ਕੁੱਟਮਾਰ ਅਤੇ ਭੰਨ-ਤੋੜ ਕਰਨ ਵਾਲੇ 13 ਵਿਅਕਤੀਆਂ ’ਤੇ ਕ੍ਰਾਸ ਪਰਚਾ ਦਰਜ
ਫਾਜ਼ਿਲਕਾ, 30 ਮਾਰਚ (ਹਿੰ.ਸ.)। ਫਾਜ਼ਿਲਕਾ ਪੁਲਿਸ ਅਧੀਨ ਥਾਣਾ ਖੂਈ ਖੇੜਾ ਦੀ ਪੁਲਿਸ ਨੇ ਕੁੱਟਮਾਰ ਅਤੇ ਭੰਨ-ਤੋੜ ਕਰਨ ਵਾਲੇ 13 ਵਿਅਕਤੀਆਂ ਤੇ ਕ੍ਰਾਸ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਜੀਤ ਕੌਰ ਵਾਸੀ ਆਜਮਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿ
ਕੁੱਟਮਾਰ ਅਤੇ ਭੰਨ-ਤੋੜ ਕਰਨ ਵਾਲੇ 13 ਵਿਅਕਤੀਆਂ ’ਤੇ ਕ੍ਰਾਸ ਪਰਚਾ ਦਰਜ


ਫਾਜ਼ਿਲਕਾ, 30 ਮਾਰਚ (ਹਿੰ.ਸ.)। ਫਾਜ਼ਿਲਕਾ ਪੁਲਿਸ ਅਧੀਨ ਥਾਣਾ ਖੂਈ ਖੇੜਾ ਦੀ ਪੁਲਿਸ ਨੇ ਕੁੱਟਮਾਰ ਅਤੇ ਭੰਨ-ਤੋੜ ਕਰਨ ਵਾਲੇ 13 ਵਿਅਕਤੀਆਂ ਤੇ ਕ੍ਰਾਸ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਜੀਤ ਕੌਰ ਵਾਸੀ ਆਜਮਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 27-03-2026 ਨੂੰ ਅਮਰਜੀਤ ਸਿੰਘ, ਪਰਮਜੀਤ ਸਿੰਘ, ਵਰਿੰਦਰ ਸਿੰਘ, ਉਸ਼ਾ ਰਾਣੀ, ਮਨਜੀਤ ਕੌਰ, ਮਹਿਕ ਸਿੰਘ, ਅਸਲਮ, ਜਸਪਾਲ ਸਿੰਘ ਅਤੇ ਅਰਸ਼ ਵਾਸੀ ਆਜਮਵਾਲਾ ਨੇ ਹਥਿਆਰਾਂ ਸਮੇਤ ਘਰ ਅੰਦਰ ਦਾਖਲ ਹੋ ਕੇ ਬਲਜੀਤ ਕੌਰ ਅਤੇ ਉਸਦੀ ਲੜਕੀ ਅਮਨਦੀਪ ਕੌਰ ਦੀ ਕੁੱਟਮਾਰ ਕੀਤੀ ਅਤੇ ਘਰ ਦੇ ਸਮਾਨ ਦੀ ਭੰਨ-ਤੋੜ ਕੀਤੀ। ਪੁਲਿਸ ਵੱਲੋਂ ਇਹਨਾਂ 9 ਵਿਅਕਤੀਆਂ ਤੇ ਧਾਰਾ 333, 115(2), 191(3), 190, 324(4) ਬੀਐਨਐਸ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਹੌਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਦੂਜੇ ਪੱਖ ਦੀ ਸ਼ਿਕਾਇਤ 'ਤੇ 4 ਹੋਰ ਵਿਅਕਤੀਆਂ ਵਿਰੁੱਧ ਵੀ ਕ੍ਰਾਸ ਪਰਚਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਗੌਰਵ, ਬਲਵੀਰ ਸਿੰਘ, ਬਬਲੀ ਵਾਸੀ ਘੱਟਿਆਂਵਾਲੀ ਅਤੇ ਹੈਰੀ ਵਾਸੀ ਅਬੋਹਰ ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ 4 ਵਿਅਕਤੀਆਂ ਤੇ ਧਾਰਾ 118(1), 115(2), 191(3), 190 ਬੀਐਨਐਸ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande