ਖੰਨਾ ਦੀ ਸਟੀਲ ਮਿੱਲ ’ਚ ਭੱਠੀ ’ਚੋਂ ਉਬਦਾ ਪਿੰਗਲਿਆ ਲੋਹਾ ਡਿੱਗਣ ਕਾਰਨ 6 ਮਜ਼ਦੂਰ ਝੁਲਸੇ
ਖੰਨਾ, 23 ਅਗਸਤ (ਹਿੰ.ਸ.)| ਭਾਦਲਾ ਰੋਡ ’ਤੇ ਸਥਿਤ ਪਿੰਡ ਅਲੌੜ ਵਿਖੇ ਐੱਚ.ਐੱਲ. ਚੋਪੜਾ ਸਟੀਲ ਰੋਲਿੰਗ ਮਿੱਲ ਵਿੱਚ ਅੱਜ ਲੋਹਾ ਪਿਘਲਾਉਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਭੱਠੀ ਵਿੱਚ ਅਚਾਨਕ ਉਬਾਲ ਆਉਣ ਕਾਰਨ ਖੌਲਦਾ ਹੋਇਆ ਗਰਮ ਲੋਹਾ ਉੱਥੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਡਿੱਗ ਗਿਆ। ਹਾਦਸੇ ਵਿੱਚ 6 ਮਜ਼ਦੂਰ
ਖੰਨਾ ਦੀ ਸਟੀਲ ਮਿੱਲ ’ਚ ਭੱਠੀ ’ਚੋਂ ਉਬਦਾ ਪਿੰਗਲਿਆ ਲੋਹਾ ਡਿੱਗਣ ਕਾਰਨ 6 ਮਜ਼ਦੂਰ ਝੁਲਸੇ


ਖੰਨਾ, 23 ਅਗਸਤ (ਹਿੰ.ਸ.)| ਭਾਦਲਾ ਰੋਡ ’ਤੇ ਸਥਿਤ ਪਿੰਡ ਅਲੌੜ ਵਿਖੇ ਐੱਚ.ਐੱਲ. ਚੋਪੜਾ ਸਟੀਲ ਰੋਲਿੰਗ ਮਿੱਲ ਵਿੱਚ ਅੱਜ ਲੋਹਾ ਪਿਘਲਾਉਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਭੱਠੀ ਵਿੱਚ ਅਚਾਨਕ ਉਬਾਲ ਆਉਣ ਕਾਰਨ ਖੌਲਦਾ ਹੋਇਆ ਗਰਮ ਲੋਹਾ ਉੱਥੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਡਿੱਗ ਗਿਆ। ਹਾਦਸੇ ਵਿੱਚ 6 ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ।

ਹਾਦਸੇ ਤੋਂ ਬਾਅਦ ਮਿੱਲ ਵਿੱਚ ਹਫੜਾ-ਦਫੜੀ ਮਚ ਗਈ।

ਸਾਰੇ ਜ਼ਖ਼ਮੀ ਮਜ਼ਦੂਰਾਂ ਨੂੰ ਤੁਰੰਤ ਖੰਨਾ ਦੇ ਨਰਸਿੰਗ ਹੋਮ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਤਿੰਨ ਜ਼ਖ਼ਮੀਆਂ ਦਾ ਇਲਾਜ ਖੰਨਾ ਵਿੱਚ ਹੀ ਚੱਲ ਰਿਹਾ ਹੈ।

ਮਿੱਲ ਮਾਲਕ ਗੌਰਵ ਚੋਪੜਾ ਨੇ ਦੱਸਿਆ ਕਿ ਹੀਟਿੰਗ ਪ੍ਰਕਿਰਿਆ ਦੌਰਾਨ ਭੱਠੀ ਵਿੱਚ ਪਿਘਲੇ ਹੋਏ ਮਾਲ ਦੇ ਨਾਲ ਪਾਈਪ ਜਾਂ ਸ਼ੌਕਰ ਵਰਗਾ ਕੋਈ ਛੋਟਾ ਟੁਕੜਾ ਚਲਾ ਗਿਆ ਹੋ ਸਕਦਾ ਹੈ। ਇਸ ਕਾਰਨ ਗੈਸ ਬਣਨ ਨਾਲ ਭੱਠੀ ਵਿੱਚ ਅਚਾਨਕ ਉਬਾਲ ਆ ਗਿਆ ਅਤੇ ਖੌਲਦਾ ਹੋਇਆ ਗਰਮ ਲੋਹਾ ਬਾਹਰ ਨਿਕਲ ਕੇ ਮਜ਼ਦੂਰਾਂ ’ਤੇ ਡਿੱਗ ਗਿਆ।

ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਦਰ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਕੁੱਲ 6 ਮਜ਼ਦੂਰ ਜ਼ਖ਼ਮੀ ਹੋਏ ਹਨ। ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀ.ਐੱਮ.ਸੀ. ਲੁਧਿਆਣਾ ਭੇਜਿਆ ਗਿਆ ਹੈ।

ਪੁਲਿਸ ਅਨੁਸਾਰ ਜ਼ਖ਼ਮੀ ਮਜ਼ਦੂਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰੀ ਤੈਅ ਕਰਨ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande