ਮੁਕੇਸ਼ ਅੰਬਾਨੀ ਦੇ ਬਾਦਸ਼ਾਹਤ ਨੂੰ ਗੌਤਮ ਅਡਾਨੀ ਨੇ ਦਿੱਤੀ ਚੁਣੌਤੀ
ਨਵੀਂ ਦਿੱਲੀ, 25 ਨਵੰਬਰ (ਹਿ.ਸ.)। ਅਡਾਨੀ ਗਰੁੱਪ ਦੇ ਮੁਖੀ ਅਤੇ ਭਾਰਤ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਗੌਤਮ ਅਡਾਨੀ ਰ
ਮੁਕੇਸ਼ ਅੰਬਾਨੀ ਦੇ ਬਾਦਸ਼ਾਹਤ ਨੂੰ ਗੌਤਮ ਅਡਾਨੀ ਨੇ ਦਿੱਤੀ ਚੁਣੌਤੀ


ਨਵੀਂ ਦਿੱਲੀ, 25 ਨਵੰਬਰ (ਹਿ.ਸ.)। ਅਡਾਨੀ ਗਰੁੱਪ ਦੇ ਮੁਖੀ ਅਤੇ ਭਾਰਤ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਗੌਤਮ ਅਡਾਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐਲ.) ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਸ਼ਾਸਨਕਾਲ ਨੂੰ ਚੁਣੌਤੀ ਦੇ ਰਹੇ ਹਨ। ਦੌਲਤ ਦੇ ਮਾਮਲੇ 'ਚ ਉਹ ਮੁਕੇਸ਼ ਅੰਬਾਨੀ ਦੇ ਕਾਫੀ ਕਰੀਬ ਆ ਗਏ ਹਨ। ਅਡਾਨੀ ਕਿਸੇ ਵੀ ਸਮੇਂ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦਾ ਸਭ ਤੋਂ ਅਮੀਰ ਅਰਬਪਤੀ ਬਣ ਸਕਦੇ ਹਨ।

ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਮੁਤਾਬਕ, ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਵੀਰਵਾਰ ਨੂੰ ਘੱਟ ਕੇ 89.7 ਅਰਬ ਡਾਲਰ (ਲਗਭਗ 6.68 ਲੱਖ ਕਰੋੜ ਰੁਪਏ) 'ਤੇ ਆ ਗਈ ਹੈ। ਇਸ ਦੇ ਨਾਲ ਹੀ ਗੌਤਮ ਅਡਾਨੀ ਦੀ ਜਾਇਦਾਦ ਵਧ ਕੇ 89.1 ਅਰਬ ਡਾਲਰ (ਕਰੀਬ 6.64 ਲੱਖ ਕਰੋੜ ਰੁਪਏ) ਹੋ ਗਈ ਹੈ। ਅਸਲ 'ਚ ਮੁਕੇਸ਼ ਅੰਬਾਨੀ ਦੀ ਸੰਪਤੀ 'ਚ 1.32 ਅਰਬ ਡਾਲਰ (ਕਰੀਬ 9,841 ਕਰੋੜ ਰੁਪਏ) ਦੀ ਕਮੀ ਆਈ ਹੈ, ਜਦਕਿ ਗੌਤਮ ਅਡਾਨੀ ਦੀ ਸੰਪਤੀ 'ਚ 37.5 ਕਰੋੜ ਡਾਲਰ (ਕਰੀਬ 2795 ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਦੁਨੀਆ ਦੇ 12ਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ।

ਧਿਆਨਯੋਗ ਹੈ ਕਿ ਸਾਊਦੀ ਅਰਾਮਕੋ ਦੇ ਨਾਲ ਪ੍ਰਸਤਾਵਿਤ 15 ਬਿਲੀਅਨ ਡਾਲਰ ਦੇ ਸੌਦੇ ਤੋਂ ਪਿੱਛੇ ਹਟਣ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਡਿੱਗ ਰਹੇ ਹਨ, ਜਿਸ ਨਾਲ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਵਿੱਚ 1.32 ਬਿਲੀਅਨ ਡਾਲਰ ਦੀ ਕਮੀ ਆਈ ਹੈ। ਹਾਲਾਂਕਿ, ਇਸ ਸਾਲ ਉਨ੍ਹਾਂ ਦੀ ਕੁੱਲ ਜਾਇਦਾਦ ਵਿੱਚ 13 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

ਦੱਸ ਦੇਈਏ ਕਿ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਖਬਰਾਂ ਆਈਆਂ ਸਨ ਕਿ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਪਰ ਬਲੂਮਬਰਗ ਦੀ ਰਿਪੋਰਟ ਤੋਂ ਸਾਫ਼ ਹੈ ਕਿ ਗੌਤਮ ਅਡਾਨੀ ਅਜੇ ਵੀ ਪਿੱਛੇ ਹੈ। ਬਲੂਮਬਰਗ ਰੋਜ਼ਾਨਾ ਡੇਟਾ ਦੇ ਆਧਾਰ 'ਤੇ ਸੂਚਕਾਂਕ ਪ੍ਰਕਾਸ਼ਿਤ ਕਰਦਾ ਹੈ, ਜਿਨ੍ਹਾਂ ਦੀਆਂ ਰਿਪੋਰਟਾਂ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ।

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ


 rajesh pande