ਭਾਰਤ-ਸੇਸ਼ੇਲਸ ਸੰਪਰਕ ਵਧਾਉਣ ਲਈ ਹੋਵੇਗਾ ਕੰਮ, ਯੂਪੀਆਈ ਲਾਗੂ ਕੀਤਾ ਜਾਵੇਗਾ
ਨਵੀਂ ਦਿੱਲੀ, 28 ਜੂਨ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੇਸ਼ੇਲਸ ਸਟੇਟ ਹਾਊਸ ਵਿਖੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਅਧਿਕਾਰਤ ਗੱਲਬਾਤ ਕੀਤੀ। ਗੱਲਬਾਤ ਦੌਰਾਨ, ਦੋਵਾਂ ਨੇਤਾਵਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਸਾਂਝੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ


ਨਵੀਂ ਦਿੱਲੀ, 28 ਜੂਨ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੇਸ਼ੇਲਸ ਸਟੇਟ ਹਾਊਸ ਵਿਖੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਅਧਿਕਾਰਤ ਗੱਲਬਾਤ ਕੀਤੀ। ਗੱਲਬਾਤ ਦੌਰਾਨ, ਦੋਵਾਂ ਨੇਤਾਵਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ। ਇਸ ਦੌਰਾਨ ਸੇਸ਼ੇਲਸ ਵਿੱਚ ਯੂਪੀਆਈ ਪੇਸ਼ ਕਰਨ, ਸੰਪਰਕ ਵਧਾਉਣ ਅਤੇ ਕਿਫਾਇਤੀ ਦਵਾਈਆਂ ਪ੍ਰਦਾਨ ਕਰਨ ਨਾਲ ਸਬੰਧਿਤ ਸਮਝੌਤੇ ਹੋਏ।

ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਹਰਮਿਨੀ ਨੇ ਭਾਰਤ ਅਤੇ ਸੇਸ਼ੇਲਸ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਭਾਈਵਾਲੀ ਨੂੰ ਦੁਹਰਾਇਆ ਅਤੇ ਵਿਕਾਸ ਭਾਈਵਾਲੀ, ਸਿਹਤ, ਬੁਨਿਆਦੀ ਢਾਂਚਾ, ਆਰਥਿਕ ਸਹਿਯੋਗ, ਸਮੁੰਦਰੀ ਸੁਰੱਖਿਆ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਹਰਮਿਨੀ ਦੀ ਭਾਰਤ ਫੇਰੀ ਦੌਰਾਨ ਹੋਈਆਂ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ, ਜਿਸ ਵਿੱਚ 17.5 ਕਰੋੜ ਅਮਰੀਕੀ ਡਾਲਰ ਦੇ ਵਿਸ਼ੇਸ਼ ਆਰਥਿਕ ਪੈਕੇਜ ਦੇ ਤਹਿਤ ਚੱਲ ਰਹੇ ਪ੍ਰੋਜੈਕਟ ਵੀ ਸ਼ਾਮਲ ਹਨ।

ਦੋਵਾਂ ਆਗੂ ਸਿਹਤ ਸੰਭਾਲ, ਖੇਤੀਬਾੜੀ, ਡਿਜੀਟਲ ਭੁਗਤਾਨ, ਸਮੁੰਦਰੀ ਸਹਿਯੋਗ, ਵਿਕਾਸ ਭਾਈਵਾਲੀ, ਪੁਲਾੜ ਸਹਿਯੋਗ, ਕਾਨੂੰਨੀ ਸਹਿਯੋਗ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਕਈ ਸਮਝੌਤਾ ਪੱਤਰਾਂ ਅਤੇ ਸਮਝੌਤਿਆਂ ਦੇ ਆਦਾਨ-ਪ੍ਰਦਾਨ ਦਾ ਗਵਾਹ ਬਣੇ।

ਦੋਵਾਂ ਧਿਰਾਂ ਨੇ ਭਾਰਤ ਅਤੇ ਸੇਸ਼ੇਲਸ ਵਿਚਕਾਰ ਕੂਟਨੀਤਕ ਸਬੰਧਾਂ ਦੇ 50 ਸਾਲਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਲੋਗੋ ਵੀ ਲਾਂਚ ਕੀਤਾ। ਦੋਵੇਂ ਆਗੂਆਂ ਨੇ ਸੇਸ਼ੇਲਸ ਵਿੱਚ ਪੇਸ਼ੇਵਰ ਅਤੇ ਤਕਨੀਕੀ ਸਿੱਖਿਆ ਕੇਂਦਰ ਦੇ ਨੀਂਹ ਪੱਥਰ ਰੱਖਣ ਸਮਾਰੋਹ ਵਿੱਚ ਵਰਚੁਅਲ ਤੌਰ 'ਤੇ ਸ਼ਿਰਕਤ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਤੋਂ ਬਾਅਦ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ, ‘‘ਸੇਸ਼ੇਲਸ ਦੀ ਯਾਤਰਾ ਦਾ ਸੁਨੇਹਾ ਸਪੱਸ਼ਟ ਹੈ। ਭਾਰਤ ਅਜਿਹੇ ਹਿੰਦ ਮਹਾਸਾਗਰ ਦੀ ਕਲਪਨਾ ਕਰਦਾ ਹੈ ਜਿੱਥੇ ਸਮੁੰਦਰੀ ਸੁਰੱਖਿਆ ਆਰਥਿਕ ਖੁਸ਼ਹਾਲੀ ਨਾਲ ਪੂਰਕ ਹੋਵੇ। ਜਿੱਥੇ ਸਾਡੀ ਭਾਈਵਾਲੀ ਆਕਾਰ ਨਹੀਂ,ਆਪਸੀ ਸਤਿਕਾਰ ਅਤੇ ਵਿਸ਼ਵਾਸ 'ਤੇ ਅਧਾਰਤ ਹੋਵੇ। ਜਿੱਥੇ ਅਸੀਂ ਹਰ ਦੇਸ਼ ਦੇ ਕੋਲ-ਕੋਲ ਨਹੀ, ਨਾਲ-ਨਾਲ ਚੱਲੀਏ।’’

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਜਨ ਔਸ਼ਧੀ 'ਤੇ ਹਸਤਾਖਰ ਕੀਤੇ ਗਏ ਸਮਝੌਤੇ ਨਾਲ ਸੇਸ਼ੇਲਸ ਦੇ ਲੋਕਾਂ ਨੂੰ ਗੁਣਵੱਤਾ ਵਾਲੀਆਂ ਅਤੇ ਕਿਫਾਇਤੀ ਦਵਾਈਆਂ ਦੀ ਉਪਲਬਧਤਾ ਹੋਰ ਵੀ ਸੁਚਾਰੂ ਹੋਵੇਗੀ। ਇਸ ਤੋਂ ਇਲਾਵਾ ਸੇਸ਼ੇਲਸ ਵਿੱਚ ਯੂਪੀਆਈ ਲਾਗੂ ਕਰਨ ਲਈ ਸਮਝੌਤਾ ਕੀਤਾ ਜਾ ਰਿਹਾ ਹੈ। ਭਾਰਤ ਅਤੇ ਸੇਸ਼ੇਲਸ ਵਿਚਕਾਰ ਸੰਪਰਕ ਵਧਾਉਣ ਲਈ ਵੀ ਕੰਮ ਕੀਤਾ ਜਾਵੇਗਾ।

ਆਪਣੇ ਬਿਆਨ ਵਿੱਚ, ਪ੍ਰਧਾਨ ਮੰਤਰੀ ਨੇ ਸੇਸ਼ੇਲਸ ਦੇ ਰਾਸ਼ਟਰਪਤੀ ਦਾ ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤੇ ਜਾਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਅਤੇ 140 ਕਰੋੜ ਭਾਰਤੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਹ ਨਿਮਰਤਾ ਨਾਲ ਇਸ ਸਨਮਾਨ ਨੂੰ ਸਵੀਕਾਰ ਕਰਦੇ ਹਨ ਅਤੇ ਇਸਨੂੰ ਉਨ੍ਹਾਂ ਸਾਰੇ ਦੇਸ਼ਾਂ ਨੂੰ ਸਮਰਪਿਤ ਕਰਦੇ ਹਨ ਜੋ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਲੜ ਰਹੇ ਹਨ ਅਤੇ ਵਾਤਾਵਰਣ ਸੁਰੱਖਿਆ ਨੂੰ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande