
ਨਵਾਂਸ਼ਹਿਰ, 22 ਜੂਨ (ਹਿੰ.ਸ.)। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਆਈ.ਏ.ਐਸ, ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਵਲੋਂ ਸਮੈਮ ਅਤੇ ਸੀ.ਡੀ.ਪੀ ਸਕੀਮ ਸਾਲ 2026-27 ਵਿੱਚ ਵੱਖ-ਵੱਖ ਮਸ਼ੀਨਾਂ ਦੀਆਂ ਪ੍ਰਾਪਤ ਹੋਇਆਂ ਦਰਖਾਸਤਾਂ ਦੀ ਇਨ੍ਹਾਂ ਦੇ ਪ੍ਰਾਪਤ ਟੀਚਿਆਂ ਮੁਤਾਬਿਕ ਲਾਭਪਾਤਰੀਆਂ ਦੀ ਚੋਣ ਕੀਤੀ ਗਈ।
ਡਾ. ਲੇਖ ਰਾਜ ਮਾਹੀ, ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੱਸਿਆ ਗਿਆ ਕਿ ਵੱਖ-ਵੱਖ ਕੈਟਾਗਿਰੀ ਵਿੱਚ ਚੁਣੇ ਗਏ ਲਾਭਪਾਤਰੀਆਂ ਨੂੰ ਮਸ਼ੀਨਾਂ ਖਰੀਦਣ ਲਈ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਸਬੰਧਤ ਬਲਾਕ ਖੇਤੀਬਾੜੀ ਅਫਸਰ ਵੱਲੋਂ ਤਸਦੀਕ ਹੋਣ ਉਪਰੰਤ ਸੈਂਕਸ਼ਨ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਵਲੋਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਖੇਤੀ ਮਸ਼ੀਨੀਕਰਨ ਨੂੰ ਅਪਣਾਉਣ ਜਿਸ ਨਾਲ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਲੇਬਰ ਦੀ ਵੀ ਬੱਚਤ ਹੁੰਦੀ ਹੈ।
ਇਸ ਮੌਕੇ ’ਤੇ ਇੰਜ. ਚੰਦਨ ਸ਼ਰਮਾ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ), ਡਾ. ਜਸਵਿੰਦਰ ਸਿੰਘ, ਅਸਿਸਟੈਂਟ ਪ੍ਰਫੈਸਰ ਕੇ.ਵੀ.ਕੇ ਲੰਗੜੋਆ, ਰਾਜੇਸ਼ ਮੋਹਨ ਭਗਤ ਐੱਲ.ਡੀ.ਐਮ (ਪੀ.ਐਨ.ਬੀ), ਸੰਦੀਪ ਗੰਗੜ ਏ.ਟੀ.ਐਮ, ਗੁਰਚਰਨ ਸਿੰਘ ਸੀਨੀਅਰ ਸਹਾਇਕ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 10 ਤੋਂ ਵੱਧ ਕਿਸਾਨ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ