ਛੱਤੀਸਗੜ੍ਹ : ਜਸ਼ਪੁਰ ਜ਼ਿਲ੍ਹੇ ਵਿੱਚ ਖੜ੍ਹੇ ਟ੍ਰੇਲਰ ਨਾਲ ਤੇਜ਼ ਰਫ਼ਤਾਰ ਕਾਰ ਦੀ ਟੱਕਰ, ਪੰਜ ਦੀ ਮੌਤ
ਰਾਏਪੁਰ, 7 ਦਸੰਬਰ (ਹਿੰ.ਸ.)। ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਦੇਰ ਰਾਤ ਐਨਐਚ-43 ''ਤੇ ਪਤਰਾਟੋਲੀ ਨੇੜੇ ਤੇਜ਼ ਰਫ਼ਤਾਰ ਕਾਰ ਖੜ੍ਹੇ ਟ੍ਰੇਲਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਕੇ ''ਤੇ ਹੀ ਮੌਤ
ਇਹ ਹਾਦਸਾ ਐਨਐਚ43 'ਤੇ ਪਤਰਾਟੋਲੀ ਨੇੜੇ ਵਾਪਰਿਆ।


ਰਾਏਪੁਰ, 7 ਦਸੰਬਰ (ਹਿੰ.ਸ.)। ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਦੇਰ ਰਾਤ ਐਨਐਚ-43 'ਤੇ ਪਤਰਾਟੋਲੀ ਨੇੜੇ ਤੇਜ਼ ਰਫ਼ਤਾਰ ਕਾਰ ਖੜ੍ਹੇ ਟ੍ਰੇਲਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਦੁਲਦੁਲਾ ਥਾਣਾ ਖੇਤਰ ਵਿੱਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਕਾਰ ਕੁਨਕੁਰੀ ਤੋਂ ਜਸ਼ਪੁਰ ਜਾ ਰਹੀ ਸੀ। ਮ੍ਰਿਤਕ ਜਸ਼ਪੁਰ ਜ਼ਿਲ੍ਹੇ ਦੇ ਚਰਾਈਡਾਂੜ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੁਲਦੁਲਾ ਥਾਣਾ ਇੰਚਾਰਜ ਕੇ.ਕੇ. ਸਾਹੂ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande