ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਵਿਧਾਇਕ ਸਿੱਧੂ ਦੀ ਪ੍ਰਧਾਨਗੀ 'ਚ ਮੀਟਿੰਗ ਆਯੋਜਿਤ
ਲੁਧਿਆਣਾ, 10 ਜਨਵਰੀ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਨੂੰ ਜੰਗੀ ਰੂਪ ਵਿੱਚ ਪ੍ਰਚੰਡ ਕਰਦਿਆਂ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਯੂਨਾਈਟਡ ਸਾਈਕਲ ਪਾਰਟਸ, ਗਿੱਲ ਰੋਡ ਵਿਖੇ ਇੱਕ
ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਵਿਧਾਇਕ ਸਿੱਧੂ ਦੀ ਪ੍ਰਧਾਨਗੀ 'ਚ ਆਯੋਜਿਤ ਮੀਟਿੰਗ ਦਾ ਦ੍ਰਿਸ਼।


ਲੁਧਿਆਣਾ, 10 ਜਨਵਰੀ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਨੂੰ ਜੰਗੀ ਰੂਪ ਵਿੱਚ ਪ੍ਰਚੰਡ ਕਰਦਿਆਂ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਯੂਨਾਈਟਡ ਸਾਈਕਲ ਪਾਰਟਸ, ਗਿੱਲ ਰੋਡ ਵਿਖੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਏ ਸੀ ਪੀ ਸਤਿੰਦਰ ਵਿਰਕ, ਐਸ ਐਚ ਓ ਜਤਿੰਦਰ ਕੁਮਾਰ, ਜੋਨਲ ਕਮਿਸ਼ਨਰ ਗੁਰਪਾਲ ਸਿੰਘ, ਕੌਂਸਲਰ ਜਗਮੀਤ ਸਿੰਘ, ਕੌਂਸਲਰ ਸੋਹਣ ਸਿੰਘ ਗੋਗਾ, ਹਲਕਾ ਸੰਗਠਨ ਇੰਚਾਰਜ, ਟਰੇਡ ਵਿੰਗ, ਮਹਿਲਾ ਵਿੰਗ, ਬਲਾਕ ਇੰਚਾਰਜ, ਵਾਰਡ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਤੋਂ ਭਰੋਸਾ ਲੈਂਦਿਆ ਵਿਧਾਇਕ ਸਿੱਧੂ ਵੱਲੋਂ ਸਾਰੇ ਹੀ ਅਧਿਕਾਰੀਆਂ, ਅਹੁਦੇਦਾਰਾਂ ਨੂੰ ਨਸ਼ੇ ਦੇ ਖਾਤਮੇ ਲਈ ਇੱਕ-ਜੁੱਟ ਹੋਣ ਦੀ ਸਹੁੰ ਚੁਕਾਈ ਗਈ।

ਵਿਧਾਇਕ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਲਹਿਰ ਨੂੰ ਘਰ ਘਰ ਪਹੁੰਚਾਉਣਾ ਸਾਡੀ ਸਾਂਝੀ ਜਿੰਮੇਵਾਰੀ ਹੈ। ਉਹਨਾਂ ਕਿਹਾ ਕਿ “ਜੇਕਰ ਅਸੀਂ ਵੋਟਾਂ ਮੰਗਣ ਡੋਰ ਟੂ ਡੋਰ ਜਾ ਸਕਦੇ ਹਾਂ ਤਾਂ ਸਾਨੂੰ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਨਸ਼ੇ ਦੀ ਜੜ ਨੂੰ ਧੁਰ ਤੋਂ ਪੁੱਟਣ ਲਈ ਘਰ-ਘਰ ਜਾ ਕੇ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਕੋਈ ਵਿਅਕਤੀ ਨਸ਼ਾ ਤਾਂ ਨਹੀਂ ਕਰਦਾ, ਜੇਕਰ ਕਿਸੇ ਦਾ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਮੇਰੇ ਕੋਲ ਲਿਆਂਦਾ ਜਾਵੇ, ਮੈਂ ਉਸ ਬੱਚੇ ਦੀ ਦਵਾਈ ਅਤੇ ਖੁਰਾਕ ਦਾ ਆਪਣੀ ਜੇਬ ਵਿੱਚੋਂ ਪ੍ਰਬੰਧ ਕਰਕੇ ਉਸ ਨੂੰ ਇਸ ਕੋਹੜ ਵਿੱਚੋਂ ਕੱਢਣ ਵਿੱਚ ਉਸ ਦੀ ਮਦਦ ਕਰਾਂਗਾ।”

ਉਹਨਾਂ ਕਿਹਾ ਕਿ ਹਰ ਇਲਾਕਾ ਨਿਵਾਸੀ ਤੱਕ ਪਹੁੰਚ ਬਣਾ ਕੇ ਨਸ਼ਿਆਂ ਦੇ ਸੌਦਾਗਰਾਂ ਦਾ ਵੇਰਵਾ ਇਕੱਤਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ। ਉਹਨਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਸ਼ਾ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ, ਪੰਜਾਬ ਸਰਕਾਰ ਪੰਜਾਬੀਆਂ ਦੇ ਨਾਲ ਖੜੀ ਹੈ। ਵਿਧਾਇਕ ਸਿੱਧੂ ਨੇ ਲੋਕਾਂ ਵਿੱਚ ਜੋਸ਼ ਭਰਦੇ ਹੋਏ ਕਿਹਾ ਕਿ ਸਾਨੂੰ ਇਸ ਚੀਜ਼ ਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਸਾਡੇ ਜਾਂਬਾਜ਼ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਜੰਗ ਲੜ ਰਹੀ ਹੈ ਅਤੇ ਸਾਨੂੰ ਵੀ ਪੂਰਨ ਸ਼ਿੱਦਤ ਨਾਲ ਉਹਨਾਂ ਦਾ ਸਾਥ ਨਿਭਾਉਣਾ ਚਾਹੀਦਾ ਹੈ। ਵਿਧਾਇਕ ਸਿੱਧੂ ਨੇ ਅੱਗੇ ਕਿਹਾ ਕਿ ਪੁਲਿਸ ਤੇ ਸਰਕਾਰ ਇਨਾ ਵੱਡੇ ਮਗਰਮੱਛਾਂ ਨੂੰ ਫੜ ਕੇ ਅੰਦਰ ਕਰ ਸਕਦੀ ਹੈ ਅਤੇ ਵੱਡੀਆਂ ਖੇਪਾਂ ਪੰਜਾਬ ਵਿੱਚ ਲੈ ਕੇ ਆਉਣ ਵਾਲੇ ਇਹਨਾਂ ਸੌਦਾਗਰਾਂ ਨੂੰ ਨੱਥ ਪਾ ਸਕਦੀ ਹੈ ਪਰ ਜੋ ਕੋਹੜ ਇਹਨਾਂ ਨੇ ਪੰਜਾਬ ਦੇ ਘਰਾਂ ਵਿੱਚ ਬੀਜ ਦਿੱਤਾ ਹੈ ਉਸ ਦੀ ਜੜ ਪੁੱਟਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਸਮੇਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਾਥੀ ਭਰਾ ਰਸਤਾ ਭਟਕ ਕੇ ਗਲਤ ਰਾਹ ਪੈ ਗਏ ਹਨ, ਸਾਡੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਸਿੱਧੇ ਰਾਹ 'ਤੇ ਲਿਆਉਣ ਵਿੱਚ ਉਹਨਾਂ ਦੀ ਮਦਦ ਕਰੀਏ, ਕਿਉਂਕਿ ਕਿਸੇ ਮਾਂ ਦੀ ਗੋਦ ਉੱਜੜਨ ਤੋਂ ਬਚਾਉਣਾ ਦੁਨੀਆਂ ਦਾ ਸਭ ਤੋਂ ਵੱਡਾ ਕਰਮ ਹੈ। ਮੀਟਿੰਗ ਦੇ ਅੰਤ ਵਿੱਚ, ਉਹਨਾਂ ਹਾਜ਼ਰੀਨ ਤੋਂ ਪ੍ਰਣ ਲਿਆ ਕੇ ਅੱਜ ਤੋਂ ਬਾਅਦ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡੇ ਹਲਕਾ ਆਤਮ ਨਗਰ ਵਿੱਚ ਇਸ ਨਾ ਮੁਰਾਦ ਨਸ਼ੇ ਦੀ ਬਦੌਲਤ ਕਿਸੇ ਮਾਂ ਦੀ ਕੁੱਖ ਨਹੀਂ ਉੱਜੜੇਗੀ ਅਤੇ ਕਿਸੇ ਭੈਣ ਦੇ ਸਿਰ ਉੱਤੇ ਚਿੱਟੀ ਚੁੰਨੀ ਨਹੀਂ ਆਵੇਗੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਐਲਾਨਣਗੇ ਤਾਂ ਉਹਨਾਂ ਦੇ ਬੋਲਾਂ ਵਿੱਚ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਣ ਵਾਲਾ ਹਲਕਾ ਆਤਮ ਨਗਰ ਹੋਣਾ ਚਾਹੀਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande