ਗੁਰਦਾਸਪੁਰ: ਡਰਾਈ ਡੇ ਘਰ-ਘਰ ਜਾ ਕੇ ਕੀਤੀ ਚੈਕਿੰਗ
ਗੁਰਦਾਸਪੁਰ, 19 ਅਪ੍ਰੈਲ (ਹਿ. ਸ.)। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪ
ਗੁਰਦਾਸਪੁਰ


ਗੁਰਦਾਸਪੁਰ, 19 ਅਪ੍ਰੈਲ (ਹਿ. ਸ.)। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਜਿਲੇ ਵਿਚ ਵਖ ਵਖ ਥਾਈਂ ਫਰਾਈਡੇ-ਡਰਾਈ ਡੇ ਗਤੀਵਿਧੀ ਕੀਤੀ ਗਈ। ਬਲਾਕ ਦੋਰਾਂਗਲਾ ਦੇ ਵਖ ਵਖ ਪਿੰਡਾਂ ਵਿਚ ਮਛਰਾਂ ਦਾ ਲਾਰਵਾ ਚੈਕ ਕੀਤਾ ਗਿਆ।

ਇਸ ਸਬੰਧੀ ਐਸ. ਐਮ. ਓ. ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਗਤੀਵਿਧੀ ਕਰਵਾਈ ਗਈ। ਫੀਲਡ ਸਟਾਫ ਵਲ਼ਂ ਮਲੇਰੀਆ ਜਾਂਚ ਲਈ ਘਰਾਂ ਅਤੇ ਹੋਰ ਜਗਾ ਤੇ ਮਛਰ ਦੇ ਲਾਰਵੇ ਦੀ ਜਾਂਚ ਕੀਤੀ।ਮਛਰ ਨਾ ਹੋਣ ਇਸ ਲਈ ਲੋਕਾਂ ਨੂੰ ਉਪਾਅ ਦੱਸੇ। ਉਨਾਂ ਕਿਹਾ ਕਿ ਮਛਰਾਂ ਨਾਲ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਗਤੀਵਿਧੀ ਕੀਤੀ ਜਾਂਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਫਾਲਤੂ ਵਿਚ ਪਾਣੀ ਨਾ ਜਮਾ ਹੋਣ ਦੇਣ। ਜੇ ਕਿਤੇ ਮਛਰ ਦਾ ਲਾਰਵਾ ਹੇਵੇ, ਉਸ ਨੂੰ ਨਸ਼ਟ ਕੀਤਾ ਜਾਵੇ। ਮਛਰ ਜਨਿਤ ਰੋਗਾਂ ਤੋ ਬਚਾਅ ਕੀਤਾ ਜਾਵੇ। ਬੁਖਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋ ਜਾਂਚ ਕਰਵਾਈ ਜਾਵੇ। ਡਾਕਟਰ ਦੀ ਸਲਾਹ ਨਾਲ ਹੀ ਦਵਾਈ ਖਾਦੀ ਜਾਵੇ। ਜਿਲੇ ਵਿਚ ਵਖ ਵਖ ਥਾਈਂ ਡਰਾਈ ਡੇ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ ਹਨ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande