
ਗੁਹਾਟੀ, 30 ਜੂਨ (ਹਿੰ.ਸ.)। ਗੁਹਾਟੀ ਪੁਲਿਸ ਨੇ ਸ਼ਹਿਰ ਦੇ ਖਾਰਘੁਲੀ ਖੇਤਰ ਵਿੱਚ ਲਗਭਗ 52 ਕਰੋੜ ਰੁਪਏ ਦੇ 37 ਕਿਲੋਗ੍ਰਾਮ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। ਇਸ ਮਾਮਲੇ ਦੇ ਸਬੰਧ ਵਿੱਚ ਮਹਾਰਾਸ਼ਟਰ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਇਸ ਤਸਕਰੀ ਪਿੱਛੇ ਕਿਸੇ ਸੰਗਠਿਤ ਗਿਰੋਹ ਦੀ ਸ਼ਮੂਲੀਅਤ ਦਾ ਸੰਕੇਤ ਮਿਲਦਾ ਹੈ। ਪੁਲਿਸ ਹਵਾਲਾ ਨੈੱਟਵਰਕ ਅਤੇ ਸੋਨੇ ਦੀ ਸਪਲਾਈ ਵਿੱਚ ਸ਼ਾਮਲ ਪੂਰੇ ਤੰਤਰ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ