ਪਿੰਡ ਤੀੜਾ ’ਚ ਲਗਾਇਆ ਟੀ.ਬੀ. ਜਾਂਚ ਕੈਂਪ
ਖਰੜ/ਬੂਥਗੜ੍ਹ, 09 ਜਨਵਰੀ (ਹਿੰ. ਸ.)। ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪਿੰਡ ਤੀੜਾ ਵਿਚ ਟੀ.ਬੀ. ਜਾਂਚ ਕੈਂਪ ਲਗਾਇਆ ਗਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਤਪਦਿਕ ਮੁਕਤ ਮੁਹਿੰਮ ਤਹਿਤ ਹਸਪਤਾਲ ਦੀ ਸਿਹਤ ਟੀਮ ਨੇ ਪਿੰਡ ਵਿਚ ਜਾਂਚ ਕੈਂਪ ਲਗਾਇਆ। ਉਨ੍ਹਾਂ ਦਸਿਆ
ਪਿੰਡ ਤੀੜਾ ’ਚ ਲਗਾਏ ਟੀ.ਬੀ. ਜਾਂਚ ਕੈਂਪ ਦਾ ਦ੍ਰਿਸ਼.


ਖਰੜ/ਬੂਥਗੜ੍ਹ, 09 ਜਨਵਰੀ (ਹਿੰ. ਸ.)। ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪਿੰਡ ਤੀੜਾ ਵਿਚ ਟੀ.ਬੀ. ਜਾਂਚ ਕੈਂਪ ਲਗਾਇਆ ਗਿਆ।

ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਤਪਦਿਕ ਮੁਕਤ ਮੁਹਿੰਮ ਤਹਿਤ ਹਸਪਤਾਲ ਦੀ ਸਿਹਤ ਟੀਮ ਨੇ ਪਿੰਡ ਵਿਚ ਜਾਂਚ ਕੈਂਪ ਲਗਾਇਆ। ਉਨ੍ਹਾਂ ਦਸਿਆ ਕਿ ਮੌਕੇ ’ਤੇ ਹੀ ਜਾਂਚ ਮਸ਼ੀਨ ਨਾਲ ਛਾਤੀ ਦੇ ਐਕਸਰੇ ਕੀਤੇ ਗਏ। ਕੁੱਲ 195 ਐਕਸਰੇ ਅਤੇ 72 ਸੀਵਾਈਟੀਬੀ ਟੈਸਟ ਕੀਤੇ ਗਏ।

ਡਾ. ਅਲਕਜੋਤ ਕੌਰ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਜਾਂਚ ਕੈਂਪ ਲਗਾਏ ਜਾ ਰਹੇ ਹਨ ਅਤੇ ਮੌਕੇ ’ਤੇ ਹੀ ਐਕਸਰੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਅੰਦਰ ਟੀ.ਬੀ. ਦੇ ਲੱਛਣ ਪਾਏ ਜਾਂਦੇ ਹਨ, ਉਨ੍ਹਾਂ ਦੇ ਹੋਰ ਜ਼ਰੂਰੀ ਟੈਸਟ ਕੀਤੇ ਜਾਂਦੇ ਹਨ। ਜਦੋਂ ਟੀ.ਬੀ. ਮਾਹਰ ਡਾਕਟਰ ਵਲੋਂ ਤਪਦਿਕ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਦਵਾਈ ਨਾਲ ਮੁਫ਼ਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਮੁਕਤ ਮੁਹਿੰਮ ਤਹਿਤ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਕਿਉਂਕਿ ਲੋਕਾਂ ਨੂੰ ਹੁਣ ਐਕਸਰੇ ਕਰਵਾਉਣ ਲਈ ਸਰਕਾਰੀ ਸੰਸਥਾ ਵਿਚ ਨਹੀਂ ਜਾਣਾ ਪੈਂਦਾ।ਕੈਂਪਾਂ ਦੌਰਾਨ ਸਿਹਤ ਟੀਮ ਖ਼ੁਦ ਮਸ਼ੀਨ ਲੈ ਕੇ ਉਨ੍ਹਾਂ ਕੋਲ ਪੁੱਜ ਜਾਂਦੀ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ।

ਉਨ੍ਹਾਂ ਇਹ ਵੀ ਜਾਣਕਾਰੀ ਦਿਤੀ ਕਿ ਟੀ.ਬੀ. ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਨਿਕਸ਼ੇ ਮਿੱਤਰਾ’ ਤਹਿਤ ਕੋਈ ਵੀ ਪ੍ਰਾਈਵੇਟ ਵਿਅਕਤੀ, ਚੁਣਿਆ ਹੋਇਆ ਪ੍ਰਤੀਨਿਧੀ, ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਦੇ ਮੁਲਾਜ਼ਮ, ਕੋਈ ਵੀ ਸੰਸਥਾ, ਕਾਰਪੋਰੇਸ਼ਨ ਜਾਂ ਕੰਪਨੀ ਜ਼ਿਲ੍ਹੇ ਦੇ ਕਿਸੇ ਵੀ ਟੀ.ਬੀ. ਮਰੀਜ਼ ਨੂੰ ਗੋਦ ਲੈ ਸਕਦੇ ਹਨ, ਜਿਸ ਤਹਿਤ ਉਹ ਮਰੀਜ਼ਾਂ ਨੂੰ 6 ਮਹੀਨੇ ਤਕ ਅਪਣੇ ਖ਼ਰਚੇ ’ਤੇ ਖਾਣ-ਪੀਣ ਦਾ ਸਮਾਨ ਜਿਵੇਂ ਦਾਲਾਂ, ਅਨਾਜ, ਤੇਲ, ਦੁੱਧ ਆਦਿ ਮੁਹਈਆ ਕਰਵਾਉਣਗੇ। ਕੋਈ ਵੀ ਚਾਹਵਾਨ ਵਿਅਕਤੀ ਜਾਂ ਅਦਾਰਾ www.nikshay.in ’ਤੇ ਲਾਗ ਇਨ ਕਰ ਕੇ ਨਿਕਸ਼ੇ ਮਿੱਤਰਾ ਰਜਿਸਟਰੇਸ਼ਨ ਫ਼ਾਰਮ ’ਤੇ ਪੰਜੀਕਰਣ ਕਰ ਸਕਦਾ ਹੈ। ਇਸ ਪੋਰਟਲ ’ਤੇ ਅਪਣੀ ਸਹੂਲਤ ਮੁਤਾਬਕ ਟੀ.ਬੀ. ਦੇ ਮਰੀਜ਼ਾਂ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਜਾਂ ਪੰਜੀਕਰਣ ਫ਼ਾਰਮ ਭਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਟੀ.ਬੀ. ਅਧਿਕਾਰੀ ਨਾਲ ਮੋਬਾਈਲ ਫ਼ੋਨ ਨੰਬਰ 79730 24849 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande