ਸਿਹਤ ਵਿਭਾਗ ਨੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੀਤੀਆਂ ਗਤੀਵਿਧੀਆਂ
ਫਾਜ਼ਿਲਕਾ, 31 ਮਾਰਚ (ਹਿੰ.ਸ.)। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐੱਨ.ਟੀ.ਸੀ.ਪੀ ਨੋਡਲ ਅਫ਼ਸਰ ਡਾ. ਪੰਕਜ ਚੋਹਾਨ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ ਡਾ. ਵਿਕਾਸ ਗਾਂਧੀ ਦੀ ਹਾਜ਼ਰੀ ਵਿੱਚ ਸਿਹਤ
ਸਿਹਤ ਵਿਭਾਗ ਨੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੀਤੀਆਂ ਗਤੀਵਿਧੀਆਂ


ਫਾਜ਼ਿਲਕਾ, 31 ਮਾਰਚ (ਹਿੰ.ਸ.)। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐੱਨ.ਟੀ.ਸੀ.ਪੀ ਨੋਡਲ ਅਫ਼ਸਰ ਡਾ. ਪੰਕਜ ਚੋਹਾਨ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ ਡਾ. ਵਿਕਾਸ ਗਾਂਧੀ ਦੀ ਹਾਜ਼ਰੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਜੰਡਵਾਲਾ ਭੀਮੇਸ਼ਾਹ ਵਿਖੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ। ਦੁਕਾਨਦਾਰਾਂ ਤੇ ਲੋਕਾਂ ਨੂੰ ਤੰਬਾਕੂ ਤੋ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਮੌਕੇ ’ਤੇ ਜੁਰਮਾਨਾ ਕੀਤਾ ਗਿਆ।

ਐੱਸ.ਐੱਮ.ਓ ਡਾ. ਵਿਕਾਸ ਗਾਂਧੀ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਤੰਬਾਕੂ ਦੇ ਸੇਵਨ ਨਾਲ ਦਿਲ , ਫੇਫੜੇ , ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆ ਹਨ ਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਦੀ ਹੈ।

ਇਸ ਮੌਕੇ ਡਾ. ਵਿਕਰਮ ਸਿੰਘ ਐੱਮ.ਓ, ਸੁਮਨਿੰਦਰ ਕੌਰ ਐੱਸ.ਪੀ.ਓ, ਮੁਕੇਸ਼ ਕੁਮਾਰ ਪੀ.ਓ, ਹਰਮੀਤ ਸਿੰਘ ਬੀ.ਈ.ਈ, ਐੱਸ.ਆਈ ਲਖਵਿੰਦਰ ਸਿੰਘ, ਜਸਪਾਲ ਸਿੰਘ, ਬਲਾਕ ਐੱਨ.ਟੀ.ਸੀ.ਪੀ ਡੀਲਿੰਗ ਜਸਪਾਲ ਸਿੰਘ ਸਿੱਧੂ, ਸੁਧੀਰ ਕੁਮਾਰ ਐੱਮ.ਪੀ.ਐੱਚ.ਡਬਲਯੂ, ਪਤਵੰਤੇ ਅਤੇ ਸਥਾਨਕ ਲੋਕ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande