ਬੰਗਾਲ 'ਚ ਬੋਲੇ ਪੀਐਮ ਮੋਦੀ- ਕੇਂਦਰ ਤੋਂ ਭੇਜਿਆ ਗਿਆ ਪੈਸਾ ਖਾ ਜਾਂਦੇ ਹਨ ਮਮਤਾ ਸਰਕਾਰ ਦੇ ਮੰਤਰੀ
ਕੋਲਕਾਤਾ, 26 ਅਪ੍ਰੈਲ (ਹਿ.ਸ.)। ਦੇਸ਼ ਭਰ ਦੇ 13 ਰਾਜਾਂ ਦੀਆਂ 88 ਸੀਟਾਂ 'ਤੇ ਸ਼ੁੱਕਰਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ
23


ਕੋਲਕਾਤਾ, 26 ਅਪ੍ਰੈਲ (ਹਿ.ਸ.)। ਦੇਸ਼ ਭਰ ਦੇ 13 ਰਾਜਾਂ ਦੀਆਂ 88 ਸੀਟਾਂ 'ਤੇ ਸ਼ੁੱਕਰਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਦੇ ਦੌਰਾਨ, ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿੱਚ ਚੋਣ ਜਨਸਭਾ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਨੇ ਮਮਤਾ ਬੈਨਰਜੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਅਤੇ ਕਿਹਾ ਕਿ ਕੇਂਦਰ ਤੋਂ ਬੰਗਾਲ ਦੀ ਜਨਤਾ ਨੂੰ ਜੋ ਵੀ ਪੈਸਾ ਭੇਜਿਆ ਜਾਂਦਾ ਹੈ, ਉਸਨੂੰ ਮਮਤਾ ਬੈਨਰਜੀ ਦੇ ਮੰਤਰੀ ਅਤੇ ਨੇਤਾ ਖਾ ਜਾਂਦੇ ਹਨ।

ਮਾਲਦਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਏ ਹੋ ਕਿ ਮੈਦਾਨ ਛੋਟਾ ਪੈ ਗਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਲੋਕ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ। ਇਸ ਲਈ ਮੈਂ ਮੁਆਫੀ ਮੰਗਦਾ ਹਾਂ। ਬੰਗਾਲ ਲਈ ਫਿਕਰਮੰਦ ਹੋਣ ਦੀ ਗੱਲ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਮੈਂ ਪਿਛਲੇ ਜਨਮ ਵਿੱਚ ਬੰਗਾਲ ਵਿੱਚ ਪੈਦਾ ਹੋਇਆ ਸੀ ਜਾਂ ਮੇਰਾ ਅਗਲਾ ਜਨਮ ਇੱਥੋਂ ਹੋਣ ਵਾਲਾ ਹੈ।

ਤ੍ਰਿਣਮੂਲ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇੱਥੇ ਕੀ ਕੁਝ ਨਹੀਂ ਹੋ ਰਿਹਾ ਹੈ। ਇੱਥੇ ਅਧਿਆਪਕ ਘੋਟਾਲਾ, ਰਾਸ਼ਨ ਘੁਟਾਲਾ, ਸਭ ਕੁਝ ਇੱਥੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਯੂਸ਼ਮਾਨ ਸਕੀਮ ਨੂੰ ਰੋਕ ਕੇ ਰੱਖਿਆ ਹੈ ਜਿਸ ਵਿੱਚ ਗਰੀਬਾਂ ਦਾ 5 ਲੱਖ ਰੁਪਏ ਦਾ ਮੁਫ਼ਤ ਇਲਾਜ ਹੁੰਦਾ ਹੈ। ਇਸ ਤੋਂ ਇਲਾਵਾ ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਬੰਗਾਲ ਦੇ ਕਿਸਾਨਾਂ ਨੂੰ ਅੱਠ ਹਜ਼ਾਰ ਕਰੋੜ ਰੁਪਏ ਭੇਜੇ ਹਨ। ਇਸ ਨੂੰ ਵੀ ਬੰਗਾਲ ਦੀ ਟੀਐਮਸੀ ਸਰਕਾਰ ਨੇ ਰੋਕ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਣਮੂਲ ਨੂੰ ਤੁਹਾਡੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਵੰਦੇ ਭਾਰਤ ਟਰੇਨਾਂ ਬੰਗਾਲ 'ਚ ਠੱਪ ਹੋ ਜਾਣ। ਅਸੀਂ ਕਹਿੰਦੇ ਹਾਂ ਕਿ ਮਾਲਦਾ ਦੇ ਕਿਸਾਨਾਂ ਦੇ ਅੰਬ ਅਤੇ ਮਖਾਣਾ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਨ੍ਹਾਂ ਦੀ ਆਮਦਨ ਵਧੇ ਅਤੇ ਜ਼ਿਆਦਾ ਪੈਸਾ ਮਿਲੇ। ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਲਈ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਾਂਗੇ ਪਰ ਤ੍ਰਿਣਮੂਲ ਦੇ ਲੋਕ ਕਹਿੰਦੇ ਹਨ ਕਿ ਸਾਨੂੰ ਕਟਮਨੀ ਮਿਲਣੀ ਚਾਹੀਦੀ ਹੈ। ਪੀਐਮ ਮੋਦੀ ਨੇ ਕਿਹਾ ਕਿ ਮਾਂ, ਮਾਟੀ ਅਤੇ ਮਾਨੁਸ਼ ਦੇ ਨਾਮ 'ਤੇ ਆਈ ਤ੍ਰਿਣਮੂਲ ਨੇ ਸਭ ਤੋਂ ਜ਼ਿਆਦਾ ਔਰਤਾਂ ਦਾ ਨੁਕਸਾਨ ਕੀਤਾ ਹੈ।

ਮੋਦੀ ਨੇ ਕਿਹਾ ਕਿ ਅਸੀਂ ਮੁਸਲਿਮ ਔਰਤਾਂ ਨੂੰ ਨਿਆਂ ਦਿਵਾਉਣ ਲਈ ਤਿੰਨ ਤਲਾਕ ਨੂੰ ਖਤਮ ਕੀਤਾ, ਪਰ ਤ੍ਰਿਣਮੂਲ ਸਰਕਾਰ ਇਸਦੇ ਖਿਲਾਫ ਸੀ। ਇਸ ਤੋਂ ਇਲਾਵਾ ਸੰਦੇਸ਼ਖਾਹਲੀ 'ਚ ਔਰਤਾਂ 'ਤੇ ਤਸ਼ੱਦਦ ਕਰਨ ਵਾਲੇ ਵਿਅਕਤੀ ਨੂੰ ਬਚਾਉਂਦੀ ਰਹੀ। ਨਾਗਰਿਕਤਾ ਸੋਧ ਕਾਨੂੰਨ 'ਤੇ ਉਨ੍ਹਾਂ ਕਿਹਾ ਕਿ ਹਿੰਦੂ, ਬੋਧੀ, ਸਿੱਖ ਅਤੇ ਈਸਾਈ ਲੋਕਾਂ 'ਤੇ ਜੇਕਰ ਕਿਸੇ ਦੇਸ਼ ’ਚ ਜ਼ੁਲਮ ਹੁੰਦੇ ਹਨ ਤਾਂ ਉਹ ਕਿੱਥੇ ਜਾਣਗੇ। ਅਸੀਂ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇ ਰਹੇ ਹਾਂ। ਦੇਸ਼ ਦੀ ਦੌਲਤ ਨੂੰ ਮੁਸਲਮਾਨਾਂ ਵਿਚ ਵੰਡਣ ਦੀ ਕਾਂਗਰਸ ਦੀ ਯੋਜਨਾ 'ਤੇ ਇਕ ਵਾਰ ਫਿਰ ਉਨ੍ਹਾਂ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਸਾਡੇ ਕੋਲ ਐਕਸਰੇ ਹੈ, ਜਿਸ ਰਾਹੀਂ ਅਸੀਂ ਪਤਾ ਲਗਾਵਾਂਗੇ ਕਿ ਕਿਸ ਕੋਲ ਕੀ ਹੈ ਅਤੇ ਉਹ ਲੈ ਲਵਾਂਗੇੇ।

ਪੀਐਮ ਮੋਦੀ ਨੇ ਟੀਐਮਸੀ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਟੀਐਮਸੀ ਅਤੇ ਕਾਂਗਰਸ ਨੂੰ ਇਕੱਠੇ ਰੱਖਣ ਲਈ ਤੁਸ਼ਟੀਕਰਨ ਸਭ ਤੋਂ ਵੱਡਾ ਚੁੰਬਕ ਹੈ। ਤੁਸ਼ਟੀਕਰਨ ਲਈ ਇਹ ਦੋਵੇਂ ਪਾਰਟੀਆਂ ਕੁਝ ਵੀ ਕਰ ਸਕਦੀਆਂ ਹਨ। ਤੁਸ਼ਟੀਕਰਨ ਦੀ ਖ਼ਾਤਰ ਇਹ ਲੋਕ ਰਾਸ਼ਟਰ ਹਿੱਤ ਵਿੱਚ ਲਏ ਹਰ ਫ਼ੈਸਲੇ ਨੂੰ ਉਲਟਾਉਣਾ ਚਾਹੁੰਦੇ ਹਨ। ਤ੍ਰਿਣਮੂਲ ਵਾਲੇ ਵੀ ਰਾਹੁਲ ਗਾਂਧੀ ਦੇ ਇਸ ਇਰਾਦੇ ਨਾਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਘੁਸਪੈਠੀਆਂ ਨੂੰ ਤੁਹਾਡੀ ਜ਼ਮੀਨ ਅਤੇ ਖੇਤ 'ਤੇ ਕਬਜ਼ਾ ਕਰਵਾਉਂਦੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande