ਲੁਧਿਆਣਾ ਦੇ ਨਿਰਵਾਣਾ ਕਲੱਬ ’ਚ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰਿੰਗ
ਲੁਧਿਆਣਾ, 23 ਅਗਸਤ (ਹਿੰ.ਸ.)| ਹੰਬੜਾ ਰੋਡ ਸਥਿਤ ਨਿਰਵਾਣਾ ਕਲੱਬ ਵਿੱਚ ਦੇਰ ਰਾਤ ਇੱਕ ਪ੍ਰੋਗਰਾਮ ਦੌਰਾਨ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਵਿਅਕਤੀ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਕਥਿਤ ਤੌਰ ’ਤੇ ਤਾਬੜਤੋੜ ਹਵਾਈ ਫਾਇਰਿੰਗ ਕਰ ਦਿੱਤੀ। ਘਟਨਾ ਤੋਂ ਬਾਅਦ ਥਾਣਾ ਪੀਏਯੂ ਪੁਲਿਸ ਨੇ ਮੌਕੇ ਤੋਂ 7 ਚੱਲੇ
ਲੁਧਿਆਣਾ ਦੇ ਨਿਰਵਾਣਾ ਕਲੱਬ ’ਚ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰਿੰਗ


ਲੁਧਿਆਣਾ, 23 ਅਗਸਤ (ਹਿੰ.ਸ.)| ਹੰਬੜਾ ਰੋਡ ਸਥਿਤ ਨਿਰਵਾਣਾ ਕਲੱਬ ਵਿੱਚ ਦੇਰ ਰਾਤ ਇੱਕ ਪ੍ਰੋਗਰਾਮ ਦੌਰਾਨ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਕ ਵਿਅਕਤੀ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਕਥਿਤ ਤੌਰ ’ਤੇ ਤਾਬੜਤੋੜ ਹਵਾਈ ਫਾਇਰਿੰਗ ਕਰ ਦਿੱਤੀ। ਘਟਨਾ ਤੋਂ ਬਾਅਦ ਥਾਣਾ ਪੀਏਯੂ ਪੁਲਿਸ ਨੇ ਮੌਕੇ ਤੋਂ 7 ਚੱਲੇ ਹੋਏ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ ਹਨ।

ਜਾਣਕਾਰੀ ਮੁਤਾਬਕ ਰਾਤ ਨੂੰ ਸਬ-ਇੰਸਪੈਕਟਰ ਭੁਪਿੰਦਰ ਜੋਗੀ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਕਿ ਨਿਰਵਾਣਾ ਕਲੱਬ ਵਿੱਚ ਚੱਲ ਰਹੇ ਪ੍ਰੋਗਰਾਮ ਦੌਰਾਨ ਅਸ਼ੋਕ ਨਗਰ ਵਾਸੀ ਪ੍ਰਣਵ ਖੋਸਲਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰ ਕੀਤੇ ਹਨ।

ਪੁਲਿਸ ਮੁਤਾਬਕ ਇਸ ਤਰ੍ਹਾਂ ਕੀਤੀ ਗਈ ਫਾਇਰਿੰਗ ਕਾਰਨ ਕਲੱਬ ਵਿੱਚ ਮੌਜੂਦ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋਇਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਦੌਰਾਨ 7 ਖਾਲੀ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ।

ਜਿਸ ਸਮੇਂ ਫਾਇਰਿੰਗ ਦੀ ਘਟਨਾ ਵਾਪਰੀ, ਉਸ ਵੇਲੇ ਨਿਰਵਾਣਾ ਕਲੱਬ ਵਿੱਚ ਇੱਕ ਨਹੀਂ ਸਗੋਂ ਦੋ ਵੱਖ-ਵੱਖ ਫੰਕਸ਼ਨ ਚੱਲ ਰਹੇ ਸਨ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਪ੍ਰਣਵ ਖੋਸਲਾ ਕਿਸ ਫੰਕਸ਼ਨ ਵਿੱਚ ਸ਼ਾਮਲ ਸੀ ਅਤੇ ਫਾਇਰਿੰਗ ਅਸਲ ਵਿੱਚ ਕਿਸ ਪਾਰਟੀ ਦੌਰਾਨ ਹੋਈ।

ਪੁਲਿਸ ਵੱਲੋਂ ਦੋਵਾਂ ਫੰਕਸ਼ਨਾਂ ਦੇ ਪ੍ਰਬੰਧਕਾਂ ਅਤੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਘਟਨਾ ਦੀ ਸਹੀ ਤਸਵੀਰ ਸਾਹਮਣੇ ਲਿਆਉਣ ਲਈ ਕਲੱਬ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਥਾਣਾ ਪੀਏਯੂ ਪੁਲਿਸ ਨੇ ਪ੍ਰਣਵ ਖੋਸਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande