ਗਲੋਬਲ ਬਾਜ਼ਾਰ ਤੋਂ ਮਜ਼ਬੂਤੀ ਦੇ ਸੰਕੇਤ, ਏਸ਼ੀਆ 'ਚ ਵੀ ਤੇਜ਼ੀ ਦਾ ਰੁਝਾਨ
ਨਵੀਂ ਦਿੱਲੀ, 23 ਅਪ੍ਰੈਲ (ਹਿ.ਸ.)। ਗਲੋਬਲ ਬਾਜ਼ਾਰ ਤੋਂ ਮੰਗਲਵਾਰ ਨੂੰ ਸ਼ੁਭ ਸੰਕੇਤ ਮਿਲ ਰਹੇ ਹਨ। ਪਿਛਲੇ ਹਫਤੇ ਲਗਾਤਾਰ
11


ਨਵੀਂ ਦਿੱਲੀ, 23 ਅਪ੍ਰੈਲ (ਹਿ.ਸ.)। ਗਲੋਬਲ ਬਾਜ਼ਾਰ ਤੋਂ ਮੰਗਲਵਾਰ ਨੂੰ ਸ਼ੁਭ ਸੰਕੇਤ ਮਿਲ ਰਹੇ ਹਨ। ਪਿਛਲੇ ਹਫਤੇ ਲਗਾਤਾਰ ਦਬਾਅ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਅਮਰੀਕੀ ਬਾਜ਼ਾਰ 'ਚ ਰਿਕਵਰੀ ਦਿਖਾਈ ਦੇ ਰਹੀ ਹੈ। ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਦੇ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਅੱਜ ਮਾਮੂਲੀ ਵਾਧੇ ਨੂੰ ਬਰਕਰਾਰ ਰੱਖ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਕਰਕੇ ਬੰਦ ਹੋਏ। ਏਸ਼ੀਆਈ ਬਾਜ਼ਾਰ 'ਚ ਅੱਜ ਆਮ ਤੌਰ 'ਤੇ ਤੇਜ਼ੀ ਦਾ ਰੁਝਾਨ ਹੈ।

ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ 'ਚ ਤਕਨੀਕੀ ਸ਼ੇਅਰਾਂ 'ਚ ਤੇਜ਼ੀ ਦਾ ਰੁਖ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਨੂੰ ਕਾਫੀ ਸਮਰਥਨ ਮਿਲਿਆ। ਡਾਓ ਜੌਂਸ ਨੇ 250 ਅੰਕਾਂ ਦੀ ਛਾਲ ਮਾਰੀ। ਇਸੇ ਤਰ੍ਹਾਂ ਐਸਐਂਡਪੀ 500 ਸੂਚਕਾਂਕ ਨੇ ਪਿਛਲੇ ਸੈਸ਼ਨ ਦਾ ਕਾਰੋਬਾਰ 0.79 ਫ਼ੀਸਦੀ ਦੀ ਮਜ਼ਬੂਤੀ ਨਾਲ 5,006.71 ਅੰਕ ’ਤੇ ਅਤੇ ਨੈਸਡੈਕ 152.89 ਅੰਕ ਜਾਂ 1 ਫੀਸਦੀ ਮਜ਼ਬੂਤੀ ਨਾਲ 15,434.90 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।

ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ 'ਚ ਵੀ ਆਖਰੀ ਸੈਸ਼ਨ ਦੌਰਾਨ ਉਤਸ਼ਾਹ ਦਾ ਮਾਹੌਲ ਰਿਹਾ। ਐਫਟੀਐਸਈ ਇੰਡੈਕਸ 128.02 ਅੰਕ ਜਾਂ 1.60 ਫੀਸਦੀ ਮਜ਼ਬੂਤੀ ਨਾਲ 8,023.87 ਅੰਕ 'ਤੇ, ਸੀਏਸੀ ਸੂਚਕਾਂਕ 0.22 ਫੀਸਦੀ ਮਜ਼ਬੂਤੀ ਨਾਲ 8,040.36 ਅੰਕ ਦੇ ਪੱਧਰ 'ਤੇ ਅਤੇ ਡੀਏਐਕਸ ਇੰਡੈਕਸ 123.44 ਅੰਕ ਜਾਂ 0.69 ਫੀਸਦੀ ਮਜ਼ਬੂਤੀ ਨਾਲ 17,860.80 ਦੇ ਪੱਧਰ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰਾਂ ਵਿੱਚ ਵੀ ਅੱਜ ਆਮ ਤੌਰ 'ਤੇ ਮਜ਼ਬੂਤੀ ਨਜ਼ਰ ਆ ਰਹੀ ਹੈ। ਹਾਲਾਂਕਿ ਗਿਫਟ ਨਿਫਟੀ 0.10 ਫੀਸਦੀ ਦੀ ਕਮਜ਼ੋਰੀ ਦੇ ਨਾਲ 22,361 ਦੇ ਪੱਧਰ 'ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.41 ਫੀਸਦੀ ਡਿੱਗ ਕੇ 3,032.3 ਅੰਕ ਦੇ ਪੱਧਰ 'ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।

ਦੂਜੇ ਪਾਸੇ ਨਿਕੇਈ ਇੰਡੈਕਸ 187.48 ਅੰਕ ਜਾਂ 0.50 ਫੀਸਦੀ ਮਜ਼ਬੂਤੀ ਨਾਲ 37,626.09 ਦੇ ਪੱਧਰ 'ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 1.22 ਫੀਸਦੀ ਮਜ਼ਬੂਤੀ ਨਾਲ 3,264.63 ਅੰਕ 'ਤੇ, ਹੈਂਗ ਸੇਂਗ ਇੰਡੈਕਸ ਅੱਜ ਵੱਡੀ ਛਾਲ ਮਾਰ ਕੇ 271.02 ਅੰਕ ਜਾਂ 1.64 ਫੀਸਦੀ ਮਜ਼ਬੂਤੀ ਨਾਲ 16,782.71 ਅੰਕਾਂ ਦੇ ਪੱਧਰ 'ਤੇ, ਤਾਈਵਾਨ ਵੇਟਿਡ ਇੰਡੈਕਸ 197.19 ਅੰਕ ਜਾਂ 1.02 ਫੀਸਦੀ ਮਜ਼ਬੂਤੀ ਨਾਲ 19,608.41 ਅੰਕਾਂ ਦੇ ਪੱਧਰ 'ਤੇ, ਕੋਸਪੀ ਇੰਡੈਕਸ 0.14 ਫੀਸਦੀ ਮਜ਼ਬੂਤੀ ਨਾਲ 2,633.23 ਅੰਕਾਂ ਦੇ ਪੱਧਰ 'ਤੇ, ਸੈੱਟ ਕੰਪੋਜ਼ਿਟ ਇੰਡੈਕਸ 0.64 ਫੀਸਦੀ ਮਜ਼ਬੂਤੀ ਨਾਲ 1,358.22 ਅੰਕਾਂ ਦੇ ਪੱਧਰ 'ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.62 ਫੀਸਦੀ ਮਜ਼ਬੂਤੀ ਨਾਲ 7,117.34 ਅੰਕ 'ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande