
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਜਨਵਰੀ (ਹਿੰ. ਸ.)। ਸੋਨਮ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡੀ.ਡੀ.ਪੀ.ਓ, ਬੀ.ਡੀ.ਪੀ.ਓ, ਪੰਚਾਇਤ ਸਕੱਤਰ ਅਤੇ ਮਗਨਰੇਗਾ ਸਟਾਫ (ਏ.ਪੀ.ਓ, ਟੀ.ਏ ਅਤੇ ਜੀ.ਆਰ.ਐਸ) ਹਾਜ਼ਰ ਹੋਏ।
ਮੀਟਿੰਗ ਦੌਰਾਨ ਏ.ਡੀ.ਸੀ ਵੱਲੋਂ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਬਾਰੇ ਸਾਰੇ ਪੰਚਾਇਤ ਸਕੱਤਰਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਕਈ ਪਿੰਡਾਂ ਵਿੱਚ ਜਿਥੇ ਫੰਡ ਹੁਣ ਤੱਕ ਖਰਚ ਨਹੀਂ ਕੀਤੀ ਗਏ ਉਨ੍ਹਾਂ ਬਾਰੇ ਪੰਚਾਇਤ ਸਕੱਤਰਾਂ ਤੋਂ ਕਾਰਨ ਪੁਛਿਆ ਗਿਆ। ਜਿਸ ਬਾਰੇ ਦਸਿਆ ਗਿਆ ਕਿ ਸਾਰੇ ਪਿੰਡਾਂ ਵਿੱਚ ਕੰਮ ਚਲ ਰਹੇ ਹਨ, ਜੋ 15ਵੇਂ ਵਿੱਤ ਕਮਿਸ਼ਨ ਦੇ ਫੰਡ ਅਣਵਰਤੇ ਪਏ ਹਨ, ਉਹ ਸਾਰੇ ਫੰਡ ਜਲਦ ਹੀ ਖਰਚ ਕਰ ਦਿੱਤੇ ਜਾਣਗੇ।
ਇਸ ਉਪਰੰਤ ਪਿੰਡਾਂ ਵਿੱਚ ਖੇਡ ਦੇ ਮੈਦਾਨ ਬਣਾਉਣ ਲਈ ਚਲ ਰਹੇ ਕੰਮਾਂ ਬਾਰੇ ਚਰਚਾ ਕੀਤੀ ਗਈ। ਏ.ਡੀ.ਸੀ ਵੱਲੋਂ ਸਮੂਹ ਜੀ.ਆਰ.ਐਸ ਨੂੰ ਹਦਾਇਤ ਕੀਤੀ ਗਈ ਕਿ ਜਲਦ ਤੋ ਜਲਦ ਸਾਰੇ ਖੇਡ ਮੈਦਾਨਾ ਦੇ ਕੰਮ ਮੁਕੰਮਲ ਕੀਤੇ ਜਾਣ ਅਤੇ ਹੋਰ ਪਿੰਡਾਂ ਵਿੱਚ ਵੀ ਖੇਡ ਦੇ ਮੈਦਾਨ ਬਣਾਉਣ ਬਾਰੇ ਕਾਰਵਾਈ ਆਰੰਭ ਕੀਤੀ ਜਾਵੇ। ਇਸੇ ਤਰ੍ਹਾ ਪਿੰਡਾਂ ਵਿੱਚ ਸੋਲਿਡ ਵੈਸਟ ਮੈਨਜਮੈਂਟ ਦੇ ਚਲਦੇ ਕੰਮ ਨੂੰ ਜਲਦ ਤੋ ਜਲਦ ਮੁਕੰਮਲ ਕਰਵਾਉਣ ਲਈ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਗਈ।
ਏ.ਡੀ.ਸੀ ਵੱਲੋਂ ਪਿੰਡ ਬਹਿਲੋਲਪੁਰ ਅਤੇ ਜੁਝਾਰ ਨਗਰ ਵਿਖੇ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ ਦੇ ਅਨੁਮਾਨ ਤਿਆਰ ਕਰਨ ਲਈ ਹਦਾਇਤ ਕੀਤੀ ਗਈ। ਸਮੂਹ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਗਈ ਕਿ ਜੀ.ਪੀ.ਡੀ.ਪੀ ਦੀ ਟ੍ਰੇਨਿੰਗਾਂ ਵਿੱਚ ਵੱਧ ਤੋ ਵੱਧ ਸਰਪੰਚ/ਪੰਚਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਸੋਸ਼ਲ ਆਡਿਟ ਦੀ ਰਿਪੋਰਟਾਂ ਵੀ ਜਲਦ ਤੋ ਜਲਦ ਮੁਕੰਮਲ ਕਰਵਾਈਆਂ ਜਾਣ। ਇਸਦੇ ਨਾਲ-ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਬਣਾਏ ਜਾ ਰਹੇ ਮਕਾਨਾਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਯੋਗ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ