ਗੁਰਦਾਸਪੁਰ ਦੇ ਡੇਹਰੀਵਾਲ ਕਿਰਨ ’ਚ ਅਨੀਮੀਆ ਡੇ ਮਨਾਇਆ
ਗੁਰਦਾਸਪੁਰ, 10 ਜਨਵਰੀ (ਹਿੰ. ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਿੰਡ ਡੇਹਰੀਵਾਲ ਕਿਰਨ ਵਿੱਚ ਅਨੀਮੀਆ ਡੇ ਮਨਾਇਆ ਗਿਆ। ਇਸ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਐਸ. ਡੀ. ਐਮ. ਅਦਿਤਿਆ ਸ਼ਰਮਾ ਅਤੇ ਪ੍ਰੋਗਰਾਮ ਅਫਸਰ ਜਸਮੀਤ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਹ ਪ੍ਰੋਗਰਾਮ
ਗੁਰਦਾਸਪੁਰ ਦੇ ਡੇਹਰੀਵਾਲ ਕਿਰਨ ’ਚ ਅਨੀਮੀਆ ਡੇ ਮਨਾਏ ਜਾਣ ਦਾ ਦ੍ਰਿਸ਼।


ਗੁਰਦਾਸਪੁਰ, 10 ਜਨਵਰੀ (ਹਿੰ. ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਿੰਡ ਡੇਹਰੀਵਾਲ ਕਿਰਨ ਵਿੱਚ ਅਨੀਮੀਆ ਡੇ ਮਨਾਇਆ ਗਿਆ। ਇਸ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਐਸ. ਡੀ. ਐਮ. ਅਦਿਤਿਆ ਸ਼ਰਮਾ ਅਤੇ ਪ੍ਰੋਗਰਾਮ ਅਫਸਰ ਜਸਮੀਤ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਹ ਪ੍ਰੋਗਰਾਮ ਬਾਲ ਵਿਕਾਸ ਵਿਭਾਗ ਦੀ ਸੀ.ਡੀ.ਪੀ.ਓ. ਹਰਜੀਤ ਵਾਲੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਫਲਾਂ ਦੀਆਂ ਟੋਕਰੀਆਂ ਵੰਡੀਆਂ ਗਈਆਂ। ਮੁੱਖ ਮਹਿਮਾਨ ਐਸ.ਡੀ.ਐਮ. ਅਦਿਤਿਆ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇਣ। ਜੇਕਰ ਬੱਚਿਆਂ ਵਿੱਚ ਖੂਨ ਦੀ ਕਮੀ ਹੋਵੇ ਤਾਂ ਉਨ੍ਹਾਂ ਨੂੰ ਫਲ ਅਤੇ ਪੱਤੇਦਾਰ ਹਰੀਆਂ ਸਬਜ਼ੀਆਂ ਖਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਇਸ ਮੌਕੇ ਪ੍ਰੋਗਰਾਮ ਅਫਸਰ ਜਸਮੀਤ ਕੌਰ ਨੇ ਦੱਸਿਆ ਕਿ ਅਨੀਮੀਆ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਅਤੇ ਛੋਟੇ ਬੱਚਿਆਂ ਵਿੱਚ ਪਾਈ ਜਾਂਦੀ ਹੈ, ਇਸ ਲਈ ਸਮੇਂ-ਸਿਰ ਜਾਂਚ ਅਤੇ ਪੌਸ਼ਟਿਕ ਆਹਾਰ ਬਹੁਤ ਜ਼ਰੂਰੀ ਹੈ। ਬਾਲ ਵਿਕਾਸ ਅਫਸਰ ਹਰਜੀਤ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਨੀਮੀਆ ਤੋਂ ਬਚਾਅ ਲਈ ਡਾਕਟਰਾਂ ਦੀ ਸਲਾਹ ਲੈਣੀ ਵੀ ਬਹੁਤ ਲਾਜ਼ਮੀ ਹੈ, ਤਾਂ ਜੋ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande