ਬੈਂਕਾਂ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਵੇਗਾ ਕੰਮ, ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
ਨਵੀਂ ਦਿੱਲੀ, 28 ਮਾਰਚ (ਹਿ.ਸ.)। ਗੁੱਡ ਫਰਾਈਡੇ ਦੇ ਮੌਕੇ 'ਤੇ 29 ਮਾਰਚ ਨੂੰ ਕਈ ਸੂਬਿਆਂ 'ਚ ਬੈਂਕਾਂ 'ਚ ਛੁੱਟੀ ਰਹੇਗੀ।
28


ਨਵੀਂ ਦਿੱਲੀ, 28 ਮਾਰਚ (ਹਿ.ਸ.)। ਗੁੱਡ ਫਰਾਈਡੇ ਦੇ ਮੌਕੇ 'ਤੇ 29 ਮਾਰਚ ਨੂੰ ਕਈ ਸੂਬਿਆਂ 'ਚ ਬੈਂਕਾਂ 'ਚ ਛੁੱਟੀ ਰਹੇਗੀ। ਹਾਲਾਂਕਿ ਬੈਂਕ 30-31 ਮਾਰਚ ਨੂੰ ਖੁੱਲ੍ਹੇ ਰਹਿਣਗੇ। ਅਜਿਹੇ 'ਚ ਜੇਕਰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਤੁਸੀਂ ਸ਼ਨੀਵਾਰ ਅਤੇ ਐਤਵਾਰ ਨੂੰ ਉਸ ਨੂੰ ਪੂਰਾ ਕਰ ਸਕਦੇ ਹੋ।

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 30 ਮਾਰਚ ਅਤੇ 31 ਮਾਰਚ ਨੂੰ ਸਰਕਾਰੀ ਲੈਣ-ਦੇਣ ਨਾਲ ਸਬੰਧਤ ਕਾਊਂਟਰ ਆਮ ਕੰਮਕਾਜੀ ਘੰਟਿਆਂ ਤੱਕ ਖੁੱਲ੍ਹੇ ਰੱਖਣ। ਆਰਬੀਆਈ ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਟੈਕਸ ਜਮ੍ਹਾਂ ਕਰਵਾਉਣ ਲਈ ਆਪਣੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖਣ। ਹਾਲਾਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਬੈਂਕ ਨਹੀਂ ਖੁੱਲ੍ਹਣਗੇ, ਸਿਰਫ ਉਹੀ ਬੈਂਕ ਖੁੱਲ੍ਹਣਗੇ ਜਿੱਥੇ ਟੈਕਸ ਵਸੂਲੀ ਦਾ ਕੰਮ ਹੋਵੇਗਾ।

ਵਾਇਸ ਆਫ ਬੈਂਕਿੰਗ ਦੇ ਸੰਸਥਾਪਕ ਅਸ਼ਵਨੀ ਰਾਣਾ ਨੇ ਦੱਸਿਆ ਕਿ ਆਮ ਤੌਰ 'ਤੇ ਵਿੱਤੀ ਸਾਲ ਦੇ ਖਤਮ ਹੋਣ ਵਾਲੇ ਮਹੀਨੇ ਦੀ ਆਖਰੀ ਮਿਤੀ 31 ਮਾਰਚ ਨੂੰ ਬੈਂਕਾਂ ਦੀਆਂ ਸ਼ਾਖਾਵਾਂ ਟੈਕਸ ਜਮ੍ਹਾ ਕਰਵਾਉਣ ਲਈ ਖੁੱਲ੍ਹੀਆਂ ਰਹਿੰਦੀਆਂ ਹਨ ਪਰ ਇਸ ਵਾਰ ਐਤਵਾਰ ਹੋਣ ਕਾਰਨ ਰਿਜ਼ਰਵ ਬੈਂਕ ਨੇ ਇਹ ਹੁਕਮ ਜਾਰੀ ਕੀਤਾ ਹੈ।

ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ ਮਾਰਚ ਵਿੱਚ 14 ਦਿਨਾਂ ਦੀਆਂ ਬੈਂਕ ਛੁੱਟੀਆਂ ਹਨ, ਜਿਸ ਵਿੱਚ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਅਤੇ ਸ਼ਨੀਵਾਰ ਦੀਆਂ ਦੋ ਛੁੱਟੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਗੁੱਡ ਫਰਾਈਡੇ, 29 ਮਾਰਚ ਨੂੰ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਰਿਜ਼ਰਵ ਬੈਂਕ ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਗੁੱਡ ਫਰਾਈਡੇ ਨੂੰ ਤ੍ਰਿਪੁਰਾ, ਅਸਾਮ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਸ਼੍ਰੀਨਗਰ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande