ਹੋਲੀ ’ਤੇ ਹੁੱਲੜਬਾੜੀ ਵਿਰੁੱਧ ਕਪੂਰਥਲਾ ਪੁਲਿਸ ਦੀ ਕਾਰਵਾਈ, 25 ਵਾਹਨਾਂ ਦੇ ਕੱਟੇ ਚਲਾਨ
ਕਪੂਰਥਲਾ, 05 ਮਾਰਚ (ਹਿੰ.ਸ.)। ਕਪੂਰਥਲਾ ਪੁਲਿਸ ਨੇ ਹੋਲੀ ਦੌਰਾਨ ਹੁੜਦੰਗਬਾਜ਼ੀ ਅਤੇ ਟ੍ਰਿਪਲ ਰਾਈਡਿੰਗ (ਇੱਕ ਮੋਟਰਸਾਈਕਲ ''ਤੇ ਤਿੰਨ ਸਵਾਰ) ਕਰਨ ਵਾਲਿਆਂ ਵਿਰੁੱਧ ਪੁਲਿਸ ਨੇ ਸਖ਼ਤ ਰੁਖ਼ ਅਪਣਾਇਆ। ਇਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਗਭਗ 25 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਇਸਦੀ ਪੁਸ਼ਟੀ ਟ੍ਰੈਫ
ਹੋਲੀ ’ਤੇ ਹੁੱਲੜਬਾੜੀ ਵਿਰੁੱਧ ਕਪੂਰਥਲਾ ਪੁਲਿਸ ਦੀ ਕਾਰਵਾਈ, 25 ਵਾਹਨਾਂ ਦੇ ਕੱਟੇ ਚਲਾਨ


ਕਪੂਰਥਲਾ, 05 ਮਾਰਚ (ਹਿੰ.ਸ.)। ਕਪੂਰਥਲਾ ਪੁਲਿਸ ਨੇ ਹੋਲੀ ਦੌਰਾਨ ਹੁੜਦੰਗਬਾਜ਼ੀ ਅਤੇ ਟ੍ਰਿਪਲ ਰਾਈਡਿੰਗ (ਇੱਕ ਮੋਟਰਸਾਈਕਲ 'ਤੇ ਤਿੰਨ ਸਵਾਰ) ਕਰਨ ਵਾਲਿਆਂ ਵਿਰੁੱਧ ਪੁਲਿਸ ਨੇ ਸਖ਼ਤ ਰੁਖ਼ ਅਪਣਾਇਆ। ਇਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਗਭਗ 25 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਇਸਦੀ ਪੁਸ਼ਟੀ ਟ੍ਰੈਫਿਕ ਇੰਚਾਰਜ ਅਤੇ ਪੀ.ਸੀ.ਆਰ. ਇੰਚਾਰਜ ਚਰਨਜੀਤ ਸਿੰਘ ਖਹਿਰਾ ਨੇ ਕੀਤੀ ਹੈ।ਹੋਲੀ ਦੀ ਤਿਉਹਾਰ ਤੇ ਕਪੂਰਥਲਾ ਪੁਲਿਸ ਵੱਲੋਂ ਹੁੱਲੜਵਾਜਾਂ ਨੂੰ ਨੱਥ ਪਾਉਣ ਲਈ ਅਤੇ ਆਮ ਲੋਕ ਤਿਉਹਾਰ ਦਾ ਆਨੰਦ ਮਾਨਣ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਰੰਗਾਂ ਦੇ ਤਿਉਹਾਰ ਹੋਲੀ 'ਤੇ ਜਿੱਥੇ ਬੱਚੇ, ਨੌਜਵਾਨ ਅਤੇ ਬਜ਼ੁਰਗ ਇੱਕ-ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾਉਂਦੇ ਹਨ, ਉੱਥੇ ਹੀ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਟ੍ਰੈਫਿਕ ਅਤੇ ਪੀ.ਸੀ.ਆਰ. ਟੀਮਾਂ ਪੂਰੀ ਤਰ੍ਹਾਂ ਚੌਕਸ ਨਜ਼ਰ ਆਈਆਂ। ਹਾਲਾਂਕਿ, ਕੁਝ ਨੌਜਵਾਨਾਂ ਵੱਲੋਂ ਬਾਈਕ 'ਤੇ ਟ੍ਰਿਪਲ ਰਾਈਡਿੰਗ ਕਰਕੇ ਅਤੇ ਰੰਗ ਉਡਾਉਂਦੇ ਹੋਏ ਹੁੜਦੰਗ ਮਚਾਇਆ ਜਾ ਰਿਹਾ ਸੀ, ਜਿਸ 'ਤੇ ਪੁਲਿਸ ਨੇ ਸਖ਼ਤੀ ਦਿਖਾਈ। ਪੀ.ਸੀ.ਆਰ. ਅਤੇ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਨੇ ਪੂਰੀ ਮੁਸਤੈਦੀ ਵਰਤੀ। ਅਧਿਕਾਰੀਆਂ ਅਨੁਸਾਰ ਦੁਪਹਿਰ ਤੱਕ ਪੀ.ਸੀ.ਆਰ. ਅਤੇ ਟ੍ਰੈਫਿਕ ਟੀਮਾਂ ਨੇ ਮਿਲ ਕੇ 25 ਬਾਈਕ ਸਵਾਰਾਂ ਦੇ ਚਲਾਨ ਕੱਟੇ। ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਤਿਉਹਾਰ ਨੂੰ ਸ਼ਾਂਤੀ ਅਤੇ ਉਤਸ਼ਾਹ ਨਾਲ ਮਨਾਉਣ ਅਤੇ ਕਾਨੂੰਨ ਦੀ ਪਾਲਣਾ ਕਰਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande