ਪੈਨਸ਼ਨਰ ਯੂਨੀਅਨ ਵੱਲੋਂ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਉਪਰ ਹਮਲੇ ਦੀ ਨਿੰਦਾ
ਖੰਨਾ, 29 ਮਾਰਚ (ਹਿੰ.ਸ.)। ਪਾਵਰਕੌਮ ਐਂਡ ਟ੍ਰਾਂਂਸਕੋ ਪੈਨਸ਼ਨਰ ਯੂਨੀਅਨ (ਏਟਕ) ਖੰਨਾ ਸਰਕਲ ਦੇ ਪ੍ਰਧਾਨ ਅਜਮੀਲ ਖਾਨ ਅਤੇ ਮੀਤ ਪ੍ਰਧਾਨ ਸਾਥੀ ਰਾਜਵੀਰ ਸਿੰਘ ਨੇ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਮਾਰੇ ਗਏ ਨਿਰਦੋਸ਼ ਲੋਕਾਂ ਪ੍ਰਤੀ ਹਮਦਰਦੀ ਦਾ ਪ੍
ਪੈਨਸ਼ਨਰ ਯੂਨੀਅਨ ਵੱਲੋਂ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਉਪਰ ਹਮਲੇ ਦੀ ਨਿੰਦਾ


ਖੰਨਾ, 29 ਮਾਰਚ (ਹਿੰ.ਸ.)। ਪਾਵਰਕੌਮ ਐਂਡ ਟ੍ਰਾਂਂਸਕੋ ਪੈਨਸ਼ਨਰ ਯੂਨੀਅਨ (ਏਟਕ) ਖੰਨਾ ਸਰਕਲ ਦੇ ਪ੍ਰਧਾਨ ਅਜਮੀਲ ਖਾਨ ਅਤੇ ਮੀਤ ਪ੍ਰਧਾਨ ਸਾਥੀ ਰਾਜਵੀਰ ਸਿੰਘ ਨੇ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਮਾਰੇ ਗਏ ਨਿਰਦੋਸ਼ ਲੋਕਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਬਾਰੇ ਗੱਲਬਾਤ ਕਰਦਿਆਂ ਪੈਨਸ਼ਨ 2.59 ਫਾਰਮੂਲੇ ਨਾਲ ਸੋਧ ਕੇ, ਡੀ.ਏ. ਦਾ ਬਕਾਇਆ ਦੇਣ ਦੀ ਮੰਗ ਕੀਤੀ। ਅਜਮੀਲ ਖਾਨ ਨੇ ਅੱਗੇ ਦੱਸਿਆ ਕਿ ਪੈਨਸ਼ਨਰ ਸਾਥੀਆਂ ਦੇ ਆਨਲਾਈਨ ਜੀਵਨ ਸਰਟੀਫਿਕੇਟ 2 ਅਪ੍ਰੈਲ ਨੂੰ ਖੰਨਾ ਡਵੀਜਨ, 3 ਅਪ੍ਰੈਲ ਨੂੰ ਮੰਡੀ ਗੋਬਿੰਦਗੜ੍ਹ, 7 ਅਪ੍ਰੈਲ ਨੂੰ ਦੋਰਾਹਾ ਡਵੀਜਨ, 9 ਅਪ੍ਰੈਲ ਨੂੰ ਸਰਹਿੰਦ ਡਵੀਜਨ, 10 ਅਪ੍ਰੈਲ ਨੂੰ ਅਮਲੋਹ ਡਵੀਜਨ ਦੇ ਸਰਟੀਫਿਕੇਟ ਬਣਾਏ ਜਾਣਗੇ। ਏਟਕ ਜਥੇਬੰਦੀ ਦੇ ਸਾਰੇ ਪੈਨਸ਼ਨਰ ਸਾਥੀਆਂ ਨੂੰ ਸਮੇਂ ਸਿਰ ਪਹੁੰਚ ਕੇ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਰਜਿੰਦਰ ਸਿੰਘ, ਮੁਕੇਸ਼ ਕੁਮਾਰ ਕ੍ਰਿਸ਼ਨ ਲਾਲ ਅਤੇ ਕੁਲਦੀਪ ਚੰਦ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande