ਹਰਿਆਣਾ ਚੋਣਾਂ ਲਈ ਭਾਜਪਾ ਦਾ ਸੰਕਲਪ ਪੱਤਰ ਜਾਰੀ, ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਅਤੇ ਅਗਨੀਵੀਰਾਂ ਨੂੰ ਨੌਕਰੀ ਦਾ ਵਾਅਦਾ
ਰੋਹਤਕ, 19 ਸਤੰਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕਰ ਦਿੱਤਾ ਹੈ। ਇਸ ਚੋਣ ਮਨੋਰਥ ਪੱਤਰ ਵਿੱਚ ਭਾਜਪਾ ਨੇ ਔਰਤਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਸੈਨਿਕਾਂ ਸਮੇਤ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਿਆ ਹੈ। ਉਦਯੋਗ, ਸੜਕਾਂ, ਰੇਲਵੇ, ਸਿੱਖਿਆ, ਸਿਹਤ,
ਭਾਜਪਾ ਮੀਡੀਆ ਸੈਂਟਰ ਵਿਖੇ ਸੰਕਲਪ ਪੱਤਰ ਜਾਰੀ ਕਰਦੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਹੋਰ।


ਰੋਹਤਕ, 19 ਸਤੰਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕਰ ਦਿੱਤਾ ਹੈ। ਇਸ ਚੋਣ ਮਨੋਰਥ ਪੱਤਰ ਵਿੱਚ ਭਾਜਪਾ ਨੇ ਔਰਤਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਸੈਨਿਕਾਂ ਸਮੇਤ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਿਆ ਹੈ। ਉਦਯੋਗ, ਸੜਕਾਂ, ਰੇਲਵੇ, ਸਿੱਖਿਆ, ਸਿਹਤ, ਕਿਸਾਨ, ਖੇਤੀਬਾੜੀ, ਵਿਦਿਆਰਥੀ, ਖੇਡਾਂ, ਓਬੀਸੀ ਸਭ ਨੂੰ ਭਾਜਪਾ ਦੇ ਇਸ ਸੰਕਲਪ ਪੱਤਰ ਵਿੱਚ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ।

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸੰਕਲਪ ਪੱਤਰ ਰੋਹਤਕ ਸਥਿਤ ਪਾਰਟੀ ਦੇ ਮੀਡੀਆ ਸੈਂਟਰ ਵਿੱਚ ਜਾਰੀ ਕੀਤਾ। ਇਸ ਸੰਕਲਪ ਪੱਤਰ ਵਿੱਚ ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਲਈ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 5 ਲੱਖ ਘਰ ਬਣਾਉਣ ਦਾ ਟੀਚਾ, ਸਾਰੇ ਓਬੀਸੀ ਵਰਗ ਦੇ ਉੱਦਮੀਆਂ ਦੀ, ਮੁਦਰਾ ਯੋਜਨਾ ਤੋਂ ਇਲਾਵਾ, 25 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਗਰੰਟੀ, ਚਿਰਾਯੂ-ਆਯੁਸ਼ਮਾਨ ਯੋਜਨਾ ਤਹਿਤ ਜਿੱਥੇ ਪਹਿਲੇ ਸਾਲ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਸੀ, ਉੱਥੇ ਹੁਣ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਅਤੇ ਪਰਿਵਾਰ ਦੇ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਨੂੰ ਅਲੱਗ ਤੋਂ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਵੀ ਭਾਜਪਾ ਨੇ ਹਰਿਆਣਾ ਲਈ ਕਈ ਸੰਕਲਪ ਰੱਖੇ ਹਨ।

ਇਸ ਮੌਕੇ ਕੌਮੀ ਪ੍ਰਧਾਨ ਨੱਡਾ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਵੀਰ ਭੂਮੀ, ਪੁੰਨ ਭੂਮੀ ਹਰਿਆਣਾ ਵਿੱਚ ਭਾਜਪਾ ਦਾ ਸੰਕਲਪ ਪੱਤਰ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਜਪਾ ਆਪਣੇ ਸੰਕਲਪ ਪੱਤਰ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਸ ਵਿੱਚ ਜੋ ਵੀ ਵਾਅਦੇ ਕੀਤੇ ਜਾਂਦੇ ਹਨ, ਉਹ ਯੋਜਨਾਬੱਧ ਤਰੀਕੇ ਨਾਲ ਪੂਰੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ 2014 ਅਤੇ 2019 ਦੇ ਚੋਣ ਮਨੋਰਥ ਪੱਤਰਾਂ ਦੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਵਿੱਚ ਫਰਕ ਸਾਫ਼ ਦੇਖਿਆ ਜਾ ਸਕਦਾ ਹੈ। ਅਸੀਂ ਹਰਿਆਣੇ ਦੀ ਨਿਰਵਿਘਨ ਸੇਵਾ ਕਰ ਰਹੇ ਹਾਂ।

ਇਸ ਮੌਕੇ ਕੇਂਦਰੀ ਮੰਤਰੀ ਨੱਡਾ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਸੰਕਲਪ ਪੱਤਰ ਕਮੇਟੀ ਦੇ ਚੇਅਰਮੈਨ ਓਮਪ੍ਰਕਾਸ਼ ਧਨਖੜ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਰਾਓ ਇੰਦਰਜੀਤ ਸਿੰਘ, ਕ੍ਰਿਸ਼ਨਪਾਲ ਗੁੱਜਰ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਕੁਲਦੀਪ ਬਿਸ਼ਨੋਈ, ਸੁਧਾ ਯਾਦਵ, ਰਾਮਚੰਦਰ ਜਾਂਗੜਾ, ਅਸ਼ੋਕ ਤੰਵਰ ਅਤੇ ਰਾਮ ਬਿਲਾਸ ਸ਼ਰਮਾ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਅਰਵਿੰਦ ਸੈਣੀ ਨੇ ਕੀਤਾ।

ਭਾਜਪਾ ਦੇ 20 ਪ੍ਰਮੁੱਖ ਸੰਕਲਪ

1. ਸਾਰੀਆਂ ਔਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਤਹਿਤ ਪ੍ਰਤੀ ਮਹੀਨਾ 2,100 ਰੁਪਏ।

2. ਆਈਐਮਟੀ ਖਰਖੌਦਾ ਦੀ ਤਰਜ਼ 'ਤੇ 10 ਉਦਯੋਗਿਕ ਸ਼ਹਿਰ ਬਣਾਏ ਜਾਣਗੇ, ਇਨ੍ਹਾਂ ’ਚ ਪ੍ਰਤੀ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ 50,000 ਸਥਾਨਕ ਨੌਜਵਾਨਾਂ ਨੂੰ ਨੌਕਰੀ।

3. ਚਿਰਾਯੂ-ਆਯੂਸ਼ਮਾਨ ਯੋਜਨਾ ਦੇ ਤਹਿਤ, ਹਰੇਕ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਅਤੇ ਪਰਿਵਾਰ ਦੇ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਲਈ 5 ਲੱਖ ਰੁਪਏ ਤੱਕ ਦੀ ਵੱਖਰੀ ਮੁਫਤ ਇਲਾਜ ਦੀ ਸਹੂਲਤ।

4. ਘੋਸ਼ਿਤ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 'ਤੇ 24 ਫਸਲਾਂ ਦੀ ਖਰੀਦ ਜਾਰੀ ਰਹੇਗੀ।

5. 2 ਲੱਖ ਨੌਜਵਾਨਾਂ ਨੂੰ 'ਬਿਨਾਂ ਪਰਚੀ ਬਿਨਾਂ ਖਰਚੀ' ਪੱਕੀ ਸਰਕਾਰੀ ਨੌਕਰੀ।

6. 5 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਤਸਾਹਨ ਯੋਜਨਾ ਤੋਂ ਮਹੀਨਾਵਾਰ ਵਜ਼ੀਫ਼ਾ।

7. ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ 5 ਲੱਖ ਘਰ।

8. ਸਰਕਾਰੀ ਹਸਪਤਾਲਾਂ ਵਿੱਚ ਡਾਇਲਸਿਸ ਅਤੇ ਸਾਰੇ ਹਸਪਤਾਲਾਂ ਵਿੱਚ ਨਿਦਾਨ ਮੁਫ਼ਤ।

9. ਹਰ ਜ਼ਿਲ੍ਹੇ ਵਿੱਚ ਓਲੰਪਿਕ ਖੇਡਾਂ ਦੀ ਨਰਸਰੀ।

10. ਗ੍ਰਹਿਣੀ ਯੋਜਨਾ ਤਹਿਤ ਹਰ ਘਰ ਨੂੰ 500 ਰੁਪਏ ਦਾ ਸਿਲੰਡਰ ਮਿਲੇਗਾ।

11. ਅਵਲ ਬਾਲਿਕਾ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ ਕਾਲਜ ਜਾਣ ਵਾਲੀ ਹਰ ਲੜਕੀ ਨੂੰ ਸਕੂਟੀ ਦਿੱਤੀ ਜਾਵੇਗੀ।

12. ਹਰ ਹਰਿਆਣਵੀ ਅਗਨੀਵੀਰ ਨੂੰ ਸਰਕਾਰੀ ਨੌਕਰੀ ਦੀ ਗਰੰਟੀ।

13. ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੇਐਮਪੀ ਦੇ ਔਰਬਿਟਲ ਰੇਲ ਕੋਰੀਡੋਰ ਦਾ ਨਿਰਮਾਣ ਅਤੇ ਨਵੀਂ ਵੰਦੇ ਭਾਰਤ ਰੇਲ ਗੱਡੀਆਂ ਦੀ ਸ਼ੁਰੂਆਤ।

14. ਕੇਂਦਰ ਸਰਕਾਰ ਦੇ ਸਹਿਯੋਗ ਨਾਲ ਵੱਖ-ਵੱਖ ਰੈਪਿਡ ਰੇਲ ਸੇਵਾਵਾਂ ਅਤੇ ਫਰੀਦਾਬਾਦ ਤੋਂ ਗੁਰੂਗ੍ਰਾਮ ਦੇ ਵਿਚਕਾਰ ਇੰਟਰਸਿਟੀ ਐਕਸਪ੍ਰੈਸ ਮੈਟਰੋ ਸੇਵਾ ਦੀ ਸ਼ੁਰੂਆਤ।

15. ਛੋਟੀਆਂ ਪਛੜੀਆਂ ਜਾਤੀਆਂ (36 ਭਾਈਚਾਰਿਆਂ) ਲਈ ਢੁਕਵੇਂ ਬਜਟ ਦੇ ਨਾਲ ਵੱਖਰਾ ਭਲਾਈ ਬੋਰਡ ਹੋਵੇਗਾ।

16. ਡੀਏ ਅਤੇ ਪੈਨਸ਼ਨਾਂ ਨੂੰ ਜੋੜਨ ਵਾਲੇ ਵਿਗਿਆਨਕ ਫਾਰਮੂਲੇ ਦੇ ਆਧਾਰ 'ਤੇ ਸਾਰੀਆਂ ਸਮਾਜਿਕ ਮਾਸਿਕ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇਗਾ।

17. ਕਿਸੇ ਵੀ ਸਰਕਾਰੀ ਕਾਲਜ ਤੋਂ ਮੈਡੀਸਨ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਓਬੀਸੀ ਅਤੇ ਐਸਸੀ ਜਾਤੀਆਂ ਦੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਪੂਰੀ ਸਕਾਲਰਸ਼ਿਪ ਦਿੱਤੀ ਜਾਵੇਗੀ।

18. ਸਾਰੇ ਓਬੀਸੀ ਸ਼੍ਰੇਣੀ ਦੇ ਉੱਦਮੀਆਂ ਲਈ ਮੁਦਰਾ ਯੋਜਨਾ ਤੋਂ ਇਲਾਵਾ, ਹਰਿਆਣਾ ਰਾਜ ਸਰਕਾਰ 25 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਗਰੰਟੀ ਦੇਵੇਗੀ।

19. ਹਰਿਆਣਾ ਨੂੰ ਗਲੋਬਲ ਸਿੱਖਿਆ ਦਾ ਕੇਂਦਰ ਬਣਾ ਕੇ ਆਧੁਨਿਕ ਹੁਨਰ ਦੀ ਸਿਖਲਾਈ ਪ੍ਰਦਾਨ ਕਰੇਗਾ।

20. ਦੱਖਣੀ ਹਰਿਆਣਾ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਅਰਾਵਲੀ ਜੰਗਲ ਸਫਾਰੀ ਪਾਰਕ ਬਣਾਇਆ ਜਾਵੇਗਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande