ਪ੍ਰਧਾਨ ਮੰਤਰੀ ਮੋਦੀ ਨੂੰ ਸੇਸ਼ੇਲਸ ਸਰਕਾਰ ਨੇ ਦਿੱਤਾ 'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਸਨਮਾਨ
ਨਵੀਂ ਦਿੱਲੀ, 28 ਜੂਨ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਸ਼ੇਲਸ ਸਰਕਾਰ ਨੇ ਸਭ ਤੋਂ ਉੱਚੇ ਸਨਮਾਨ ''ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ'' ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਸੰਦੇਸ਼ ਵਿੱਚ ਸੇਸ਼ੇਲਸ ਦੇ ਨਾਗਰਿਕਾਂ, ਉੱਥੋਂ ਦੀ ਸਰਕਾਰ ਅਤੇ ਰਾਸ਼ਟਰਪਤੀ ਹਰਮਿਨੀ ਦਾ ਧੰਨਵਾਦ
ਪ੍ਰਧਾਨ ਮੰਤਰੀ ਮੋਦੀ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ।


ਨਵੀਂ ਦਿੱਲੀ, 28 ਜੂਨ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਸ਼ੇਲਸ ਸਰਕਾਰ ਨੇ ਸਭ ਤੋਂ ਉੱਚੇ ਸਨਮਾਨ 'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਨਾਲ ਸਨਮਾਨਿਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਐਕਸ ਸੰਦੇਸ਼ ਵਿੱਚ ਸੇਸ਼ੇਲਸ ਦੇ ਨਾਗਰਿਕਾਂ, ਉੱਥੋਂ ਦੀ ਸਰਕਾਰ ਅਤੇ ਰਾਸ਼ਟਰਪਤੀ ਹਰਮਿਨੀ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, ਮੈਂ ਨਿਮਰਤਾ ਨਾਲ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ ਅਤੇ ਇਸਨੂੰ ਉਨ੍ਹਾਂ ਸਾਰੇ ਦੇਸ਼ਾਂ ਨੂੰ ਸਮਰਪਿਤ ਕਰਦਾ ਹਾਂ ਜੋ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਲੜ ਰਹੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰੱਖਿਆ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਇਹ ਇੱਕ ਗੰਭੀਰ ਚੁਣੌਤੀ ਹੈ ਜਿਸਦਾ ਸਾਨੂੰ ਇਕੱਠੇ ਸਾਹਮਣਾ ਕਰਨਾ ਪਵੇਗਾ। ਸਾਡੇ ਵੱਲੋਂ, ਭਾਰਤ ਸਾਡੇ ਗ੍ਰਹਿ ਨੂੰ ਹਰਾ-ਭਰਾ ਅਤੇ ਟਿਕਾਊ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਇਹ ਸਾਡੀਆਂ ਵੱਖ-ਵੱਖ ਘਰੇਲੂ ਨੀਤੀਆਂ, 'ਮਿਸ਼ਨ ਲਾਈਫ' 'ਤੇ ਜ਼ੋਰ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਕੋਇਲੇਸ਼ਨ ਫਾਰ ਡਿਜਾਸਟਰ ਰੈਜਿਲਿਐਂਟ ਇਨਫ੍ਰਾਸਟ੍ਰਕਚਰ ਵਰਗੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande