
ਅੰਮ੍ਰਿਤਸਰ, 5 ਦਸੰਬਰ (ਹਿੰ.ਸ.)। ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੇ ਜਾ ਰਹੇ 19ਵੇਂ ਪਾਈਟੈਕਸ ਦਾ ਰਸਮੀ ਉਦਘਾਟਨ ਸ਼ੁੱਕਰਵਾਰ ਸ਼ਾਮ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰ ਗਾਣ ਵਿੱਚ ਵੀ ਪੰਜਾਬ ਸਭ ਤੋਂ ਪਹਿਲਾਂ ਆਉਂਦਾ ਹੈ। ਬ੍ਰੈਡ ਬਾਸਕੇਟ ਆਫ਼ ਇੰਡੀਆ ਵਜੋਂ ਜਾਣਿਆ ਜਾਂਦਾ ਪੰਜਾਬ, ਅੱਜ ਬਦਲ ਰਿਹਾ ਹੈ। ਇੱਥੇ ਖੇਤੀਬਾੜੀ ਵਿਭਿੰਨਤਾ ਨਵਾਂ ਰੂਪ ਧਾਰਨ ਕਰ ਰਹੀ ਹੈ। ਪੰਜਾਬ ਅੱਜ ਐਮਐਸਐਮਈ, ਤਕਨਾਲੋਜੀ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਦੇ ਖੇਤਰ ਵਿੱਚ ਪਾਵਰ ਹੱਬ ਬਣਦਾ ਜਾ ਰਿਹਾ ਹੈ। ਇਸਦਾ ਸਿਹਰਾ ਪੰਜਾਬ ਦੇ ਮਿਹਨਤੀ ਲੋਕਾਂ ਨੂੰ ਜਾਂਦਾ ਹੈ। ਰਾਮਨਾਥ ਕੋਵਿੰਦ ਨੇ ਕਿਹਾ ਕਿ ਪੰਜਾਬ ਹਿੰਮਤ, ਕੁਰਬਾਨੀ ਅਤੇ ਉੱਦਮ ਦੀ ਜਿਉਂਦੀ ਜਾਗਦੀ ਮਿਸਾਲ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਿਕ ਰੌਸ਼ਨੀ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਮਨੁੱਖਤਾ ਨੂੰ ਪ੍ਰੇਰਿਤ ਕਰਦੀ ਹੈ। ਪੰਜਾਬ ਦੀ ਵਿਰਾਸਤ ਡੂੰਘੀ ਅਤੇ ਪ੍ਰੇਰਨਾਦਾਇਕ ਹੈ।
ਸਾਬਕਾ ਰਾਸ਼ਟਰਪਤੀ ਨੇ ਪੀਐਚਡੀਸੀਸੀਆਈ ਪ੍ਰਬੰਧਨ ਨੂੰ 19ਵੇਂ ਪੀਟੈਕਸ ਲਈ ਵਧਾਈ ਦਿੰਦਿਆਂ ਕਿ ਉਹ ਇਸਦਾ ਵਿਸਥਾਰ ਪੰਜਾਬ ਤੋਂ ਬਾਹਰ ਕਰਨ। ਪਾਈਟੈਕਸ ਦੇ ਨਾਮ 'ਤੇ ਅਜਿਹਾ ਪ੍ਰੋਗਰਾਮ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇ ਤਾਂ ਇਹ ਅੰਤਰਰਾਸ਼ਟਰੀ ਪੱਧਰ 'ਤੇ ਫੈਲ ਜਾਵੇਗਾ।
ਪੰਜਾਬ ਰਵਾਇਤੀ ਤੌਰ 'ਤੇ ਸਾਡੇ ਦੇਸ਼ ਦਾ ਅਨਾਜ ਭੰਡਾਰ ਰਿਹਾ ਹੈ, ਜੋ ਲੱਖਾਂ ਲੋਕਾਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਖੇਤੀਬਾੜੀ ਤੋਂ ਇਲਾਵਾ, ਪੰਜਾਬ ਵਪਾਰ, ਨਿਰਮਾਣ, ਐਮਐਸਐਮਈ ਗ੍ਰੋਥ ਅਤੇ ਗਲੋਬਲ ਇੰਟਰਪ੍ਰੀਨਿਓਰਸ਼ਿਪ ਦੇ ਕੇਂਦਰ ਵਜੋਂ ਵੀ ਉੱਭਰਿਆ ਹੈ।
ਇਸਦੇ ਲੋਕਾਂ ਦਾ ਮਿਹਨਤੀ ਸੁਭਾਅ, ਉਨ੍ਹਾਂ ਦਾ ਗਲੋਬਲ ਦ੍ਰਿਸ਼ਟੀਕੋਣ ਅਤੇ ਬਦਲਦੇ ਆਰਥਿਕ ਵਾਤਾਵਰਣ ਦੇ ਅਨੁਕੂਲ ਹੋਣ ਦੀ ਉਨ੍ਹਾਂ ਦੀ ਯੋਗਤਾ ਪੰਜਾਬ ਨੂੰ ਬਿਜ਼ਨਸ ਅਤੇ ਇਨੋਵੇਸ਼ਨ ਲਈ ਇੱਕ ਕੁਦਰਤੀ ਕੇਂਦਰ ਬਣਾਉਂਦੀ ਹੈ।
ਉਨ੍ਹਾਂ ਕਿਹਾ ਕਿ ਪਾਈਟੈਕਸ ਇਤਿਹਾਸਕ ਪਲੇਟਫਾਰਮ ਵਿੱਚ ਵਿਕਸਤ ਹੋਇਆ ਹੈ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਉੱਦਮਾਂ ਨੂੰ ਇਕੱਠਾ ਕਰਦਾ ਹੈ, ਸਰਹੱਦ ਪਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਇਹ ਐਕਸਪੋ ਸਿਰਫ਼ ਇੱਕ ਵਪਾਰਕ ਪ੍ਰਦਰਸ਼ਨੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਾਈਟੈਕਸ ਦਾ ਇਹ 19ਵਾਂ ਐਡੀਸ਼ਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਇਕੋਨਾਮੀ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਡਿਜੀਟਲ ਟ੍ਰਾਂਸਫਾਰਮੇਸ਼ਨ, ਇਕੋਨਾਮੀ ਰਿਫਾਰਮ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ 'ਤੇ ਜ਼ੋਰ ਦੇ ਕੇ, ਸਾਡਾ ਦੇਸ਼ ਤੇਜ਼ੀ ਨਾਲ ਇੱਕ ਗਲੋਬਲ ਇਕੋਨਾਮਿਕ ਪਾਵਰਹਾਊਸ ਬਣਨ ਵੱਲ ਵਧ ਰਿਹਾ ਹੈ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਐਕਸਪੋ ਵਿੱਚ ਐਮਐਸਐਮਈ, ਸਟਾਰਟ-ਅੱਪਸ, ਮਹਿਲਾ ਐਂਟਰਪ੍ਰੀਨਿਓਰਜ਼ ਅਤੇ ਕਾਰੀਗਰਾਂ ਦੀ ਮਜ਼ਬੂਤ ਭਾਗੀਦਾਰੀ ਦੇਖ ਕੇ ਖਾਸ ਤੌਰ 'ਤੇ ਖੁਸ਼ ਹਨ। ਇਹ ਸਾਡੇ ਇਕੋਨਾਮਿਕ ਡਿਵੈਲਪਮੈਂਟ ਦੀ ਇਨਕਲੂਸਿਵ ਅਤੇ ਡੈਮੋਕ੍ਰੇਟਿਵ ਭਾਵਨਾ ਨੂੰ ਦਰਸਾਉਂਦੇ ਹਨ।
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਪਾਈਟੈਕਸ ਪਹੁੰਚਣ 'ਤੇ ਪੀਐਚਡੀਸੀਸੀਆਈ ਪੰਜਾਬ ਦੇ ਚੇਅਰ ਕਰਨ ਗਿਲਹੋਤਰਾ ਨੇ ਸਵਾਗਤ ਕਰਦਿਆਂ ਕਿਹਾ ਕਿ ਪਾਈਟੈਕਸ ਵਿੱਚ
ਕਈ ਦੇਸ਼ ਅਤੇ ਰਾਜ ਹਿੱਸਾ ਲੈ ਰਹੇ ਹਨ ਅਤੇ ਇਸਦਾ ਮੁੱਖ ਉਦੇਸ਼ ਰਾਜਾਂ ਅਤੇ ਗੁਆਂਢੀ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਰਾਸ਼ਟਰਪਤੀ ਦਾ ਪੰਜਾਬ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੂੰਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਿਦੇਸ਼ੀ ਦੌਰੇ 'ਤੇ ਹਨ। ਪੰਜਾਬ ਵਿੱਚ ਸਾਲ 2022 ਤੋਂ ਲੈ ਕੇ ਹੁਣ ਤੱਕ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।
ਪੀਐਚਡੀਸੀਸੀਆਈ ਦੇ ਸਕੱਤਰ ਜਨਰਲ ਨਵੀਨ ਸੇਠ ਨੇ ਚੈਂਬਰ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਇਸ ਸਮੇਂ 150,000 ਉੱਦਮੀ ਚੈਂਬਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ ਲਗਭਗ 75 ਫੀਸਦੀ ਐਮਐਸਐਮਈ ਸੈਕਟਰ ਤੋਂ ਹਨ।
ਇਸ ਮੌਕੇ 'ਤੇ, ਸਾਬਕਾ ਰਾਸ਼ਟਰਪਤੀ ਨੇ ਚੈਂਬਰ ਦੇ ਸਾਬਕਾ ਪ੍ਰਧਾਨ ਅਸ਼ੋਕ ਖੰਨਾ, ਆਸ਼ੀਸ਼ ਬਰਗੋਡੀਆ, ਟੈਕਸ ਅਤੇ ਟੈਕ ਫੋਰਮ ਦੀ ਰੀਜ਼ਨਲ ਚੇਅਰ ਹਿਮਾਨੀ ਅਰੋੜਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ। ਇਸ ਮੌਕੇ 'ਤੇ ਪੀਐਚਡੀਸੀਸੀਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਖੇਤਰੀ ਕੋਆਰਡੀਨੇਟਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ