ਲੁਧਿਆਣਾ ’ਚ ਐਲ.ਪੀ.ਜੀ ਸੰਕਟ ਘਟਾਉਣ ਲਈ ਵੱਡਾ ਕਦਮ, ਗੈਰ-ਘਰੇਲੂ ਸਪਲਾਈ 50 ਪ੍ਰਤੀਸ਼ਤ ਤੱਕ ਬਹਾਲ ਕਰਨ ਦੇ ਹੁਕਮ
ਲੁਧਿਆਣਾ, 30 ਮਾਰਚ (ਹਿੰ.ਸ.)। ਜ਼ਿਲ੍ਹੇ ਵਿੱਚ ਚੱਲ ਰਹੀ ਐਲ.ਪੀ.ਜੀ ਸਥਿਤੀ ਨੂੰ ਕੰਟਰੋਲ ਕਰਨ ਲਈ ਇੱਕ ਫੈਸਲਾਕੁੰਨ ਕਦਮ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐਮ.ਸੀ) ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਕਟ ਤੋਂ ਪਹਿਲਾਂ ਦੇ ਪੱਧਰ ਦੇ 50 ਪ੍ਰਤ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ


ਲੁਧਿਆਣਾ, 30 ਮਾਰਚ (ਹਿੰ.ਸ.)। ਜ਼ਿਲ੍ਹੇ ਵਿੱਚ ਚੱਲ ਰਹੀ ਐਲ.ਪੀ.ਜੀ ਸਥਿਤੀ ਨੂੰ ਕੰਟਰੋਲ ਕਰਨ ਲਈ ਇੱਕ ਫੈਸਲਾਕੁੰਨ ਕਦਮ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐਮ.ਸੀ) ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਕਟ ਤੋਂ ਪਹਿਲਾਂ ਦੇ ਪੱਧਰ ਦੇ 50 ਪ੍ਰਤੀਸ਼ਤ ਤੱਕ ਗੈਰ-ਘਰੇਲੂ ਐਲ.ਪੀ.ਜੀ ਦੀ ਸਪਲਾਈ ਤੁਰੰਤ ਬਹਾਲ ਕਰਨ।

ਤੇਲ ਮਾਰਕੀਟਿੰਗ ਕੰਪਨੀਆਂ (ਓ.ਐਮ.ਸੀ) ਅਤੇ ਐਲ.ਪੀ.ਜੀ ਗੈਸ ਏਜੰਸੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਿਮਾਂਸ਼ੂ ਜੈਨ ਨੇ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਗੈਸ ਏਜੰਸੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਪ੍ਰਭਾਵ ਨਾਲ ਗੈਰ-ਘਰੇਲੂ ਐਲ.ਪੀ.ਜੀ ਸਪਲਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਸ਼ਿਕਾਇਤ ਨਾਲ ਜ਼ਰੂਰੀ ਵਸਤੂਆਂ ਐਕਟ ਦੇ ਉਪਬੰਧਾਂ ਦੇ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਡਾਇਵਰਸ਼ਨ ਜਾਂ ਜਮ੍ਹਾਂਖੋਰੀ ਦੀ ਕਿਸੇ ਵੀ ਘਟਨਾ ''ਤੇ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕਾਮਿਆਂ/ਮਜ਼ਦੂਰਾਂ ਨੂੰ 5 ਕਿਲੋਗ੍ਰਾਮ ਐਫ.ਟੀ.ਐਲ ਐਲ.ਪੀ.ਜੀ ਸਿਲੰਡਰ ਪ੍ਰਦਾਨ ਕਰਨ ਵਾਲੀਆਂ ਗੈਸ ਏਜੰਸੀਆਂ ਨਾਲ ਤਾਲਮੇਲ ਕਰਨ, ਤਾਂ ਜੋ ਉਨ੍ਹਾਂ ਨੂੰ ਲਾਈਨਾਂ ਵਿੱਚ ਇੰਤਜ਼ਾਰ ਨਾ ਕਰਨਾ ਪਵੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਹੁਕਮ ਦਿੱਤਾ ਕਿ ਪੀ.ਐਨ.ਜੀ ਲਈ ਤਿਆਰੀ ਸੰਬੰਧੀ ਅੰਡਰਟੇਕਿੰਗ ਜਮ੍ਹਾਂ ਕਰਾਉਣ ਵਾਲੇ ਉਦਯੋਗਾਂ ਨੂੰ ਸੰਕਟ ਤੋਂ ਪਹਿਲਾਂ ਦੇ ਗੈਰ-ਘਰੇਲੂ ਐਲ.ਪੀ.ਜੀ ਦੇ ਪੱਧਰ ਦੇ 70 ਪ੍ਰਤੀਸ਼ਤ ਤੱਕ ਸਪਲਾਈ ਕੀਤੀ ਜਾਵੇਗੀ। ਉਹ ਪੀ.ਐਨ.ਜੀ ਤਿਆਰੀ ਸੰਬੰਧੀ ਬਿਹਤਰ ਤਾਲਮੇਲ ਲਈ ਦਫਤਰ ਡੀ.ਐਫ.ਐਸ.ਸੀ ਨਾਲ ਮੋਬਾਇਲ ਨੰਬਰ 78890-58297 ''ਤੇ ਜਾਂ ਦਫਤਰ ਜੀ.ਐਮ.ਡੀ.ਆਈ.ਸੀ ਨਾਲ ਮੋਬਾਇਲ ਨੰਬਰ 98148-65065 ''ਤੇ ਤਾਲਮੇਲ ਕਰ ਸਕਦੇ ਹਨ।

ਹਿਮਾਂਸ਼ੂ ਜੈਨ ਨੇ ਸਾਰੇ ਗੈਰ-ਘਰੇਲੂ ਖਪਤਕਾਰਾਂ ਨੂੰ ਆਪਣੇ ਸਬੰਧਤ ਵਿਤਰਕ ਕੋਲ ਅੰਤਮ ਵਰਤੋਂ ਸਰਟੀਫਿਕੇਟ ਜਮ੍ਹਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ, ਜਿਸ ਦੀ ਅਗਵਾਈ ਵਧੀਕ ਮੁੱਖ ਪ੍ਰਸ਼ਾਸਕ, ਗਲਾਡਾ ਕਰਨਗੇ, ਜੋ ਵੰਡ ਦੀ ਨਿਗਰਾਨੀ ਅਤੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੇਠ ਲਿਖੀਆਂ ਸ਼੍ਰੇਣੀਆਂ ਅਧੀਨ ਸਪਲਾਈ ਨੂੰ ਨਿਯਮਤ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤੇ ਹਨ:

*ਕੰਟਰੋਲ ਰੂਮ*

ਹਸਪਤਾਲ

1. ਸਿਵਲ ਸਰਜਨ ਡਾ. ਰਮਨਦੀਪ ਕੌਰ (99886-32302)

2. ਸੁਪਰਡੈਂਟ ਦਫ਼ਤਰ ਸਿਵਲ ਸਰਜਨ ਸੰਜੀਵ ਕੁਮਾਰ 81463-18866

ਸਿੱਖਿਆ ਸੰਸਥਾਵਾਂ

1. ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ 80541-60043

2. ਡਿਪਟੀ ਡੀ.ਈ.ਓ ਅਮਨਦੀਪ ਸਿੰਘ 98885-41387

3. ਡਿਪਟੀ ਡੀ.ਈ.ਓ ਮਨੋਜ ਕੁਮਾਰ 94782-51066

ਇੰਡਸਟ੍ਰੀਅਲ ਕੰਟੀਨ

1. ਜੀ.ਐਮ ਡੀ.ਆਈ.ਸੀ ਅੰਗਦ ਸੋਹੀ 98148-65065

ਵਿਆਹ / ਰੈਸਟੋਰੈਂਟ / ਢਾਬਾ (ਲੁਧਿਆਣਾ ਸ਼ਹਿਰ)

1. ਏ.ਐਫ.ਐਸ.ਓ ਚੈਰੀ ਭਾਟੀਆ 81460-95700

2. ਏ.ਐਫ.ਐਸ.ਓ ਨਿਤਿਨ ਕਾਲੀਆ 98726-14999

ਵਿਆਹ/ਰੈਸਟੋਰੈਂਟ/ਢਾਬਾ (ਰਾਏਕੋਟ ਜਗਰਾਉਂ)

1. ਏ.ਐਫ.ਐਸ.ਓ ਬੇਅੰਤ ਸਿੰਘ 94171-00032

ਵਿਆਹ / ਰੈਸਟੋਰੈਂਟ / ਢਾਬਾ (ਖੰਨਾ, ਸਮਰਾਲਾ ਅਤੇ ਪਾਇਲ)

1. ਏ.ਐਫ.ਐਸ.ਓ ਹਰਭਜਨ ਸਿੰਘ 98158-77794

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande