ਕੇਜਰੀਵਾਲ ਵੀਵੀਆਈਪੀ ਕਲਚਰ ਦੇ ਸਭ ਤੋਂ ਵੱਡੇ ਪ੍ਰਤੀਕ : ਭਾਜਪਾ
ਨਵੀਂ ਦਿੱਲੀ, 8 ਨਵੰਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਕਰਨ ਅਤੇ ਵੀਵੀਆਈਪੀ ਕਲਚਰ ਨੂੰ ਅਪਣਾਉਣ ਦਾ ਦੋਸ਼ ਲਗਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਸਾਈਜ਼ ਵਿਚ ਵੱਡੇ ਕੱਪੜੇ ਪਾ ਕੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ
ਗੌਰਵ ਭਾਟੀਆ


ਨਵੀਂ ਦਿੱਲੀ, 8 ਨਵੰਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਕਰਨ ਅਤੇ ਵੀਵੀਆਈਪੀ ਕਲਚਰ ਨੂੰ ਅਪਣਾਉਣ ਦਾ ਦੋਸ਼ ਲਗਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਸਾਈਜ਼ ਵਿਚ ਵੱਡੇ ਕੱਪੜੇ ਪਾ ਕੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ 'ਆਪ' ਆਗੂ ਆਲੀਸ਼ਾਨ 'ਸ਼ੀਸ਼ ਮਹਿਲ' ਵਿਚ ਰਹਿੰਦੇ ਹਨ।

ਅੱਜ ਪਾਰਟੀ ਹੈੱਡਕੁਆਰਟਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਆਗੂ ਗੌਰਵ ਭਾਟੀਆ ਨੇ ਪੀਡਬਲਿਊਡੀ ਵੱਲੋਂ ਹਾਲ ਹੀ ਵਿੱਚ ਤਿਆਰ ਕੀਤੀ ਇਨਵੈਂਟਰੀ ਦੇ ਆਧਾਰ ’ਤੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਵੀਵੀਆਈਪੀ ਸੱਭਿਆਚਾਰ ਦਾ ਸਭ ਤੋਂ ਵੱਡਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕੇਜਰੀਵਾਲ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਰਿਹਾਇਸ਼ 'ਤੇ 10 ਏਸੀ ਹੋਣ ਦਾ ਮੁੱਦਾ ਉਠਾਉਂਦੇ ਸਨ ਪਰ ਹੁਣ ਉਨ੍ਹਾਂ ਦੀ ਰਿਹਾਇਸ਼ 'ਤੇ 250 ਟਨ ਦੇ ਏ.ਸੀ. ਲੱਗੇ ਹੋਏ ਹਨ। ਉਹ 1 ਕਰੋੜ ਰੁਪਏ ਦੇ ਸਮੋਸੇ ਖਾ ਜਾਂਦੇ ਹਨ। ਰਿਹਾਇਸ਼ ਵਿੱਚ 88 ਇੰਚ ਦਾ ਟੀ.ਵੀ. ਹੈ।

ਇਸ ਦੇ ਨਾਲ ਹੀ ਭਾਟੀਆ ਨੇ ਰਾਹੁਲ ਦੀ ਸਭਾ ਵਿੱਚ ਕਥਿਤ ਤੌਰ 'ਤੇ ਖਾਲੀ ਪੰਨਿਆਂ ਵਾਲੀ ਸੰਵਿਧਾਨ ਦੀ ਕਾਪੀ ਵੰਡਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਗੱਲ ਕਰਨ ਵਾਲੇ ਇਸ ਦੇ ਮੂਲ ਸਿਧਾਂਤਾਂ ਤੋਂ ਕੋਹਾਂ ਦੂਰ ਭਟਕ ਗਏ ਹਨ। ਸੰਵਿਧਾਨ ਦੀ ਸਹੁੰ ਚੁੱਕਣ ਵਾਲੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਭਾਰਤ ਦਾ ਸੰਵਿਧਾਨ' ਲਿਖਦੇ ਹਨ ਅਤੇ ਜਦੋਂ ਇਸ ਕਿਤਾਬ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਇਹ ਸਿਰਫ਼ ਇੱਕ ਕੋਰਾ ਕਾਗਜ਼ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਡਾ.ਬੀ.ਆਰ.ਅੰਬੇਦਕਰ ਨੇ ਭਾਰਤ ਨੂੰ ਸਿਰਫ਼ ਸੰਵਿਧਾਨ ਦਾ ਕਵਰ ਦਿੱਤਾ ਸੀ? ਕੀ ਵਿਰੋਧੀ ਧਿਰ ਦੇ ਨੇਤਾ ਨੂੰ ਸੰਵਿਧਾਨ ਨਹੀਂ ਪੜ੍ਹਨਾ ਚਾਹੀਦਾ?

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande