ਅਜ਼ਾਦੀ ਪਿੱਛੋਂ 75 ਸਾਲਾਂ ਬਾਅਦ ਪਨਾਹੀ ਕਦੀਮ ਕਿਸਾਨਾਂ ਨੂੰ ਮਾਲਕੀ ਹੱਕ ਮਿਲਣ ਦਾ ਹੋਵੇਗਾ ਸੁਪਨਾ ਸਾਕਾਰ - ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 01 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੇ ਅਪ੍ਰੈਲ ਮਹੀਨੇ ‘ਚ ਬਕਾਇਦਾ ਰਸਮੀ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐਸਡੀਐਮ ਅਜਨਾਲਾ, ਮਾਲ ਵਿਭਾਗ ਦੇ ਅਧ
ਸੰਬੋਧਨ ਕਰਦੇ ਕੁਲਦੀਪ ਸਿੰਘ ਧਾਲੀਵਾਲ


ਅੰਮ੍ਰਿਤਸਰ/ਅਜਨਾਲਾ, 01 ਅਪ੍ਰੈਲ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੇ ਅਪ੍ਰੈਲ ਮਹੀਨੇ ‘ਚ ਬਕਾਇਦਾ ਰਸਮੀ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐਸਡੀਐਮ ਅਜਨਾਲਾ, ਮਾਲ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ‘ਚ ਅਜਨਾਲਾ ‘ਚ ਵਿਸ਼ੇਸ਼ ਕੈਂਪ ਲਗਾ ਕੇ ਸਬੰਧਿਤ ਪ੍ਰਭਾਵਿਤ ਕਿਸਾਨਾਂ ‘ਚ 'ਪਨਾਹੀ ਕਦੀਮ', 'ਮਾਲਗੁਜ਼ਾਰ' ਅਤੇ 'ਮੁਆਫ਼ੀਦਾਰ' ਸ਼੍ਰੇਣੀ ਦੀਆਂ ਉਪਜਾਊ ਜ਼ਮੀਨਾਂ ’ਤੇ ਖੇਤੀ ਕਰਦੇ ਕਿਸਾਨਾਂ ਨੂੰ ਮਾਲਕੀ ਹੱਕ ਦੇ ਕਾਗਜ਼ਾਤ ਸੌਂਪੇ ਜਾਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਮਰਕੱਸੇ ਕਰ ਲਏ ਹਨ।

ਧਾਲੀਵਾਲ ਨੇ ਇਹ ਪ੍ਰਗਟਾਵਾ ਹਲਕੇ ਦੇ ਸਾਹੋਵਾਲ, ਡਿਆਲ ਭੱਟੀ, ਅਨੈਤਪੁਰਾ, ਅਲੀਵਾਲ ਕੋਟਲੀ, ਨਾਨਕਪੁਰਾ, ਗੁਜਰਪੁਰਾ, ਗੁਰਾਲਾ, ਤੇ ਜਗਦੇਵ ਖੁਰਦ ਵਿਖੇ ਕਿਸਾਨਾਂ, ਮਜਦੂਰਾਂ ਸਮੇਤ ਪੇਂਡੂ ਲੋਕਾਂ ਨਾਲ ਸਿੱਧਾ ਵਿਚਾਰ ਵਟਾਂਦਰਾ ਕਰਨ ਅਤੇ ਸੂਬਾ ਸਰਕਾਰ ਦੇ ਹੱਕ ‘ਚ ਲੋਕਾਂ ਦੀ ਲਾਮਬੰਦੀ ਲਈ ਪ੍ਰਭਾਵਸ਼ਾਲੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਧਾਲੀਵਾਲ ਨੇ ਕਿਹਾ ਕਿ ਅਜ਼ਾਦੀ ਪਿੱਛੋਂ ਸਾਲ 1952 ਤੋਂ ਸਾਲ 2022 ਮਾਰਚ ਤੱਕ ਕਰੀਬ ਪੌਣੀ ਸਦੀ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਰੋਣਾ ਰੋਂਦੀਆਂ ਰਹੀਆਂ ਸਾਬਕਾ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ–ਭਾਜਪਾ ਦੀਆਂ ਸਰਕਾਰਾਂ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਵੱਖ ਵੱਖ ਪਿੰਡਾਂ ‘ਚ 10 ਹਜਾਰ 181 ਕਨਾਲ 'ਪਨਾਹੀ ਕਦੀਮ', 'ਮਾਲਗੁਜ਼ਾਰ' ਅਤੇ 'ਮੁਆਫ਼ੀਦਾਰ' ਸ਼੍ਰੇਣੀ ਦੀਆਂ ਉਪਜਾਊ ਜਮੀਨਾਂ ‘ਤੇ ਨਿਰੰਤਰ ਖੇਤੀ ਕਰਦੇ ਆ ਰਹੇ 6344 ਕਿਸਾਨਾਂ ਨੂੰ ਮਾਲਕੀ ਹੱਕ ਦੇਣ ਤੋਂ ਬੜੀ ਬੇਕਿਰਕੀ ਨਾਲ ਵਾਂਝੇ ਰੱਖਿਆ ਹੋਇਆ ਸੀ। ਜਦੋਂਕਿ ਉਨ੍ਹਾਂ (ਧਾਲੀਵਾਲ) ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ‘ਚ ਬਤੌਰ ਕੈਬਨਿਟ ਵਜੀਰ ਹੁੰਦਿਆਂ ਕੈਬਨਿਟ ਮੀਟਿੰਗ ਵਿੱਚ 'ਪਨਾਹੀ ਕਦੀਮ', 'ਮਾਲਗੁਜ਼ਾਰ' ਅਤੇ 'ਮੁਆਫ਼ੀਦਾਰ' ਸ਼੍ਰੇਣੀਆਂ ਨੂੰ ਜਮੀਨਾਂ ਦੇ ਮਾਲਕੀ ਹੱਕ ਲਈ ਮੁੱਦਾ ਉਠਾਏ ਜਾਣ ਤੇ ਉਸੇ ਮੰਤਰੀ ਮੰਡਲ ਮੀਟਿੰਗ ‘ਚ ਹੀ ਮਤਾ ਪਾਸ ਕਰਕੇ ਪ੍ਰਭਾਵਿਤ ਸ਼੍ਰੇਣੀਆਂ ਦੇ ਕਿਸਾਨਾਂ ਮਾਲਕੀ ਹੱਕ ਦੇਣ ਦਾ ਇਤਿਹਾਸਕ ਫੈਸਲਾ ਲਿਆ ਗਿਆ।

ਉਨ੍ਹਾਂ ਐਲਾਨ ਕੀਤਾ ਕਿ ਹਲਕੇ ‘ਚ ਉਕਤ ਸ਼੍ਰੇਣੀ ਦੀਆਂ ਜ਼ਮੀਨਾਂ ਦੀ ਅਧਿਕਾਰਤ ਖੇਤਰ ‘ਚ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਸ਼੍ਰੇਣੀਆਂ ਦੀਆਂ ਜਮੀਨਾਂ ਤੇ ਖੇਤੀ ਕਰਦੇ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਲਈ ਕਾਗਜ਼ਾਤ ਜਲਦੀ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਮਾਲਕੀ ਹੱਕ ਕਾਗਜ਼ਾਤ ਤਿਆਰ ਹੋਣ ਦੀ ਪ੍ਰਕਿਿਰਆ ਮੁਕੰਮਲ ਹੋਣ ਦੌਰਾਨ ਹੀ ਪ੍ਰਭਾਵਿਤ ਕਿਸਾਨਾਂ ‘ਚ ਮਾਲਕੀ ਹੱਕ ਦੇ ਦਸਤਾਵੇਜ਼ ਸੌਂਪੇ ਜਾ ਸਕਣ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande