼


ਬਰਨਾਲਾ, 13 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖਜ਼ਾਨਾ ਤੇ ਲੇਖਾ ਸ਼ਾਖਾ ਅਰਵਿੰਦ ਕੁਮਾਰ ਐੱਮ.ਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲਾ ਦੇ ਦੂਸਰੇ ਪੜਾਅ ਵਿੱਚ ਪੈਨਸ਼ਨਰ ਯੂਨੀਅਨ ਮਹਿਲ ਕਲਾਂ ਦੇ ਸਹਿਯੋਗ ਦੇ ਨਾਲ ਬਲਾਕ ਮਹਿਲ ਕਲਾਂ ਸਥਾਨ ਬੀ.ਡੀ.ਪੀ.ਓ ਦਫ਼ਤਰ, ਮਹਿਲ ਕਲਾਂ ਵਿਖੇ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ 60 ਪੈਨਸ਼ਨਰਾਂ ਵੱਲੋਂ ਇਸ ਮੇਲੇ ਦਾ ਲਾਭ ਲਿਆ ਗਿਆ।ਪੈਨਸ਼ਨਰ ਵੈਲਫੇਅਰ ਬਲਾਕ ਮਹਿਲ ਕਲਾਂ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਪੰਡੋਰੀ, ਜਨਰਲ ਸਕੱਤਰ ਸੁਰਿੰਦਰ ਸ਼ਰਮਾ ਨੇ ਜ਼ਿਲ੍ਹਾ ਖਜਾਨਾ ਅਫ਼ਸਰ ਬਰਨਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਜਾਨਾ ਦਫ਼ਤਰ ਦੇ ਮੁਲਾਜਮ ਮੋਹਿਤ ਨੇ ਬਹੁਤ ਵਧੀਆ ਸੇਵਾ ਨਿਭਾਈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande