ਸਿਡਨੀ ਟੈਸਟ: ਆਸਟ੍ਰੇਲੀਆ ਦੀ ਪਹਿਲੀ ਪਾਰੀ 181 ਦੌੜਾਂ 'ਤੇ ਸਮਾਪਤ, ਭਾਰਤ ਨੂੰ ਮਿਲੀ 4 ਦੌੜਾਂ ਦੀ ਬੜ੍ਹਤ 
ਸਿਡਨੀ, 04 ਜਨਵਰੀ (ਹਿੰ.ਸ.)। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਬਾਰਡਰ-ਗਾਵਸਕਰ ਟਰਾਫੀ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਨੂੰ 181 ਦੌੜਾਂ 'ਤੇ ਆਊਟ ਕਰ ਦਿੱਤਾ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 4 ਦੌੜਾਂ ਦੀ ਬੜ੍ਹਤ ਮਿਲੀ। ਭ
ਪ੍ਰਸਿੱਧ ਕ੍ਰਿਸ਼ਨਾ ਨੇ ਐਲੇਕਸ ਕੇਰੀ ਨੂੰ ਬੋਲਡ ਕੀਤਾ


ਸਿਡਨੀ, 04 ਜਨਵਰੀ (ਹਿੰ.ਸ.)। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਬਾਰਡਰ-ਗਾਵਸਕਰ ਟਰਾਫੀ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਨੂੰ 181 ਦੌੜਾਂ 'ਤੇ ਆਊਟ ਕਰ ਦਿੱਤਾ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 4 ਦੌੜਾਂ ਦੀ ਬੜ੍ਹਤ ਮਿਲੀ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 185 ਦੌੜਾਂ ਬਣਾਈਆਂ ਸਨ।

ਆਸਟ੍ਰੇਲੀਆ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਆਸਟ੍ਰੇਲੀਆਈ ਟੀਮ ਨੇ ਸਿਰਫ਼ 9 ਦੌੜਾਂ 'ਤੇ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਉਸਮਾਨ ਖਵਾਜਾ ਸਿਰਫ 2 ਦੌੜਾਂ ਬਣਾ ਕੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਬੁਮਰਾਹ ਨੇ 15 ਦੇ ਕੁੱਲ ਸਕੋਰ 'ਤੇ ਮਾਰਾਂਸ਼ ਲਾਬੂਸ਼ੇਗਨ (02) ਨੂੰ ਪੰਤ ਦੇ ਹੱਥੋਂ ਕੈਚ ਕਰਵਾ ਕੇ ਆਸਟ੍ਰੇਲੀਆ ਨੂੰ ਦੂਜਾ ਝਟਕਾ ਦਿੱਤਾ। 35 ਦੇ ਕੁੱਲ ਸਕੋਰ 'ਤੇ ਮੁਹੰਮਦ ਸਿਰਾਜ ਨੇ ਸੈਮ ਕੌਂਸਟਾਸ ਨੂੰ ਯਸ਼ਸਵੀ ਜੈਸਵਾਲ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਤੀਜੀ ਸਫਲਤਾ ਦਿਵਾਈ। ਟ੍ਰੈਵਿਸ ਹੈੱਡ ਕੁਝ ਖਾਸ ਨਹੀਂ ਕਰ ਸਕੇ ਅਤੇ 39 ਦੇ ਕੁੱਲ ਸਕੋਰ 'ਤੇ ਸਿਰਫ 4 ਦੌੜਾਂ ਬਣਾ ਕੇ ਸਿਰਾਜ ਦਾ ਦੂਜਾ ਸ਼ਿਕਾਰ ਬਣ ਗਏ।

ਇੱਥੋਂ ਸਟੀਵ ਸਮਿਥ ਅਤੇ ਬਿਊ ਵੈਬਸਟਰ ਨੇ ਪੰਜਵੇਂ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟ੍ਰੇਲੀਆਈ ਟੀਮ ਲਈ ਵਾਪਸੀ ਦੀ ਕੋਸ਼ਿਸ਼ ਕੀਤੀ, ਹਾਲਾਂਕਿ 96 ਦੇ ਕੁੱਲ ਸਕੋਰ 'ਤੇ ਪ੍ਰਸਿਧ ਕ੍ਰਿਸ਼ਨ ਨੇ ਸਮਿਥ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਰਾਹਤ ਦਿੱਤੀ। ਸਮਿਥ ਦੇ ਆਊਟ ਹੋਣ ਤੋਂ ਬਾਅਦ ਐਲੇਕਸ ਕੈਰੀ ਅਤੇ ਵੈਬਸਟਰ ਨੇ ਛੇਵੇਂ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਆਸਟ੍ਰੇਲੀਆਈ ਟੀਮ ਦਾ ਸਕੋਰ 137 ਦੌੜਾਂ ਤੱਕ ਪਹੁੰਚ ਗਿਆ। ਇਸ ਸਕੋਰ 'ਤੇ ਪ੍ਰਸਿਧ ਕ੍ਰਿਸ਼ਨਾ ਨੇ ਕੈਰੀ ਨੂੰ ਬੋਲਡ ਕਰਕੇ ਆਸਟ੍ਰੇਲੀਆ ਨੂੰ ਛੇਵਾਂ ਝਟਕਾ ਦਿੱਤਾ। ਕੈਰੀ ਨੇ 21 ਦੌੜਾਂ ਬਣਾਈਆਂ। 161 ਦੇ ਕੁੱਲ ਸਕੋਰ 'ਤੇ ਨਿਤੀਸ਼ ਰੈੱਡੀ ਨੇ ਕਪਤਾਨ ਪੈਟ ਕਮਿੰਸ (10) ਨੂੰ ਆਊਟ ਕਰਕੇ ਭਾਰਤ ਨੂੰ ਸੱਤਵੀਂ ਸਫਲਤਾ ਦਿਵਾਈ।

ਇੱਕ ਪਾਸੇ ਡਿੱਗਦੇ ਵਿਕਟਾਂ ਵਿਚਕਾਰ ਦੂਜੇ ਸਿਰੇ 'ਤੇ ਖੜ੍ਹੇ ਵੈਬਸਟਰ ਨੇ ਟੈਸਟ ਕ੍ਰਿਕਟ 'ਚ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। 164 ਦੇ ਕੁੱਲ ਸਕੋਰ 'ਤੇ ਨਿਤੀਸ਼ ਰੈੱਡੀ ਨੇ ਮਿਸ਼ੇਲ ਸਟਾਰਕ ਨੂੰ ਆਊਟ ਕਰਕੇ ਭਾਰਤ ਨੂੰ ਅੱਠਵੀਂ ਸਫਲਤਾ ਦਿਵਾਈ। ਸਟੌਰਕ ਦੇ ਆਊਟ ਹੋਣ ਤੋਂ ਬਾਅਦ 166 ਦੇ ਸਕੋਰ 'ਤੇ ਪ੍ਰਸਿਧ ਕ੍ਰਿਸ਼ਨਾ ਨੇ ਵੈਬਸਟਰ ਨੂੰ ਵੀ ਪੈਵੇਲੀਅਨ ਭੇਜਿਆ। ਵੈਬਸਟਰ ਨੇ 57 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸਿਰਾਜ ਨੇ 181 ਦੇ ਕੁੱਲ ਸਕੋਰ 'ਤੇ ਸਕਾਟ ਬੋਲੰਡ ਨੂੰ ਬੋਲਡ ਕਰਕੇ ਆਸਟ੍ਰੇਲੀਆਈ ਪਾਰੀ ਦਾ ਅੰਤ ਕੀਤਾ।

ਭਾਰਤ ਲਈ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ 3-3 ਵਿਕਟਾਂ ਲਈਆਂ ਜਦਕਿ ਜਸਪ੍ਰੀਤ ਬੁਮਰਾਹ ਅਤੇ ਨਿਤੀਸ਼ ਰੈੱਡੀ ਨੇ 2-2 ਵਿਕਟਾਂ ਲਈਆਂ।

ਭਾਰਤ ਦੀ ਪਹਿਲੀ ਪਾਰੀ 185 ਦੌੜਾਂ 'ਤੇ ਸਮਾਪਤ

ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 185 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਪੰਤ ਤੋਂ ਇਲਾਵਾ ਰਵਿੰਦਰ ਜਡੇਜਾ ਨੇ 26 ਦੌੜਾਂ, ਕਪਤਾਨ ਜਸਪ੍ਰੀਤ ਬੁਮਰਾਹ ਨੇ 22 ਦੌੜਾਂ ਅਤੇ ਸ਼ੁਭਮਨ ਗਿੱਲ ਨੇ 20 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਬੋਲੈਂਡ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ ਤਿੰਨ, ਪੈਚ ਕਮਿੰਸ ਨੇ 2 ਅਤੇ ਨਾਥਨ ਲਿਓਨ ਨੇ 1 ਵਿਕਟ ਲਈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande