ਰਾਏਪੁਰ, 15 ਜਨਵਰੀ (ਹਿੰ.ਸ.)। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਛੱਤੀਸਗੜ੍ਹ ਆ ਰਹੇ ਹਨ। ਉਹ ਅੱਜ ਬਿਲਾਸਪੁਰ ਵਿੱਚ ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ ਦੀ 11ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕਰਨਗੇ। ਸਮਾਰੋਹ ਵਿੱਚ ਰਾਜਪਾਲ ਰਾਮੇਨ ਡੇਕਾ ਅਤੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈ ਵੀ ਮੌਜੂਦ ਰਹਿਣਗੇ। ਧਨਖੜ 279 ਵਿਦਿਆਰਥੀਆਂ-ਖੋਜਕਾਰਾਂ ਨੂੰ ਗੋਲਡ ਮੈਡਲ ਅਤੇ ਡਿਗਰੀਆਂ ਪ੍ਰਦਾਨ ਕਰਨਗੇ।
ਦੱਸਿਆ ਗਿਆ ਹੈ ਕਿ ਉਪ ਰਾਸ਼ਟਰਪਤੀ ਧਨਖੜ ਅਤੇ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਭਾਰਤੀ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਦੁਪਹਿਰ 12:15 ਵਜੇ ਦਿੱਲੀ ਤੋਂ ਰਵਾਨਾ ਹੋਣਗੇ ਅਤੇ ਦੁਪਹਿਰ 2 ਵਜੇ ਰਾਏਪੁਰ ਦੇ ਮਾਨਾ ਹਵਾਈ ਅੱਡੇ 'ਤੇ ਪਹੁੰਚਣਗੇ। ਇੱਥੋਂ ਹੈਲੀਕਾਪਟਰ ਰਾਹੀਂ ਬਿਲਾਸਪੁਰ ਜਾਵਗੇ। ਉਪ ਰਾਸ਼ਟਰਪਤੀ ਬਾਅਦ ਦੁਪਹਿਰ 3 ਤੋਂ 4 ਵਜੇ ਤੱਕ ਗੁਰੂ ਘਾਸੀਦਾਸ ਯੂਨੀਵਰਸਿਟੀ ਦੀ 11ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਬਿਲਾਸਪੁਰ ਤੋਂ ਹੈਲੀਕਾਪਟਰ ਰਾਹੀਂ ਸ਼ਾਮ 4:50 'ਤੇ ਰਾਏਪੁਰ ਦੇ ਮਾਨਾ ਹਵਾਈ ਅੱਡੇ 'ਤੇ ਪਹੁੰਚਣਗੇ ਅਤੇ ਸ਼ਾਮ 5 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ