ਸੰਤ ਲੋਂਗੋਵਾਲ ਦੀ ਯਾਦ 'ਚ ਹੋੋਣ ਵਾਲੇ ਸਮਾਗਮ ਦੀ ਥਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟੀਆਂ ਹੋਈਆਂ ਟੁੱਕੜੀਆਂ ਵੱਲੋਂ ਝਗੜਾ ਕਰਨਾ ਮੰਦਭਾਗਾ : ਪ੍ਰੋ. ਬਡੂੰਗਰ
ਪਟਿਆਲਾ, 20 ਅਗਸਤ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਮਰਹੂਮ ਪ੍ਰਧਾਨ ਸ਼੍ਰੋਮਣੀ ਆਕਲੀ ਦਲ ਦੀ ਯਾਦ ਵਿੱਚ 20 ਅਗਸਤ ਨੂੰ ਹਰ ਸਾਲ ਵਾਂਗ ਕੀਤੇ ਜਾਣ ਵਾਲੇ ਸਮਾਗਮ ਦੀ ਥਾਂ ਨੂੰ ਲੈ ਕੇ ਸ
ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ।


ਪਟਿਆਲਾ, 20 ਅਗਸਤ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਮਰਹੂਮ ਪ੍ਰਧਾਨ ਸ਼੍ਰੋਮਣੀ ਆਕਲੀ ਦਲ ਦੀ ਯਾਦ ਵਿੱਚ 20 ਅਗਸਤ ਨੂੰ ਹਰ ਸਾਲ ਵਾਂਗ ਕੀਤੇ ਜਾਣ ਵਾਲੇ ਸਮਾਗਮ ਦੀ ਥਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟੀਆਂ ਹੋਈਆਂ ਟੁੱਕੜੀਆਂ ਵੱਲੋਂ ਝਗੜਾ ਕੀਤਾ ਜਾਣਾ ਅਤੀ ਅਫਸੋਸਨਾਕ ਅਤੇ ਮੰਦਭਾਗਾ ਹੈ, ਅਜਿਹਾ ਕਰਕੇ ਸ਼ਹੀਦ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱੱਥੇ ਪੰਥ ਵਿਰੋਧੀ ਸ਼ਕਤੀਆ ਖੁਸ਼ ਹੋ ਰਹੀਆਂ ਹਨ, ਉੱਥੇ ਹੀ ਸਾਡੀ ਨੌਜੁਆਨ ਪੀੜ੍ਹੀ ਵੀ ਦੁਖੀ ਹੋ ਰਹੀ ਹੈ।ਪ੍ਰੋ. ਬਡੂੰਗਰ ਨੇ ਕਿਹਾ ਕਿ ਜੇਕਰ ਕੋਈ ਪ੍ਰਾਪਤੀ ਕਰਨੀ ਹੈ ਤਾਂ ਪੰਜਾਬ ਅਤੇ ਪੰਥ ਦੇ ਵਡੇਰੇ ਹਿਤ ਨੂੰ ਮੁੱਖ ਰਖਦਿਆਂ ਸਾਰੀਆਂ ਟੁਕੜੀਆਂ ਦੇ ਨੇਤਾਵਾਂ ਨੂੰ ਆਪਣੀ ਹਉਮੇ ਅਤੇ ਹੱਠ ਨੂੰ ਛੱਡਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਹੇਠ ਇਕੱਠਾ ਹੋਣਾ ਹੋਵੇਗਾ ਅਤੇ ਮੁੜਕੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਏਕਤਾ ਵਿਚ ਹੀ ਪ੍ਰਾਪਤੀ ਹੈ। ਫੁੱਟ ਵਿਚ ਤਾਂ ਕੇਵਲ ਬਿਨਾਸ ਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande