ਪਰਸਵਾਰਥ ਸਭਾ ਦੀ ਡਿਸਪੈਂਸਰੀ ਵਿੱਚ 64 ਮਰੀਜ਼ਾਂ ਦੀ ਕੀਤੀ ਗਈ ਮੁਫ਼ਤ ਜਾਂਚ
ਫਾਜ਼ਿਲਕਾ, 30 ਮਾਰਚ (ਹਿੰ.ਸ.)। ਗਾਂਧੀ ਨਗਰ ਵਿਖੇ ''ਪਰਸਵਾਰਥ ਸਭਾ'' ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਵਿੱਚ ਮਾਨਵਤਾ ਦੀ ਸੇਵਾ ਹਿਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਓਮ ਪ੍ਰਕਾਸ਼ ਨੇ ਆਪਣੀਆਂ ਸੇਵਾਵਾਂ ਦਿੰਦਿਆਂ 64 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲੋ
ਮੈਡੀਕਲ ਚੈੱਕਅਪ ਕੈਂਪ ਦਾ ਦ੍ਰਿਸ਼।


ਫਾਜ਼ਿਲਕਾ, 30 ਮਾਰਚ (ਹਿੰ.ਸ.)। ਗਾਂਧੀ ਨਗਰ ਵਿਖੇ 'ਪਰਸਵਾਰਥ ਸਭਾ' ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਵਿੱਚ ਮਾਨਵਤਾ ਦੀ ਸੇਵਾ ਹਿਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਓਮ ਪ੍ਰਕਾਸ਼ ਨੇ ਆਪਣੀਆਂ ਸੇਵਾਵਾਂ ਦਿੰਦਿਆਂ 64 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ।

ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਜਾਣਕਾਰੀ ਦਿੱਤੀ ਕਿ ਲੋੜਵੰਦ ਪਰਿਵਾਰਾਂ ਦੀ ਸਹੂਲਤ ਲਈ ਇਹ ਮੁਫ਼ਤ ਕੈਂਪ ਹਰ ਬੁੱਧਵਾਰ ਅਤੇ ਐਤਵਾਰ ਨੂੰ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਨ੍ਹਾਂ ਕੈਂਪਾਂ ਦਾ ਫਾਇਦਾ ਉਠਾ ਚੁੱਕੇ ਹਨ। ਸਭਾ ਦੇ ਮੈਂਬਰਾਂ ਨੇ ਕਿਹਾ ਕਿ ਗਰੀਬ ਮਰੀਜ਼ਾਂ ਲਈ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।

ਇਸ ਮੌਕੇ ਪਰਸਵਾਰਥ ਸਭਾ ਦੇ ਸਰਪ੍ਰਸਤ ਅਨਿਲਦੀਪ ਨਾਗਪਾਲ, ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰੀਆ, ਖਜ਼ਾਨਚੀ ਸੁਰੇਸ਼ ਚੌਹਾਨ, ਮਾਨਿਕ ਚੌਹਾਨ ਆਦਿ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande