ਪਟਿਆਲਾ ਵਿੱਚ 30 ਜੁਲਾਈ ਤੋਂ 10 ਅਗਸਤ ਤੱਕ ਅਗਨੀਵੀਰ ਫੌਜ ਭਰਤੀ ਰੈਲੀ
ਛੇ ਜ਼ਿਲ੍ਹਿਆਂ ਦੇ ਸੀਈਈ ਪਾਸ ਉਮੀਦਵਾਰ ਲੈਣਗੇ ਹਿੱਸਾ, ਐਡਮਿਟ ਕਾਰਡ ਜਾਰੀਪਟਿਆਲਾ, 22 ਜੁਲਾਈ (ਹਿੰ.ਸ.)| ਫੌਜ ਭਰਤੀ ਦਫ਼ਤਰ ਪਟਿਆਲਾ ਵੱਲੋਂ, ਜੋਨਲ ਰਿਕਰੂਟਿੰਗ ਦਫ਼ਤਰ ਜਲੰਧਰ ਦੇ ਅਧੀਨ, ਪਟਿਆਲਾ ਸਿਵਲ ਪ੍ਰਸ਼ਾਸਨ ਅਤੇ ਖੜਗਾ ਕੋਰ ਦੀ ਐਰਾਵਤ ਡਿਵੀਜ਼ਨ ਦੇ ਸਹਿਯੋਗ ਨਾਲ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕੀਤ
ਪਟਿਆਲਾ ਵਿੱਚ 30 ਜੁਲਾਈ ਤੋਂ 10 ਅਗਸਤ ਤੱਕ ਅਗਨੀਵੀਰ ਫੌਜ ਭਰਤੀ ਰੈਲੀ


ਛੇ ਜ਼ਿਲ੍ਹਿਆਂ ਦੇ ਸੀਈਈ ਪਾਸ ਉਮੀਦਵਾਰ ਲੈਣਗੇ ਹਿੱਸਾ, ਐਡਮਿਟ ਕਾਰਡ ਜਾਰੀਪਟਿਆਲਾ, 22 ਜੁਲਾਈ (ਹਿੰ.ਸ.)| ਫੌਜ ਭਰਤੀ ਦਫ਼ਤਰ ਪਟਿਆਲਾ ਵੱਲੋਂ, ਜੋਨਲ ਰਿਕਰੂਟਿੰਗ ਦਫ਼ਤਰ ਜਲੰਧਰ ਦੇ ਅਧੀਨ, ਪਟਿਆਲਾ ਸਿਵਲ ਪ੍ਰਸ਼ਾਸਨ ਅਤੇ ਖੜਗਾ ਕੋਰ ਦੀ ਐਰਾਵਤ ਡਿਵੀਜ਼ਨ ਦੇ ਸਹਿਯੋਗ ਨਾਲ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਭਰਤੀ ਰੈਲੀ ਰਾਜਾ ਭਲਿੰਦਰ ਸਿੰਘ ਸਪੋਰਟਸ ਸਟੇਡੀਅਮ, ਪਟਿਆਲਾ ਵਿਖੇ 30 ਜੁਲਾਈ ਤੋਂ 10 ਅਗਸਤ 2026 ਤੱਕ ਕਰਵਾਈ ਜਾਵੇਗੀ।ਭਰਤੀ ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ (ਜੀਡੀ), ਟੈਕਨੀਕਲ, ਟ੍ਰੇਡਜ਼ਮੈਨ (10ਵੀਂ ਅਤੇ 8ਵੀਂ ਪਾਸ), ਆਰਟੀ ਜੇਸੀਓ, ਹਵਲਦਾਰ ਐਜੂਕੇਸ਼ਨ, ਸੇਪ ਫਾਰਮਾ ਅਤੇ ਸੋਲਜਰ ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ ਸ਼੍ਰੇਣੀਆਂ ਲਈ ਭਰਤੀ ਕੀਤੀ ਜਾਵੇਗੀ।ਇਹ ਰੈਲੀ ਪੰਜਾਬ ਦੇ ਛੇ ਜ਼ਿਲ੍ਹਿਆਂ-ਪਟਿਆਲਾ, ਮਾਨਸਾ, ਮਲੇਰਕੋਟਲਾ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦੇ ਉਨ੍ਹਾਂ ਉਮੀਦਵਾਰਾਂ ਲਈ ਹੋਵੇਗੀ, ਜਿਨ੍ਹਾਂ ਨੇ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਸੀਈਈ) ਪਾਸ ਕੀਤਾ ਹੈ।ਫੌਜ ਭਰਤੀ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਆਨਲਾਈਨ ਸੀਈਈ ਵਿੱਚ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰਾਂ ਨੂੰ ਆਪਣੀ ਈਮੇਲ ਚੈੱਕ ਕਰਕੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਉਸ ਵਿੱਚ ਦਰਜ ਸਮੇਂ ਅਤੇ ਹਦਾਇਤਾਂ ਅਨੁਸਾਰ ਹੀ ਰੈਲੀ ਸਥਾਨ 'ਤੇ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।ਅਧਿਕਾਰੀਆਂ ਨੇ ਉਮੀਦਵਾਰਾਂ ਨੂੰ ਸਰੀਰਕ ਯੋਗਤਾ ਪ੍ਰੀਖਿਆ ਲਈ ਪੂਰੀ ਤਿਆਰੀ ਕਰਨ ਅਤੇ ਰੈਲੀ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਸਾਰੇ ਲੋੜੀਂਦੇ ਦਸਤਾਵੇਜ਼ ਆਪਣੇ ਨਾਲ ਲਿਆਉਣ ਲਈ ਕਿਹਾ ਹੈ।ਫੌਜ ਭਰਤੀ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਭਾਰਤੀ ਫੌਜ ਵਿੱਚ ਭਰਤੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ ਦੇ ਆਧਾਰ 'ਤੇ ਕੀਤੀ ਜਾਂਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande