ਬੀਜਿੰਗ, 8 ਨਵੰਬਰ (ਹਿੰ.ਸ.)। 14 ਸਾਲਾ ਸਥਾਨਕ ਗੋਲਫਰ ਝੋਓ ਸ਼ਿਯੁਆਨ ਨੇ ਵੀਰਵਾਰ ਨੂੰ 2024 ਕੋਵ ਚਾਈਨਾ ਸਪੋਰਟਸ ਲਾਟਰੀ ਚੋਂਗਕਿੰਗ ਮਹਿਲਾ ਓਪਨ ਦੇ ਪਹਿਲੇ ਦੌਰ ਤੋਂ ਬਾਅਦ ਚਾਰ ਅੰਡਰ 68 ਦਾ ਕਾਰਡ ਖੇਡਿਆ ਅਤੇ ਥਾਈਲੈਂਡ ਦੀ ਸਰਨਪੋਰਨ ਕਟੇਸੁਵਾਨ ਨਾਲ ਸਿਖਰ ’ਤੇ ਪਹੁੰਚ ਗਈ।
ਝੌਓ ਨੇ ਲਗਾਤਾਰ ਨੌਂ ਪਾਰ ਦੇ ਨਾਲ ਸ਼ੁਰੂਆਤ ਕਰਕੇ ਸਥਾਨਕ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕੀਤਾ। ਫਿਰ ਉਸਨੇ ਬੈਕ ਨਾਈਨ 'ਤੇ ਪੰਜ ਬਰਡੀਜ਼ ਲਗਾਈਆਂ ਅਤੇ ਸਿਰਫ ਇਕ ਬੋਗੀ ਦਰਜ ਕੀਤੀ।
ਝੌਓ ਨੇ ਕਿਹਾ, ਇਹ ਇੱਕ ਸ਼ਾਨਦਾਰ ਦਿਨ ਹੈ, ਜਿਸ ’ਚ ਸ਼ਾਨਦਾਰ ਸਕੋਰ ਰਿਹਾ, ਜੋ ਮੇਰੀਆਂ ਉਮੀਦਾਂ ਤੋਂ ਵੱਧ ਕੇ ਹੈ। ਜਿੱਤ ਬਾਰੇ ਕੁਝ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ, ਪਰ ਮੈਨੂੰ ਪੂਰਾ ਭਰੋਸਾ ਹੈ।’’
ਸਰਨਪੋਰਨ ਨੇ ਵੀ ਪੰਜ ਬਰਡੀ ਅਤੇ ਇੱਕ ਬੋਗੀ ਦਰਜ ਕੀਤੀ। 19 ਸਾਲਾ ਖਿਡਾਰੀ ਸਰਨਪੋਰਨ ਨੇ ਕਿਹਾ, ਮੈਂ ਖੁਸ਼ਨੁਮਾ ਗੋਲਫ ਖੇਡਣ ਦੀ ਕੋਸ਼ਿਸ਼ ਕੀਤੀ, ਚੀਜ਼ਾਂ ਤੋਂ ਬਹੁਤ ਜ਼ਿਆਦਾ ਉਮੀਦ ਨਹੀਂ ਰੱਖੀ। ਮੈਂ ਬਹੁਤ ਸਾਰੇ ਚੰਗੇ ਪੁਟ ਅਤੇ ਚੰਗੇ ਸੇਵ ਕੀਤੇ।’’
ਉਨ੍ਹਾਂ ਨੇ ਕਿਹਾ “ਅਗਲੇ ਦੋ ਦਿਨਾਂ ਲਈ ਮੇਰੀ ਰਣਨੀਤੀ ਇੱਕ ਹੀ ਹੈ, ਆਪਣੇ ਆਪ ਨਾਲ ਖੁਸ਼ ਰਹਿਣਾ, ਗੋਲਫ ਖੇਡਣ ਦਾ ਆਨੰਦ ਮਾਨਣਾ, ਬਹੁਤ ਜ਼ਿਆਦਾ ਉਮੀਦ ਨਾ ਕਰਨਾ।’‘
ਤਜਰਬੇਕਾਰ ਚੀਨੀ ਗੋਲਫਰ ਪੈਨ ਯਾਨਹੋਂਗ ਅਤੇ 19 ਸਾਲਾ ਝਾਂਗ ਯੂਨਕਸੁਆਨ ਨੇ 69 ਦੇ ਸਕੋਰ ਨਾਲ ਇੱਕ ਸਟ੍ਰੋਕ ਪਿੱਛੇ ਰਹਿ ਕੇ ਦਿਨ ਸਮਾਪਤ ਕੀਤਾ। ਲੀ ਮੇਂਘਨ ਨੇ 70 ਦਾ ਸਕੋਰ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਲੀ ਡੋਂਗਮੇਈ, ਜ਼ੂ ਯਿੰਗ ਅਤੇ ਲਿਨ ਕਿਆਨਹੂਈ ਸਮੇਤ ਖਿਡਾਰੀਆਂ ਦੇ ਇੱਕ ਸਮੂਹ ਨੇ 71 ਦਾ ਸਕੋਰ ਬਣਾ ਕੇ ਛੇਵੇਂ ਸਥਾਨ 'ਤੇ ਦਿਨ ਦੀ ਸਮਾਪਤੀ ਕੀਤੀ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ