ਅਰਜਨਟੀਨਾ ਦੇ ਪੇਸ਼ੇਵਰ ਫੁੱਟਬਾਲ ਕਲੱਬ ਸੈਨ ਲੋਰੇਂਜ਼ੋ ਦੇ ਮੈਨੇਜਰ ਨਿਯੁਕਤ ਹੋਏ ਮਿਗੁਏਲ ਰੂਸੋ
ਬਿਊਨਸ ਆਇਰਸ, 18 ਅਕਤੂਬਰ (ਹਿੰ.ਸ.)। ਅਰਜਨਟੀਨਾ ਦੇ ਪੇਸ਼ੇਵਰ ਫੁੱਟਬਾਲ ਕਲੱਬ ਸੈਨ ਲੋਰੇਂਜ਼ੋ ਨੇ ਵੀਰਵਾਰ ਨੂੰ ਮਿਗੁਏਲ ਰੂਸੋ ਨੂੰ ਮੈਨੇਜਰ ਵਜੋਂ ਸਾਈਨ ਕੀਤਾ ਹੈ। ਉਨ੍ਹਾਂ ਦਾ ਇਕਰਾਰਨਾਮਾ ਦਸੰਬਰ 2025 ਤੱਕ ਹੋਵੇਗਾ। ਰੂਸੋ ਲਿਏਂਡਰੋ ਰੋਮਾਗਨੋਲੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਪਿਛਲੇ ਐਤਵਾਰ ਨੂੰ ਮਾੜੇ ਨਤੀਜ
ਮਿਗੁਏਲ ਰੂਸੋ


ਬਿਊਨਸ ਆਇਰਸ, 18 ਅਕਤੂਬਰ (ਹਿੰ.ਸ.)। ਅਰਜਨਟੀਨਾ ਦੇ ਪੇਸ਼ੇਵਰ ਫੁੱਟਬਾਲ ਕਲੱਬ ਸੈਨ ਲੋਰੇਂਜ਼ੋ ਨੇ ਵੀਰਵਾਰ ਨੂੰ ਮਿਗੁਏਲ ਰੂਸੋ ਨੂੰ ਮੈਨੇਜਰ ਵਜੋਂ ਸਾਈਨ ਕੀਤਾ ਹੈ। ਉਨ੍ਹਾਂ ਦਾ ਇਕਰਾਰਨਾਮਾ ਦਸੰਬਰ 2025 ਤੱਕ ਹੋਵੇਗਾ। ਰੂਸੋ ਲਿਏਂਡਰੋ ਰੋਮਾਗਨੋਲੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਪਿਛਲੇ ਐਤਵਾਰ ਨੂੰ ਮਾੜੇ ਨਤੀਜਿਆਂ ਦੇ ਬਾਅਦ ਅਹੁਦਾ ਛੱਡ ਦਿੱਤਾ ਸੀ।

ਬਿਊਨਸ ਆਇਰਸ ਕਲੱਬ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਰੂਸੋ ਯੁੱਗ ਸ਼ੁਰੂ ਹੋ ਗਿਆ ਹੈ।’’ ਕਲੱਬ ਨੇ 68 ਸਾਲਾ ਰੂਸੋ ਦੇ ਪਹਿਲੇ ਸਿਖਲਾਈ ਸੈਸ਼ਨ ਦੀ ਵੀਡੀਓ ਫੁਟੇਜ ਵੀ ਪੋਸਟ ਕੀਤੀ।

ਰੂਸੋ, ਜੋ 2008 ਅਤੇ 2009 ਵਿੱਚ ਸੈਨ ਲੋਰੇਂਜ਼ੋ ਦੇ ਹੀ ਮੈਨੇਜਰ ਸਨ, ਅਗਸਤ ਵਿੱਚ ਰੋਜ਼ਾਰੀਓ ਸੈਂਟਰਲ ਛੱਡਣ ਤੋਂ ਬਾਅਦ ਬੇਰੁਜ਼ਗਾਰ ਸਨ। ਉਨ੍ਹਾਂ ਦੇ ਨਵੇਂ ਕਾਰਜਕਾਲ ਦਾ ਪਹਿਲਾ ਮੈਚ ਐਤਵਾਰ ਨੂੰ ਅਰਜਨਟੀਨਾ ਦੇ ਪ੍ਰਾਈਮੇਰਾ ਡਿਵੀਜ਼ਨ ਵਿੱਚ ਬੈਰਾਕਾਸ ਸੈਂਟਰਲ ਦੇ ਖਿਲਾਫ ਘਰੇਲੂ ਮੁਕਾਬਲਾ ਹੋਵੇਗਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande