ਚੰਡੀਗੜ੍ਹ ਵਿੱਚ ਅੱਜ ਤੋਂ ਬਿਜਲੀ-ਪਾਣੀ ਤੋਂ ਲੈ ਕੇ ਰਜਿਸਟਰੀ ਤੱਕ ਸਭ ਕੁਝ ਮਹਿੰਗਾ
ਚੰਡੀਗੜ੍ਹ, 01 ਅਪ੍ਰੈਲ (ਹਿੰ.ਸ.)| ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਲਏ ਗਏ ਨਵੇਂ ਫੈਸਲਿਆਂ ਅਨੁਸਾਰ ਹੁਣ ਪ੍ਰਾਪਰਟੀ ਦੀ ਰਜਿਸਟਰੀ ਤੋਂ ਲੈ ਕੇ ਬਿਜਲੀ, ਪਾਣੀ, ਕੂੜਾ ਚੁੱਕਣ ਅਤੇ ਸ਼ਰਾਬ ਤੱਕ ਸਭ ਕੁਝ ਮਹਿੰਗਾ ਹੋ ਗਿਆ ਹ
ਚੰਡੀਗੜ੍ਹ ਵਿੱਚ ਅੱਜ ਤੋਂ ਬਿਜਲੀ-ਪਾਣੀ ਤੋਂ ਲੈ ਕੇ ਰਜਿਸਟਰੀ ਤੱਕ ਸਭ ਕੁਝ ਮਹਿੰਗਾ


ਚੰਡੀਗੜ੍ਹ, 01 ਅਪ੍ਰੈਲ (ਹਿੰ.ਸ.)| ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਲਏ ਗਏ ਨਵੇਂ ਫੈਸਲਿਆਂ ਅਨੁਸਾਰ ਹੁਣ ਪ੍ਰਾਪਰਟੀ ਦੀ ਰਜਿਸਟਰੀ ਤੋਂ ਲੈ ਕੇ ਬਿਜਲੀ, ਪਾਣੀ, ਕੂੜਾ ਚੁੱਕਣ ਅਤੇ ਸ਼ਰਾਬ ਤੱਕ ਸਭ ਕੁਝ ਮਹਿੰਗਾ ਹੋ ਗਿਆ ਹੈ। ਇਸ ਨਾਲ ਲੱਖਾਂ ਲੋਕਾਂ ‘ਤੇ ਵਿੱਤੀ ਬੋਝ ਵਧੇਗਾ।

ਸਭ ਤੋਂ ਵੱਡਾ ਅਸਰ ਪ੍ਰਾਪਰਟੀ ਖਰੀਦਣ ਵਾਲਿਆਂ ‘ਤੇ ਪਵੇਗਾ। ਪ੍ਰਸ਼ਾਸਨ ਨੇ ਰਿਹਾਇਸ਼ੀ, ਕਮਰਸ਼ੀਅਲ, ਇੰਡਸਟਰੀਅਲ ਅਤੇ ਖੇਤੀਬਾੜੀ ਜ਼ਮੀਨ ਦੇ ਕਲੈਕਟਰ ਰੇਟਾਂ ਵਿੱਚ 10 ਤੋਂ 22 ਫੀਸਦੀ ਤੱਕ ਵਾਧਾ ਕੀਤਾ ਹੈ। ਸੈਕਟਰ-1 ਤੋਂ 12 ਵਿੱਚ ਰਿਹਾਇਸ਼ੀ ਜ਼ਮੀਨ ਦਾ ਰੇਟ ਵਧਾ ਕੇ 2 ਲੱਖ 37 ਹਜ਼ਾਰ 900 ਰੁਪਏ ਪ੍ਰਤੀ ਵਰਗ ਗਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੋਰ ਸੈਕਟਰਾਂ ਵਿੱਚ ਵੀ ਰੇਟ ਵਧਾਏ ਗਏ ਹਨ। ਫਲੈਟਾਂ ਅਤੇ ਮਕਾਨਾਂ ਲਈ ਵੀ ਮੰਜ਼ਿਲ ਦੇ ਅਧਾਰ ‘ਤੇ ਨਵੇਂ ਰੇਟ ਲਾਗੂ ਹੋਣਗੇ ਅਤੇ ਕੋਰਨਰ ਪਲਾਟਾਂ ‘ਤੇ 5 ਫੀਸਦੀ ਵਾਧੂ ਚਾਰਜ ਲੱਗੇਗਾ।

ਪਾਣੀ ਦੇ ਰੇਟਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। 0 ਤੋਂ 15 ਕਿਲੋਲੀਟਰ ਦੀ ਖਪਤ ‘ਤੇ ਰੇਟ 3.47 ਰੁਪਏ ਤੋਂ ਵਧਾ ਕੇ 3.64 ਰੁਪਏ ਪ੍ਰਤੀ ਕਿਲੋਲੀਟਰ ਕਰ ਦਿੱਤਾ ਗਿਆ ਹੈ। ਜਦਕਿ 60 ਕਿਲੋਲੀਟਰ ਤੋਂ ਵੱਧ ਵਰਤੋਂ ‘ਤੇ 24.31 ਰੁਪਏ ਪ੍ਰਤੀ ਕਿਲੋਲੀਟਰ ਦੇ ਹਿਸਾਬ ਨਾਲ ਬਿਲ ਆਵੇਗਾ। ਹਾਲਾਂਕਿ ਘੱਟ ਪਾਣੀ ਵਰਤਣ ਵਾਲਿਆਂ ‘ਤੇ ਇਸ ਦਾ ਘੱਟ ਅਸਰ ਪਵੇਗਾ। ਇਸਦੇ ਨਾਲ ਹੀ ਪਾਣੀ ਦੀ ਬਰਬਾਦੀ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ ਵੀ ਕੀਤੀ ਜਾਵੇਗੀ।

ਬਿਜਲੀ ਦੇ ਰੇਟਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। 0 ਤੋਂ 100 ਯੂਨਿਟ ਤੱਕ ਦੀ ਦਰ 2.80 ਰੁਪਏ ਤੋਂ ਵਧਾ ਕੇ 2.95 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸ ਨਾਲ ਕਰੀਬ 2.35 ਲੱਖ ਘਰੇਲੂ ਉਪਭੋਗਤਾਵਾਂ ਦੇ ਬਿਲਾਂ ‘ਤੇ ਅਸਰ ਪਵੇਗਾ। 200 ਯੂਨਿਟ ਤੱਕ ਬਿਜਲੀ ਵਰਤਣ ਵਾਲਿਆਂ ਦੇ ਬਿਲ ਵਿੱਚ ਲਗਭਗ 15 ਰੁਪਏ ਦਾ ਵਾਧਾ ਹੋਵੇਗਾ।

ਇਸ ਤੋਂ ਇਲਾਵਾ ਕੂੜਾ ਚੁੱਕਣ ਦੇ ਚਾਰਜਾਂ ਵਿੱਚ ਵੀ 5 ਫੀਸਦੀ ਵਾਧਾ ਕੀਤਾ ਗਿਆ ਹੈ। ਛੋਟੇ ਘਰਾਂ ਤੋਂ ਲੈ ਕੇ ਵੱਡੇ ਕੋਠਿਆਂ ਤੱਕ ਹਰ ਕੈਟੇਗਰੀ ਵਿੱਚ ਨਵੇਂ ਰੇਟ ਲਾਗੂ ਹੋ ਗਏ ਹਨ। ਇੱਕ ਕਨਾਲ ਤੋਂ ਵੱਧ ਘਰਾਂ ਲਈ ਹੁਣ 425 ਰੁਪਏ ਤੋਂ ਵੱਧ ਮਹੀਨਾਵਾਰ ਚਾਰਜ ਦੇਣਾ ਪਵੇਗਾ। ਨਵੀਂ ਐਕਸਾਈਜ਼ ਨੀਤੀ ਦੇ ਤਹਿਤ ਸ਼ਰਾਬ ਵੀ ਮਹਿੰਗੀ ਹੋ ਗਈ ਹੈ। 500 ਰੁਪਏ ਦੀ ਬੋਤਲ ‘ਤੇ ਕਰੀਬ 10 ਰੁਪਏ ਅਤੇ 2000 ਰੁਪਏ ਦੀ ਬੋਤਲ ‘ਤੇ 40 ਰੁਪਏ ਤੱਕ ਵਾਧਾ ਹੋ ਗਿਆ ਹੈ। ਨਾਲ ਹੀ ਹੁਣ ਡਿਪਾਰਟਮੈਂਟਲ ਸਟੋਰਾਂ ਅਤੇ ਪੈਟਰੋਲ ਪੰਪਾਂ ‘ਤੇ ਵੀ ਸ਼ਰਾਬ ਮਿਲੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande