ਪੁਡੂਚੇਰੀ ਵਿੱਚ ਟੀਵੀਕੇ ਜਨਤਕ ਸਭਾ 'ਤੇ ਸਖ਼ਤ ਨਿਯਮ, ਸਿਰਫ਼ 5,000 ਸਥਾਨਕ ਲੋਕਾਂ ਨੂੰ ਹੀ ਇਜਾਜ਼ਤ
ਚੇਨਈ, 8 ਦਸੰਬਰ (ਹਿੰ.ਸ.)। ਤਾਮਿਲਨਾਡੂ ਵੈਟਰੀ ਪਾਰਟੀ (ਟੀ.ਵੀ.ਕੇ.) 9 ਦਸੰਬਰ ਨੂੰ ਪੁਡੂਚੇਰੀ ਦੇ ਉੱਪਲਮ ਵਿੱਚ ਇੱਕ ਜਨਤਕ ਮੀਟਿੰਗ ਮਕਰ ਰਹੀ ਹੈ। ਪਾਰਟੀ ਦੇ ਨੇਤਾ ਅਤੇ ਅਦਾਕਾਰ ਵਿਜੇ ਇਕੱਠ ਨੂੰ ਸੰਬੋਧਨ ਕਰਨਗੇ। ਕਰੂਰ ਹਾਦਸੇ ਤੋਂ ਬਾਅਦ ਇਹ ਵਿਜੇ ਦੀ ਪਹਿਲੀ ਜਨਤਕ ਮੀਟਿੰਗ ਹੈ, ਜਿਸ ਕਾਰਨ ਪੁਡੂਚੇਰੀ ਪੁਲ
ਟੀਵੀਕੇ ਪਾਰਟੀ ਦੇ ਨੇਤਾ ਅਤੇ ਅਦਾਕਾਰ ਵਿਜੇ


ਚੇਨਈ, 8 ਦਸੰਬਰ (ਹਿੰ.ਸ.)। ਤਾਮਿਲਨਾਡੂ ਵੈਟਰੀ ਪਾਰਟੀ (ਟੀ.ਵੀ.ਕੇ.) 9 ਦਸੰਬਰ ਨੂੰ ਪੁਡੂਚੇਰੀ ਦੇ ਉੱਪਲਮ ਵਿੱਚ ਇੱਕ ਜਨਤਕ ਮੀਟਿੰਗ ਮਕਰ ਰਹੀ ਹੈ। ਪਾਰਟੀ ਦੇ ਨੇਤਾ ਅਤੇ ਅਦਾਕਾਰ ਵਿਜੇ ਇਕੱਠ ਨੂੰ ਸੰਬੋਧਨ ਕਰਨਗੇ। ਕਰੂਰ ਹਾਦਸੇ ਤੋਂ ਬਾਅਦ ਇਹ ਵਿਜੇ ਦੀ ਪਹਿਲੀ ਜਨਤਕ ਮੀਟਿੰਗ ਹੈ, ਜਿਸ ਕਾਰਨ ਪੁਡੂਚੇਰੀ ਪੁਲਿਸ ਨੇ ਸਖ਼ਤ ਨਿਯਮ ਲਾਗੂ ਕੀਤੇ ਹਨ।

ਪੁਡੂਚੇਰੀ ਪੁਲਿਸ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਸਮਾਗਮ ਵਿੱਚ ਸਿਰਫ਼ 5,000 ਸਥਾਨਕ ਨਿਵਾਸੀਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਪ੍ਰਵੇਸ਼ ਲਈ ਕਿਉਆਰ ਕੋਡ ਵਾਲੀਆਂ ਟਿਕਟਾਂ ਲਾਜ਼ਮੀ ਹੋਣਗੀਆਂ। ਪੁਡੂਚੇਰੀ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਸਮੇਤ ਤਾਮਿਲਨਾਡੂ ਤੋਂ ਕਿਸੇ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਾਰਟੀ ਨੇ ਆਪਣੇ ਮੈਂਬਰਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਸੰਭਾਵੀ ਭੀੜ ਨੂੰ ਦੇਖਦੇ ਹੋਏ, ਵਿਜੇ ਦੇ ਰੋਡ ਸ਼ੋਅ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਦੋਂ ਕਿ ਜਨਤਕ ਸਭਾ ਨੂੰ ਪੁਲਿਸ ਨੇ ਖਾਸ ਸ਼ਰਤਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ।

ਟੀਵੀਕੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ, ਇਹ ਸਮਾਗਮ ਮੰਗਲਵਾਰ, 09 ਦਸੰਬਰ, 2025 ਨੂੰ ਸਵੇਰੇ 10:30 ਵਜੇ ਉੱਪਲਮ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਨੂੰ ਟੀਵੀਕੇ ਨੇਤਾ ਵਿਜੇ ਸੰਬੋਧਨ ਕਰਨਗੇ।ਪੁਲਿਸ ਨਿਰਦੇਸ਼ਾਂ ਅਨੁਸਾਰ, ਸਿਰਫ਼ 5,000 ਪੁਡੂਚੇਰੀ ਨਿਵਾਸੀਆਂ ਜਿਨ੍ਹਾਂ ਕੋਲ ਕਿੳਆਰ-ਕੋਡ ਟਿਕਟਾਂ ਹਨ, ਨੂੰ ਹੀ ਸਭਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਤਾਮਿਲਨਾਡੂ ਤੋਂ ਕਿਸੇ ਵੀ ਵਿਅਕਤੀ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ। ਕੋਈ ਵੀ ਵਾਹਨ ਵਿਜੇ ਦੀ ਕਾਰ ਦੇ ਪਿੱਛੇ ਨਹੀਂ ਚੱਲਣਾ ਚਾਹੀਦਾ, ਨਾ ਹੀ ਆਵਾਜਾਈ ਵਿੱਚ ਵਿਘਨ ਪਾਉਣਾ ਚਾਹੀਦਾ ਹੈ। ਬਿਨਾਂ ਇਜਾਜ਼ਤ ਦੇ ਪੋਸਟਰ, ਸਜਾਵਟ ਜਾਂ ਬੈਨਰ ਲਗਾਏ ਜਾਣ ਦੀ ਮਨਾਹੀ ਹੈ। ਵਾਹਨ ਸਿਰਫ਼ ਮਨਜ਼ੂਰਸ਼ੁਦਾ ਪਾਰਕਿੰਗ ਥਾਵਾਂ 'ਤੇ ਹੀ ਪਾਰਕ ਕੀਤੇ ਜਾਣਗੇ। ਸਟੇਜਾਂ, ਰੁੱਖਾਂ, ਕੰਧਾਂ, ਵਾਹਨਾਂ ਆਦਿ 'ਤੇ ਚੜ੍ਹਨ ਦੀ ਸਖ਼ਤ ਮਨਾਹੀ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਜ਼ਿੰਮੇਵਾਰ ਵਿਵਹਾਰ ਲਾਜ਼ਮੀ ਹੈ। ਟੀਵੀਕੇ ਨੇ ਆਪਣੇ ਵਰਕਰਾਂ ਨੂੰ ਉਪਰੋਕਤ ਸਾਰੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande