ਇੰਫਾਲ ਈਸਟ 'ਚ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਇੰਫਾਲ, 27 ਮਾਰਚ (ਹਿ.ਸ.)। ਮਣੀਪੁਰ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧ ਵ
33


ਇੰਫਾਲ, 27 ਮਾਰਚ (ਹਿ.ਸ.)। ਮਣੀਪੁਰ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧ ਵਿਚ ਸਾਂਝੇ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਨੇ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇੱਕ ਇੰਪ੍ਰੋਵਾਈਜ਼ਡ ਮੋਰਟਾਰ (6 ਫੁੱਟ), ਦੋ ਬਾਈਪੌਡ/ਮਾਊਂਟ, ਇੱਕ ਬੇਸ ਪਲੇਟ, 32 ਦੇਸੀ ਲਾਂਚਰ ਲਾਈਵ ਗੋਲ ਬੰਬ, ਪੰਜ ਦੇਸੀ ਲਾਂਚਰ ਗੋਲਾ ਬਾਰੂਦ ਦੇ ਰਾਉਂਡ ਕੈਪ, 1.5 ਕਿਲੋਗ੍ਰਾਮ ਦਾ ਇੱਕ ਵਿਸਫੋਟਕ, 1.5 ਮੀਟਰ ਕੋਰਡਟੈਕਸ ਤਾਰ, ਦੋ ਲਾਈਟਰ, ਸ਼ੱਕੀ ਹੈਰੋਇਨ (ਨਸ਼ੇ) 20 ਗ੍ਰਾਮ, 36 ਹੈਂਡ ਗ੍ਰੇਨੇਡ, ਇਕ ਪੋਂਪੀ ਮੋਰਟਾਰ ਬਰਾਮਦ ਕੀਤਾ ਗਿਆ।

ਇਹ ਬਰਾਮਦਗੀ ਇੰਫਾਲ ਪੂਰਬੀ ਜ਼ਿਲੇ ਦੇ ਥੌਬਲ ਬੰਨ੍ਹ ਥਾਣੇ ਦੇ ਅਧੀਨ ਮਫੋ ਬਾਜ਼ਾਰ ਅਤੇ ਮਫੋ ਕੁਕੀ ਪਿੰਡ ਤੋਂ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande