
ਜਲਾਲਾਬਾਦ 08 ਜਨਵਰੀ (ਹਿੰ. ਸ.)। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਪੱਖੋਂ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ! ਇਸੇ ਤਹਿਤ ਹੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਵੱਲੋਂ 10 ਕਰੋੜ 20 ਲੱਖ ਨਾਲ ਜਲਾਲਾਬਾਦ ਦੇ ਸਰਕਾਰੀ ਸੀ.ਐਚ.ਸੀ ਹਸਪਤਾਲ ( ਕਮਿਊਨਿਟੀ ਹੈਲਥ ਸੈਂਟਰ ) ਦੀ ਕਾਇਆ ਕਲਪ ਕਰਨ ਤੇ ਆਧੁਨਿਕ ਮਸ਼ੀਨਾਂ ਮੁਹਈਆ ਕਰਵਾਈਆਂ ਜਾਣਗੀਆਂ! ਇਹ ਸਾਰੇ ਕਾਰਜ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ! ਇਹ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ
ਸੀ.ਐਚ.ਸੀ ਸਰਕਾਰੀ ਹਸਪਤਾਲ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ!
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਡੇਢ ਕਰੋੜ ਰੁਪਏ ਦੀ ਰਾਸ਼ੀ ਨਾਲ ਜਲਾਲਾਬਾਦ ਦੇ ਸਰਕਾਰੀ ਸੀ.ਐਚ.ਸੀ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਤੇ ਹੋਰ ਬਿਹਤਰ ਸੁਧਾਰ ਕੀਤੇ ਜਾਣਗੇ! ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਇੱਕ ਸਿਟੀ ਸਕੈਨ ਮਸ਼ੀਨ ਜੋ ਕਿ 5 ਕਰੋੜ ਦੀ ਲਾਗਤ ਨਾਲ ਇਕ ਅਪਰੇਸ਼ਨ ਕਰਨ ਵਾਲੀ ਲੇਜ਼ਰ ਮਸ਼ੀਨ ਜੋ ਕਿ 90 ਲੱਖ ਦੀ ਲਾਗਤ ਨਾਲ ਮੁਹਈਆ ਕਰਵਾਈ ਜਾਵੇਗੀ !
ਉਹਨਾਂ ਦੱਸਿਆ ਕਿ 1 ਕਰੋੜ 90 ਲੱਖ ਦੀ ਲਾਗਤ ਨਾਲ ਇੱਕ ਬਲੱਡ ਬੈਂਕ ਬਣਾਇਆ ਜਾਵੇਗਾ, ਜਿਸ ਨਾਲ ਸਾਡੇ ਸਮਾਜ ਸੇਵੀਆਂ ਤੇ ਲੋਕਾਂ ਦੀ ਮੰਗ ਪੂਰੀ ਹੋ ਜਾਵੇਗੀ ਕਿਉਂਕਿ ਪਹਿਲਾਂ ਬਲੱਡ ਫਾਜ਼ਿਲਕਾ ਤੋਂ ਲਿਆਉਣਾ ਪੈਂਦਾ ਸੀ!
ਇਸ ਤੋਂ ਇਲਾਵਾ ਸਵਾ ਕਰੋੜ ਇੱਕ ਟਰੋਮਾ ਸੈਂਟਰ ਤੇ ਆਈਸੀਯੂ ਬਣੇਗਾ! ਇਹ ਸਾਰੇ ਕਾਰਜ 10 ਕਰੋੜ 20 ਲੱਖ ਦੀ ਲਾਗਤ ਨਾਲ ਹਸਪਤਾਲ ਵਿੱਚ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਦਿੱਤੇ ਜਾਣਗੇ! ਉਹਨਾਂ ਕਿਹਾ ਕਿ ਇਹਨਾਂ ਆਧੁਨਿਕ ਮਸ਼ੀਨਾਂ ਦੇ ਲੱਗਣ ਨਾਲ ਫਰੀਦਕੋਟ ਵੀ ਰੈਫਰ ਕਰਨ ਦੀ ਬਜਾਏ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਤੇ ਦੁਰਘਟਨਾ ਗ੍ਰਸਤ ਹੋਏ ਮਰੀਜ਼ਾਂ ਦਾ ਇਲਾਜ ਇੱਥੇ ਹਸਪਤਾਲ ਵਿੱਚ ਹੀ ਹੋ ਜਾਵੇਗਾ!
ਉਹਨਾਂ ਅੱਗੇ ਕਿਹਾ ਕਿ 2022 ਤੱਕ ਇਸ ਹਸਪਤਾਲ ਵਿੱਚ ਕੇਵਲ ਪੰਜ ਹੀ ਡਾਕਟਰ ਮੌਜੂਦ ਸਨ ਤੇ 2022 ਤੋਂ ਬਾਅਦ ਹੁਣ ਇਸ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ 24 ਸਪੈਸ਼ਲਿਸਟ ਡਾਕਟਰ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਸ਼ਹਿਰ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਵੀ ਬਣਾਏ ਗਏ ਹਨ ਜਿੱਥੇ ਇਲਾਜ ਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਤੇ ਲੋਕ ਵੀ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕਰ ਰਹੇ ਹਨ!
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ