ਭਾਰਤੀ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਗੁਆਨਾ  
ਜੌਰਜਟਾਊਨ (ਗੁਆਨਾ), 20 ਨਵੰਬਰ (ਹਿੰ.ਸ.)। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਆਪਣੇ ਦੌਰੇ ਦੇ ਆਖਰੀ ਪੜਾਅ 'ਚ ਕੁਝ ਸਮਾਂ ਪਹਿਲਾਂ ਗੁਆਨਾ ਪਹੁੰਚੇ। ਉਹ ਬ੍ਰਾਜ਼ੀਲ ਦਾ ਆਪਣਾ ਦੌਰਾ ਪੂਰਾ ਕਰਨ ਤੋਂ ਬਾਅਦ ਇੱਥੇ ਪਹੁੰਚੇ। ਉਨ੍ਹਾਂ ਨੇ ਆਪਣਾ ਵਿਦੇਸ਼ੀ ਦੌਰਾ ਨਾਈਜੀਰੀਆ ਤੋਂ ਸ਼ੁਰੂ ਕੀਤਾ ਸੀ
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਕਸ ਹੈਂਡਲ ਤੋਂ ਫੋਟੋ।


ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਕਸ ਹੈਂਡਲ ਤੋਂ ਫੋਟੋ


ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਕਸ ਹੈਂਡਲ ਤੋਂ ਫੋਟੋ


ਜੌਰਜਟਾਊਨ (ਗੁਆਨਾ), 20 ਨਵੰਬਰ (ਹਿੰ.ਸ.)। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਆਪਣੇ ਦੌਰੇ ਦੇ ਆਖਰੀ ਪੜਾਅ 'ਚ ਕੁਝ ਸਮਾਂ ਪਹਿਲਾਂ ਗੁਆਨਾ ਪਹੁੰਚੇ। ਉਹ ਬ੍ਰਾਜ਼ੀਲ ਦਾ ਆਪਣਾ ਦੌਰਾ ਪੂਰਾ ਕਰਨ ਤੋਂ ਬਾਅਦ ਇੱਥੇ ਪਹੁੰਚੇ। ਉਨ੍ਹਾਂ ਨੇ ਆਪਣਾ ਵਿਦੇਸ਼ੀ ਦੌਰਾ ਨਾਈਜੀਰੀਆ ਤੋਂ ਸ਼ੁਰੂ ਕੀਤਾ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਗੁਆਨਾ ਪਹੁੰਚਣ ਦੀ ਖੁਸ਼ੀ ਐਕਸ ’ਤੇ ਤਸਵੀਰ ਰਾਹੀਂ ਸਾਂਝੀ ਕੀਤੀ। ਉਨ੍ਹਾਂ ਲਿਖਿਆ “ਕੁਝ ਸਮਾਂ ਪਹਿਲਾਂ ਗੁਆਨਾ ਵਿੱਚ ਉਤਰਿਆ। ਹਵਾਈ ਅੱਡੇ 'ਤੇ ਮੇਰਾ ਸਵਾਗਤ ਕਰਨ ਲਈ ਪਹੁੰਚੇ ਰਾਸ਼ਟਰਪਤੀ ਡਾ. ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਐਂਥਨੀ ਫਿਲਿਪਸ, ਸੀਨੀਅਰ ਮੰਤਰੀਆਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ। ਮੈਨੂੰ ਭਰੋਸਾ ਹੈ ਕਿ ਇਹ ਦੌਰਾ ਸਾਡੇ ਦੇਸ਼ਾਂ ਦਰਮਿਆਨ ਦੋਸਤੀ ਨੂੰ ਹੋਰ ਗੂੜ੍ਹਾ ਕਰੇਗਾ।’’

ਪ੍ਰਧਾਨ ਮੰਤਰੀ ਮੋਦੀ ਅੱਜ ਅਤੇ ਭਲਕੇ ਗੁਆਨਾ ਦੇ ਸਰਕਾਰੀ ਦੌਰੇ 'ਤੇ ਹੋਣਗੇ। ਉਹ 56 ਸਾਲਾਂ ਵਿੱਚ ਗੁਆਨਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਤੋਂ ਪਹਿਲਾਂ ਇੰਦਰਾ ਗਾਂਧੀ ਨੇ 1968 ਵਿੱਚ ਗੁਆਨਾ ਦਾ ਦੌਰਾ ਕੀਤਾ ਸੀ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਗੁਆਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਕੈਰੀਕਾਮ-ਇੰਡੀਆ ਸੰਮੇਲਨ 'ਚ ਵੀ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੂੰ ਗੁਆਨਾ 'ਚ ਕੈਰੇਬੀਅਨ ਦੇਸ਼ ਡੋਮਿਨਿਕਾ ਆਪਣੇ ਸਰਵਉੱਚ ਸਨਮਾਨ 'ਡੋਮਿਨਿਕਾ ਐਵਾਰਡ ਆਫ ਆਨਰ' ਨਾਲ ਵੀ ਸਨਮਾਨਿਤ ਕਰੇਗਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande