
ਰੋਪੜ, 08 ਜਨਵਰੀ (ਹਿੰ. ਸ.)। ਆਈ. ਆਈ. ਟੀ. ਰੋਪੜ ਦੇ ਇੱਕ ਵਿਦਿਆਰਥੀ ਦੀ ਜਿੰਮ ਵਿੱਚ ਕਸਰਤ ਕਰਦੇ ਸਮੇਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਸਰਤ ਕਰਦੇ ਸਮੇਂ ਉਸਦੀ ਸਿਹਤ ਵਿਗੜ ਗਈ। ਉਹ ਬੇਹੋਸ਼ ਹੋ ਗਿਆ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਪਛਾਣ ਆਦਿਤਿਆ ਵਜੋਂ ਹੋਈ ਹੈ।
ਉਹ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਸੰਜੇ ਵਿਹਾਰ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਆਦਿਤਿਆ ਸਿਰਫ 21 ਸਾਲ ਦਾ ਸੀ। ਆਈ ਆਈ ਟੀ ਰੋਪੜ ਨੇ ਕਸਰਤ ਕਰਦੇ ਸਮੇਂ ਹੋਈ ਵਿਦਿਆਰਥੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਸਰਤ ਕਰਦੇ ਸਮੇਂ ਆਦਿਤਿਆ ਦੀ ਸਿਹਤ ਵਿਗੜ ਗਈ। ਉਸਦੇ ਕੰਨ ਵਿੱਚੋਂ ਖੂਨ ਵਹਿਣ ਲੱਗ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਉਸਦੇ ਕੰਨ ਵਿੱਚੋਂ ਖੂਨ ਵਹਿਣ ਨਾਲ ਲੱਗਦਾ ਹੈ ਕਿ ਉਸ ਨੂੰ ਬ੍ਰੇਨ ਹੈਮਰਜ ਹੋਇਆ ਹੈ। ਜਦੋਂ ਤੱਕ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਉਸਦੀ ਮੌਤ ਹੋ ਚੁੱਕੀ ਸੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ