ਏਬੀਵੀਪੀ ਦੀ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ
ਦੇਹਰਾਦੂਨ, 2 ਦਸੰਬਰ (ਹਿੰ.ਸ.)। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਸੰਮੇਲਨ ਵਿੱਚ ਰਾਸ਼ਟਰੀ ਮੰਤਰੀ, ਰਾਸ਼ਟਰੀ ਉਪ ਪ੍ਰਧਾਨ ਅਤੇ ਹੋਰ ਅਹੁਦਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਪ੍ਰੀਸ਼ਦ ਨੇ ਮੰਗਲਵਾਰ ਨੂੰ ਇਹ ਸੂਚੀ ਜਾਰੀ ਕੀਤੀ ਹੈ। ਪ੍ਰੀਸ਼ਦ ਦੇ ਕੌਮੀ ਜਨਰਲ ਸਕੱਤਰ ਡਾ. ਵਰਿੰਦਰ ਸਿੰਘ ਸੋਲੰਕੀ ਨੇ ਅੱਜ ਦ
ਏਬੀਵੀਪੀ ਦੀ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ


ਦੇਹਰਾਦੂਨ, 2 ਦਸੰਬਰ (ਹਿੰ.ਸ.)। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਸੰਮੇਲਨ ਵਿੱਚ ਰਾਸ਼ਟਰੀ ਮੰਤਰੀ, ਰਾਸ਼ਟਰੀ ਉਪ ਪ੍ਰਧਾਨ ਅਤੇ ਹੋਰ ਅਹੁਦਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਪ੍ਰੀਸ਼ਦ ਨੇ ਮੰਗਲਵਾਰ ਨੂੰ ਇਹ ਸੂਚੀ ਜਾਰੀ ਕੀਤੀ ਹੈ।

ਪ੍ਰੀਸ਼ਦ ਦੇ ਕੌਮੀ ਜਨਰਲ ਸਕੱਤਰ ਡਾ. ਵਰਿੰਦਰ ਸਿੰਘ ਸੋਲੰਕੀ ਨੇ ਅੱਜ ਦੱਸਿਆ ਕਿਰਾਸ਼ਟਰੀ ਮੀਤ ਪ੍ਰਧਾਨ ਦੇ ਅਹੁਦੇ ’ਤੇ ਡਾ. ਐਮ ਨਾਗਲਿੰਗਮ (ਕਾਸਰਗੋਡ), ਡਾ. ਆਸ਼ੂਤੋਸ਼ ਮੰਡਾਵੀ (ਰਾਏਪੁਰ), ਡਾ. ਮੰਦਾਰ ਭਾਨੁਸ਼ੇ (ਮੁੰਬਈ), ਡਾ. ਸੁਰਭੀ ਬੇਨ ਦਵੇ (ਜਾਮਨਗਰ), ਰਾਸ਼ਟਰੀ ਮੰਤਰੀ ਦੇ ਅਹੁਦੇ ’ਤੇ ਸ਼੍ਰਵਣ ਬੀ ਰਾਜ (ਭਾਗਿਆਨਗਰ), ਕਮਲੇਸ਼ ਸਿੰਘ (ਸ਼ਿਲਾਂਗ), ਕਸ਼ਮਾ ਸ਼ਰਮਾ (ਨੋਇਡਾ), ਆਦਿਤਿਆ ਤਕਿਆਰ (ਚੰਡੀਗੜ੍ਹ), ਪਾਇਲ ਕਿਨਾਕੇ (ਨਾਗਪੁਰ), ਅਭੈ ਪ੍ਰਤਾਪ ਸਿੰਘ (ਵਾਰਾਨਸੀ) ਅਤੇ ਹਰਸ਼ਿਤ ਨਿਨੋਮਾ (ਬਾਂਸਵਾੜਾ) ਨੂੰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸੰਗਠਨ ਮੰਤਰੀ ਅਸ਼ੀਸ਼ ਚੌਹਾਨ (ਮੁੰਬਈ) ਨੂੰ, ਰਾਸ਼ਟਰੀ ਸਹਿ-ਸੰਗਠਨ ਮੰਤਰੀ ਗੋਵਿੰਦ ਨਾਇਕ (ਕੋਲਕਾਤਾ), ਐੱਸ. ਬਾਲਕ੍ਰਿਸ਼ਨ (ਭਾਗਿਆਨਗਰ), ਦੇਵਦੱਤ ਜੋਸ਼ੀ (ਮੁੰਬਈ) ਨੂੰ, ਰਾਸ਼ਟਰੀ ਖਜ਼ਾਨਚੀ ਗੀਤੇਸ਼ ਸਾਮੰਤ (ਠਾਣੇ), ਦਯਾਨੰਦ ਭਾਟੀਆ (ਜਬਲਪੁਰ) ਨੂੰ, ਕੇਂਦਰੀ ਦਫਤਰ ਮੰਤਰੀ ਸੌਰਭ ਪਾਂਡੇ (ਮੁੰਬਈ), ਕੇਂਦਰੀ ਸਕੱਤਰੇਤ ਸਕੱਤਰ ਦੇਵਾਨੰਦ ਤਿਆਗੀ (ਮੁੰਬਈ), ਕੇਂਦਰੀ ਸੰਯੁਕਤ ਸਕੱਤਰੇਤ ਸਕੱਤਰ ਗੌਰਵ ਰਾਜਾਵਤ (ਮੁੰਬਈ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande