ਅਲਿਮਕੋ ਵਲੋਂ ਲਗਾਏ 5 ਦਿਨਾਂ ਦੇ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਕਰੀਬ 1 ਕਰੋੜ 1 ਲੱਖ ਦੇ ਵੰਡੇ ਸਹਾਇਕ ਉਪਰਕਨ: ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 10 ਜਨਵਰੀ (ਹਿੰ. ਸ.)। ਅਲਿਮਕੋ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ 6 ਜਨਵਰੀ ਤੋਂ 10 ਜਨਵਰੀ ਤੱਕ ਲਗਾਏ ਗਏ ਕੈਂਪਾਂ ਦੌਰਾਨ ਜਿਲ੍ਹੇ ਵਿੱਚ 503 ਦਿਵਿਆਂਗ ਵਿਅਕਤੀਆਂ ਨੂੰ 1 ਕਰੋੜ 1 ਲੱਖ , 10 ਹਜਾਰ ਰੁਪਏ ਦੇ 1148 ਸਹਾਇਕ ਉਪਰਕਨਾ ਦੀ ਵੰਡ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦ
ਅਲਿਮਕੋ ਵੱਲੋਂ ਲਗਾਏ 5 ਦਿਨਾਂ ਦੇ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਕਰੀਬ 1 ਕਰੋੜ 1 ਲੱਖ ਦੇ ਸਹਾਇਕ ਉਪਰਕਨ ਵੰਡੇ ਜਾਣ ਦਾ ਦ੍ਰਿਸ਼.


ਅੰਮ੍ਰਿਤਸਰ, 10 ਜਨਵਰੀ (ਹਿੰ. ਸ.)। ਅਲਿਮਕੋ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ 6 ਜਨਵਰੀ ਤੋਂ 10 ਜਨਵਰੀ ਤੱਕ ਲਗਾਏ ਗਏ ਕੈਂਪਾਂ ਦੌਰਾਨ ਜਿਲ੍ਹੇ ਵਿੱਚ 503 ਦਿਵਿਆਂਗ ਵਿਅਕਤੀਆਂ ਨੂੰ 1 ਕਰੋੜ 1 ਲੱਖ , 10 ਹਜਾਰ ਰੁਪਏ ਦੇ 1148 ਸਹਾਇਕ ਉਪਰਕਨਾ ਦੀ ਵੰਡ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੱਖ ਵੱਖ ਹਲਕਿਆਂ ਵਿੱਚ ਕੈਂਪ ਲਗਾ ਕੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਅਰੀ ਵਿਖੇ ਅਲਿਮਕੋ ਵੱਲੋਂ ਲਗਾਏ ਕੈਂਪ ਦੋਰਾਨ 42 ਦਿਵਿਆਂਗ ਵਿਅਕਤੀਆਂ ਨੂੰ 7 ਲੱਖ 33 ਹਜ਼ਾਰ ਰੁਪਏ ਦੇ 84 ਸਹਾਇਕ ਉਪਰਕਨਾਂ ਦੀ ਵੰਡ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਲਿਮਕੋ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਪ੍ਰਸੰਸਾ ਯੋਗ ਹੈ । ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਬੈਟਰੀ ਵਾਲੇ ਟਰਾਈਸਾਈਕਲ, ਵੀਲ੍ਹ ਚੇਅਰ ਅਤੇ ਹੋਰ ਉਪਕਰਣਾਂ ਦੀ ਵੰਡ ਲੋੜਵੰਦਾਂ ਨੂੰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੈਂ ਇਸ ਬਾਬਤ ਅਲਿਮਕੋ ਨਾਲ ਰਾਬਤਾ ਕਾਇਮ ਕੀਤਾ ਸੀ ਕਿ ਸਾਡੇ ਸਰਹੱਦੀ ਇਲਾਕੇ ਦੇ ਲੋੜਵੰਦਾਂ ਨੂੰ ਸਹਾਇਕ ਉਪਕਰਣ ਦਿੱਤੇ ਜਾਣ, ਜਿਨਾਂ ਨੇ ਪਹਿਲਾਂ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਜਿਸ ਵਿੱਚ ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਇਜ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨਾਂ ਦੇ ਨਜ਼ਦੀਕੀ ਸਥਾਨਾਂ ’ਤੇ ਜਾ ਕੇ ਕੈਂਪ ਲਗਾ ਕੇ ਇਹ ਵੰਡ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਸਾਰੇ ਉਪਕਰਣ ਅਲਿਮਕੋ ਵਲੋਂ ਬਹੁਤ ਵਧੀਆ ਤਕਨੀਕ ਅਤੇ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ।

ਨੋਡਲ ਇੰਚਾਰਜ ਧਰਮਿੰਦਰ ਸਿੰਘ ਦੱਸਿਆ ਕਿ ਅਟਾਰੀ ਵਿਖੇ ਲੱਗੇ ਕੈਂਪ ਦੌਰਾਨ 9 ਮੋਟੋਰਾਈਜਡ ਟਰਾਈਸਾਈਕਲ, 14 ਟਰਾਈ ਸਾਈਕਲ, 8 ਵੀਲ ਚੇਅਰ, 1 ਸੀ.ਪੀ. ਚੇਅਰ, 6 ਸੁਣਨ ਵਾਲੀਆਂ ਮਸ਼ੀਨਾਂ, 24 ਬੇਸਾਖੀਆਂ, 6 ਵਾਲਕਿੰਗ ਸਟਿੱਕ, 3 ਵਾਕਰ, 4 ਰੋਲੇਟਰ, 5 ਕੁਸ਼ਨਜ਼, 1 ਵਿਜੂਅਲ ਇੰਪੇਅਰ ਕਿੱਟ, ਅਤੇ 3 ਬਨਾਉਟੀ ਅੰਗ ਵੰਡੇ ਗਏ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande