ਸਾਬਕਾ ਕਾਂਗਰਸੀ ਆਗੂ ਦੇ ਪੁੱਤਰ ਵੱਲੋਂ ਖੁਦਕੁਸ਼ੀ, ਬਿਲਡਰ ’ਤੇ ਲਗਾਏ ਠੱਗੀ ਦੇ ਦੋਸ਼
ਚੰਡੀਗੜ੍ਹ, 30 ਮਾਰਚ (ਹਿੰ.ਸ.)। ਸਾਬਕਾ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਦਵਿੰਦਰਪਾਲ ਨੱਤ ਨੇ ਗਣਪਤੀ ਇੰਨਕਲੇਵ ਬਠਿੰਡਾ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਵਿੰਦਰਪਾਲ ਪੇਸ਼ੇ ਵਜੋਂ ਵਕੀਲ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇਕ ਵੀਡੀਓ ਬਣਾਈ, ਜਿਸ ਵਿਚ ਉਸਨੇ ਮੋਹਾਲੀ ਆਧਾ
ਸਾਬਕਾ ਕਾਂਗਰਸੀ ਆਗੂ ਦੇ ਪੁੱਤਰ ਵੱਲੋਂ ਖੁਦਕੁਸ਼ੀ, ਬਿਲਡਰ ’ਤੇ ਲਗਾਏ ਠੱਗੀ ਦੇ ਦੋਸ਼


ਚੰਡੀਗੜ੍ਹ, 30 ਮਾਰਚ (ਹਿੰ.ਸ.)। ਸਾਬਕਾ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਦਵਿੰਦਰਪਾਲ ਨੱਤ ਨੇ ਗਣਪਤੀ ਇੰਨਕਲੇਵ ਬਠਿੰਡਾ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਵਿੰਦਰਪਾਲ ਪੇਸ਼ੇ ਵਜੋਂ ਵਕੀਲ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇਕ ਵੀਡੀਓ ਬਣਾਈ, ਜਿਸ ਵਿਚ ਉਸਨੇ ਮੋਹਾਲੀ ਆਧਾਰਿਤ ਇੱਕ ਬਿਲਡਰ ’ਤੇ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ।ਜਾਣਕਾਰੀ ਅਨੁਸਾਰ ਕਾਂਗਰਸੀ ਆਗੁ ਸੁਖਰਾਜ ਨੱਤ ਦੇ ਪੁੱਤਰ ਦਵਿੰਦਰਪਾਲ ਨੱਤ ਨੇ ਗਣਪਤੀ ਇੰਨਕਲੇਵ ਬਠਿੰਡਾ ਵਿਚ ਆਪਣੀ 30 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇਕ ਵੀਡੀਓ ਬਣਾਈ, ਜਿਸ ਵਿਚ ਦੋਸ਼ ਲਾਇਆ ਕਿ ਉਸ ਨਾਲ ਜ਼ੀਰਕਪੁਰ ਆਧਾਰਿਤ ਇਕ ਵੱਡੇ ਬਿਲਡਰ ਤੇ ਉਸਦੇ ਪੁੱਤਰਾਂ ਨੇ 4 ਕਰੋੜ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਾਰਨ ਉਹ ਖੁਦਕੁਸ਼ੀ ਵਾਸਤੇ ਮਜ਼ਬੂਰ ਹੋਇਆ ਹੈ ਅਤੇ ਮੇਰੀ ਮੌਤ ਦਾ ਜ਼ਿੰਮੇਵਾਰ ਇਹੋ ਹੈ। ਉਸਨੇ ਇਹ ਵੀ ਅਪੀਲ ਕੀਤੀ ਕਿ ਉਸਦੀ ਮੌਤ ਮਗਰੋਂ ਉਸਨੂੰ ਇਨਸਾਫ ਦਿੱਤਾ ਜਾਵੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande