ਐਸ. ਸੀ. ਕਮਿਸ਼ਨ ਵੱਲੋਂ ਹਲਕਾ ਫਿਲੋਰ ਦੇ ਪਿੰਡ ਨਗਰ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਡੀ. ਡੀ. ਪੀ. ਓ. ਜਲੰਧਰ ਤਲਬ
ਚੰਡੀਗੜ੍ਹ, 10 ਜਨਵਰੀ (ਹਿੰ. ਸ.)। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਹਲਕਾ ਫਿਲੋਰ ਦੇ ਪਿੰਡ ਨਗਰ ਵਿਚ ਅਨੂਸੂਚਿਤ ਜਾਤੀਆਂ ਵਰਗ ਦੇ ਲੋਕਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਸਬੰਧੀ ਮਾਮਲੇ ਬਾਰੇ ਲੱਗੀ ਖਬਰ ਦਾ ਸੂ ਮੋਟੋ ਲੈਂਦਿਆਂ ਜਲੰਧਰ
ਐਸ. ਸੀ. ਕਮਿਸ਼ਨ ਵੱਲੋਂ ਹਲਕਾ ਫਿਲੋਰ ਦੇ ਪਿੰਡ ਨਗਰ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਡੀ. ਡੀ. ਪੀ. ਓ. ਜਲੰਧਰ ਤਲਬ


ਚੰਡੀਗੜ੍ਹ, 10 ਜਨਵਰੀ (ਹਿੰ. ਸ.)। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਹਲਕਾ ਫਿਲੋਰ ਦੇ ਪਿੰਡ ਨਗਰ ਵਿਚ ਅਨੂਸੂਚਿਤ ਜਾਤੀਆਂ ਵਰਗ ਦੇ ਲੋਕਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਸਬੰਧੀ ਮਾਮਲੇ ਬਾਰੇ ਲੱਗੀ ਖਬਰ ਦਾ ਸੂ ਮੋਟੋ ਲੈਂਦਿਆਂ ਜਲੰਧਰ ਦੇ ਡੀ.ਡੀ.ਪੀ.ਓ. ਨੂੰ ਤਲਬ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ.ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਅਖ਼ਬਾਰ ਵਿਚ ਛਪੀ ਖ਼ਬਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਲੰਧਰ ਗੁਰਦਰਸ਼ਨ ਸਿੰਘ ਕੁੰਡਲ ਨੂੰ 14 ਜਨਵਰੀ 2026 ਨੂੰ ਤਲਬ ਕੀਤਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande