ਪੰਜਾਬ ਵਿੱਚ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ, ਕਿਸਾਨਾਂ ਨੇ ਨੌਂ ਘੰਟੇ ਜਾਮ ਰੱਖੇ ਬੱਸ ਅਤੇ ਰੇਲਵੇ ਮਾਰਗ 
ਚੰਡੀਗੜ੍ਹ, 30 ਦਸੰਬਰ (ਹਿੰ.ਸ.)। ਪੰਜਾਬ ਦੇ ਸ਼ੰਭੂ ਅਤੇ ਖਨੌਰੀ ਵਿੱਚ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ ਵਿੱਚ ਸੋਮਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕਿਸਾਨਾਂ ਨੇ ਪੰਜਾਬ ਦੇ ਟੋਲ ਪਲਾਜ਼ਿਆਂ, ਰੇਲਵੇ ਟ੍ਰੈਕਾਂ ਅਤੇ ਮੁੱਖ ਸੜਕਾਂ 'ਤੇ ਕਰੀਬ ਨੌਂ ਘੰਟੇ ਤੱਕ ਸਰਕਾਰ ਖਿਲਾਫ
ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਧਰਨਾ ਦਿੰਦੇ ਕਿਸਾਨ


ਔਰਤਾਂ ਅਤੇ ਬੱਚਿਆਂ ਸਮੇਤ ਸੜਕ ‘ਤੇ ਧਰਨਾ ਦਿੰਦੇ ਕਿਸਾਨ


ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਰੋਕੀ ਬੈਠੇ ਕਿਸਾਨ


ਚੰਡੀਗੜ੍ਹ, 30 ਦਸੰਬਰ (ਹਿੰ.ਸ.)। ਪੰਜਾਬ ਦੇ ਸ਼ੰਭੂ ਅਤੇ ਖਨੌਰੀ ਵਿੱਚ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ ਵਿੱਚ ਸੋਮਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕਿਸਾਨਾਂ ਨੇ ਪੰਜਾਬ ਦੇ ਟੋਲ ਪਲਾਜ਼ਿਆਂ, ਰੇਲਵੇ ਟ੍ਰੈਕਾਂ ਅਤੇ ਮੁੱਖ ਸੜਕਾਂ 'ਤੇ ਕਰੀਬ ਨੌਂ ਘੰਟੇ ਤੱਕ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਬੰਦ ਦੌਰਾਨ ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਕਿਸਾਨਾਂ ਅਤੇ ਵਪਾਰੀਆਂ ਦਰਮਿਆਨ ਮਾਮੂਲੀ ਤਕਰਾਰ ਹੋਣ ਦੀਆਂ ਵੀ ਖ਼ਬਰਾਂ ਹਨ।

ਕਿਸਾਨਾਂ ਦੇ ਅੰਦੋਲਨ ਦੇ ਸਮਰਥਨ 'ਚ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ 'ਚ ਕਰੀਬ 200 ਥਾਵਾਂ 'ਤੇ ਕਿਸਾਨ ਹਾਈਵੇਅ ਅਤੇ ਰੇਲਵੇ ਟਰੈਕ 'ਤੇ ਬੈਠੇ ਰਹੇ। ਇਸ ਦੌਰਾਨ ਅੰਮ੍ਰਿਤਸਰ-ਜਲੰਧਰ-ਪਾਣੀਪਤ-ਦਿੱਲੀ ਅਤੇ ਅੰਮ੍ਰਿਤਸਰ-ਜੰਮੂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਸੂਬੇ ਵਿੱਚ ਕਈ ਥਾਵਾਂ ’ਤੇ ਕਿਸਾਨ ਰੇਲ ਪਟੜੀਆਂ ’ਤੇ ਬੈਠੇ ਰਹੇ। ਕਿਸਾਨਾਂ ਨੇ ਦਿਨ ਭਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਕਿਸਾਨਾਂ ਦੇ ਬੰਦ ਕਾਰਨ ਰੇਲਵੇ ਨੇ ਵੰਦੇ ਭਾਰਤ ਸਮੇਤ 165 ਟਰੇਨਾਂ ਰੱਦ ਕਰ ਦਿੱਤੀਆਂ। ਪੁਣੇ ਤੋਂ ਜੰਮੂ ਤਵੀ ਜਾ ਰਹੀ ਜੇਹਲਮ ਐਕਸਪ੍ਰੈਸ ਨੂੰ ਜਲੰਧਰ ਕੈਂਟ ਸਟੇਸ਼ਨ 'ਤੇ ਰੋਕਿਆ ਗਿਆ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨਾਂ 'ਤੇ ਉੱਤਰ ਪ੍ਰਦੇਸ਼, ਪੂਨੇ, ਬਿਹਾਰ ਅਤੇ ਕੋਲਕਾਤਾ ਸਮੇਤ ਹੋਰ ਰਾਜਾਂ ਦੇ ਯਾਤਰੀ ਪ੍ਰੇਸ਼ਾਨ ਰਹੇ। ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਨੇ ਵੀ ਅੱਜ ਬੰਦ ਦੇ ਸਮਰਥਨ ਵਿੱਚ ਬੱਸਾਂ ਨਹੀਂ ਚਲਾਈਆਂ, ਜਿਸ ਕਾਰਨ ਪੰਜਾਬ ਤੋਂ ਹਰਿਆਣਾ ਅਤੇ ਹੋਰ ਗੁਆਂਢੀ ਰਾਜਾਂ ਨੂੰ ਜਾਣ ਵਾਲੀਆਂ 600 ਦੇ ਕਰੀਬ ਬੱਸਾਂ ਨਹੀਂ ਚੱਲੀਆਂ।ਸੂਬੇ ਭਰ ਵਿੱਚ ਤਿੰਨ ਸੌ ਦੇ ਕਰੀਬ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਅੱਜ ਦੇ ਬੰਦ ਦੌਰਾਨ ਕਿਸਾਨ ਜਥੇਬੰਦੀਆਂ ਸਵੇਰ ਤੋਂ ਹੀ ਸੜਕਾਂ ’ਤੇ ਸਰਗਰਮ ਦਿਖਾਈ ਦਿੱਤੀਆਂ। ਕਈ ਥਾਵਾਂ 'ਤੇ ਕਿਸਾਨਾਂ ਨੇ ਦੁਕਾਨਾਂ ਬੰਦ ਕਰਵਾਈਆਂ, ਤਾਂ ਕਿਤੇ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਵੀ ਕੀਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੰਦ ਨੂੰ ਸਫ਼ਲ ਕਰਾਰ ਦਿੰਦਿਆਂ ਕਿਹਾ ਕਿ ਸਾਨੂੰ ਕਿਸੇ ਨੂੰ ਆਪਣੀਆਂ ਦੁਕਾਨਾਂ ਬੰਦ ਕਰਵਾਉਣ ਲਈ ਮਜਬੂਰ ਨਹੀਂ ਕਰਨਾ ਪਿਆ। ਵਪਾਰ ਮੰਡਲ, ਆੜ੍ਹਤੀ ਐਸੋਸੀਏਸ਼ਨਾਂ, ਜੱਥੇਬੰਦੀਆਂ ਅਤੇ ਯੂਨੀਅਨਾਂ ਦਾ ਸਮਰਥਨ ਪ੍ਰਾਪਤ ਹੋਇਆ। ਪੰਧੇਰ ਨੇ ਕਿਹਾ ਕਿ ਅੱਜ ਪੈਟਰੋਲ ਪੰਪ, ਗੈਸ ਏਜੰਸੀਆਂ ਆਦਿ ਵੀ ਬੰਦ ਰਹੀਆਂ ਹਨ। ਕਿਸਾਨ ਮੰਡੀਆਂ ਵਿੱਚ ਸਬਜ਼ੀਆਂ ਨਹੀਂ ਲੈ ਕੇ ਆਏ ਅਤੇ ਕਈ ਜ਼ਿਲ੍ਹਿਆਂ ਵਿੱਚ ਦੁੱਧ ਵਿਕਰੇਤਾਵਾਂ ਨੇ ਵੀ ਦੁੱਧ ਦੀ ਸਪਲਾਈ ਨਹੀਂ ਕੀਤੀ। ਪੰਧੇਰ ਨੇ ਕਿਹਾ ਕਿ ਅੱਜ ਦੇ ਅੰਦੋਲਨ ਵਿੱਚ ਕਈ ਮੁਲਾਜ਼ਮ ਜਥੇਬੰਦੀਆਂ ਅਤੇ ਮਹਿਲਾ ਜਥੇਬੰਦੀਆਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਕਾਰਨ ਸੂਬੇ ਵਿੱਚ ਕਿਤੇ ਵੀ ਐਮਰਜੈਂਸੀ ਸੇਵਾਵਾਂ ਵਿੱਚ ਵਿਘਨ ਨਹੀਂ ਪਿਆ ਹੈ। ਐਮਰਜੈਂਸੀ ਸੇਵਾਵਾਂ ਨੂੰ ਸੁਚਾਰੂ ਰੱਖਿਆ ਗਿਆ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande